08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਵਾਮੀ ਕਿਰਪਾਲਾ ਨੰਦ ਤੇ ਸੇਵਾ-ਮੁਕਤ ਆਈ.ਜੀ. ਲੋਕਨਾਥ ਆਂਗਰਾ ਵਲੋਂ ਵਿਨੋਦ ਚੰਦਨ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 26-05-2026
ਨੂਰਪੂਰ ਬੇਦੀ, 25 ਮਈ (ਵਿੰਦਰਪਾਲ ਝਾਂਡੀਆਂ)-ਸ੍ਰੀ ਐਸ.ਐਲ ਆਂਗਰਾ ਮੈਮੋਰੀਅਲ ਸੋਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਟੀ.ਐਫ.ਸੀ. ਹਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸਵਾਮੀ ਕਿਰਪਾਲਾ ਨੰਦ ਤੇ ਸੇਵਾ-ਮੁਕਤ ਆਈ.ਜੀ. ਲੋਕਨਾਥ ਆਂਗਰਾ ਨੇ ਸ਼ਿਰਕਤ ਕੀਤੀ | ਉਨ੍ਹਾਂ ਵਲੋਂ ਜਿੱਥੇ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਵਿੱਦਿਅਕ, ਸਮਾਜਿਕ, ਲੇਖਣੀ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਜਿਸ ਤਹਿਤ ਉਨ੍ਹਾਂ ਵਲੋਂ ਪਿੰਡ ਤਖ਼ਤਗੜ੍ਹ ਦੇ ਨੌਜਵਾਨ ਲਿਖਾਰੀ ਡਾ. ਵਿਨੋਦ ਚੰਦਨ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਡਾ. ਵਿਨੋਦ ਚੰਦਨ ਨੇ ਆਖਿਆ ਕਿ ਲੇਖਣੀ ਦੇ ਖੇਤਰ ਵਿਚ ਉਨ੍ਹਾਂ ਨੂੰ ਮਹਾਰਾਜ ਸਵਾਮੀ ਕਿਰਪਾਲਾ ਨੰਦ ਵਲੋਂ ਜੋ ਆਸ਼ੀਰਵਾਦ ਮਿਲਿਆ ਹੈ, ਉਹ ਉਨ੍ਹਾਂ ਲਈ ਬਹੁਤ ਵੱਡਾ ਤੋਹਫ਼ਾ ਹੈ | ਉਨ੍ਹਾਂ ਨੇ ਰਿਟਾਇਰਡ ਆਈ.ਜੀ. ਲੋਕ ਨਾਥ ਆਂਗਰਾ ਦਾ ਜਿੱਥੇ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਨੂੰ ਆਪਣੀ ਹੱਥ ਲਿਖਤ ਪੁਸਤਕ ਵੀ ਭੇਟ ਕੀਤੀ | ਨਾਲ ਹੀ ਉਨ੍ਹਾਂ ਨੇ ਵੱਡੇ ਭਰਾ ਬਲਰਾਮ ਪ੍ਰਾਸ਼ਰ ਤੇ ਮਹਾਤਮਾ ਵਿਦੁਰ ਕੇ.ਕੇ. ਬੇਦੀ ਦਾ ਵੀ ਧੰਨਵਾਦ ਕਰਦਿਆਂ ਸਮਾਜਿਕ ਕਾਰਜਾਂ 'ਚ ਹਮੇਸ਼ਾਂ ਡਟੇ ਰਹਿਣ ਦੀ ਗੱਲ ਆਖੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਚ ਕੰਨਾਂ ਦਾ ਮੁਫ਼ਤ ਟੈੱਸਟ ਤੇ 50 ਫ਼ੀਸਦੀ ਛੋਟ 'ਤੇ ਕੰਨ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਸੈਣੀਮਾਜਰਾ ਵਿਖੇ ਜਾਗਰਣ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ <br/>
Ad Position 24