ਨੂਰਪੁਰ ਬੇਦੀ, 25 ਮਈ (ਰਾਜੇਸ਼ ਚੌਧਰੀ ਤਖਤਗੜ੍ਹ) - ਇਲਾਕੇ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਜੈ ਮਾਤਾ ਨੈਣਾ ਦੇਵੀ ਸੇਵਾ ਕਲੱਬ ਸੈਣੀਮਾਜਰਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ਰਧਾ, ਧੂਮ-ਧਾਮ ਤੇ ਉਤਸ਼ਾਹ ਨਾਲ ਕਰਵਾਇਆ ਗਿਆ 13ਵਾਂ ਵਿਸ਼ਾਲ ਭਗਵਤੀ ਜਾਗਰਣ ਸੰਪੂਰਨ ਹੋ ਗਿਆ | ਜਾਗਰਣ ਦੌਰਾਨ ਮਾਤਾ ਰਾਣੀ ਦਾ ਦਰਬਾਰ ਬਹੁਤ ਹੀ ਆਕਰਸ਼ਕ ਤੇ ਅਲੌਕਿਕ ਤਰੀਕੇ ਨਾਲ ਸਜਾਇਆ ਗਿਆ ਸੀ | ਜਾਗਰਣ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਤੇ ਕਲੱਬ ਮੈਂਬਰਾਂ ਵਲੋਂ ਪਵਿੱਤਰ ਜੋਤੀ ਪ੍ਰਚੰਡ ਕਰਕੇ ਕੀਤੀ ਗਈ | ਉਪਰੰਤ ਗਣੇਸ਼ ਵੰਦਨਾ ਨਾਲ ਭਜਨ ਗਾਇਕੀ ਦਾ ਸਿਲਸਿਲਾ ਸ਼ੁਰੂ ਹੋਇਆ | ਸਮਾਗਮ ਵਿੱਚ ਪਹੁੰਚੇ ਨਾਮਵਰ ਪ੍ਰਸਿੱਧ ਭਜਨ ਗਾਇਕ ਮਾਨਵ ਹੀਰਾ ਤੇ ਸ਼ਾਹੀ ਮਾਨ ਨੇ ਆਪਣੀਆਂ ਸੁਰੀਲੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਕਲੱਬ ਪ੍ਰਬੰਧਕਾਂ ਵੱਲੋਂ ਆਏ ਹੋਏ ਕਲਾਕਾਰਾਂ ਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਦੇਵ ਰਾਜ, ਨੀਲਮ ਸ਼ਰਮਾ, ਹੇਮਰਾਜ ਹੇਮੀ, ਮੋਹਣ ਲਾਲ ਭਾਲੜੂ, ਹੇਮੰਤ ਸੈਣੀ, ਕਮਲੇਸ਼, ਪੂਜਾ, ਸੰਜੂ, ਮੀਨਾ ਕੁਮਾਰੀ, ਕਰਮਜੀਤ ਕੌਰ, ਸਰਪੰਚ ਰਾਮ ਸਰੂਪ, ਦੇਸਰਾਜ ਸੈਣੀ, ਨਿੰਦਰ ਗ੍ਰੀਸ, ਦੀਪੀ, ਰੋਸ਼ਨ ਲਾਲ, ਮੀਤ ਭਗਤ, ਲੇਖ ਰਾਜ ਭਗਤ, ਧਰਮਪਾਲ, ਸੱਤੂ ਭਾਲੜੂ, ਸ਼ਿਵ ਕੁਮਾਰ ਬਾਂਸਲ, ਲਖਵਿੰਦਰ ਸਿੰਘ, ਬਿੱਲੂ, ਵਿੱਕੀ ਪੰਡਿਤ, ਬਲਰਾਮ, ਸੁਰਿੰਦਰ ਸੈਣੀ, ਤਰਸੇਮ ਲਾਲ, ਮਾ. ਰਾਮ ਜੀ ਦਾਸ, ਮਾ. ਗੋਪਾਲ, ਲੇਖ ਰਾਜ ਮੁੰਦਰਾ, ਮਾ ਹਰਮੇਸ਼, ਭਗਤ ਸਿੰਘ, ਮਨਦੀਪ ਫੌਜੀ, ਸੋਨੂੰ ਭਗਤ, ਇੰਦਰਜੀਤ, ਪਵਨ ਆਦਿ ਹਾਜ਼ਰ ਸਨ |