08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵਿਗਿਆਨ ਮਾਡਲ ਮੁਕਾਬਲਿਆਂ 'ਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅੱਵਲ <br/>

Ad Position 21
No active advertisement
ਅਜੀਤ ਡੈਸਕ 26-05-2026
ਰੂਪਨਗਰ, 25 ਮਈ (ਯਸ਼ਵੰਤ ਬੱਸੀ)- ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਵਿਗਿਆਨ ਮੇਲਾ ਕਰਵਾਇਆ ਗਿਆ ਜਿਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ ਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਤੇ ਉਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜੱਜਾਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉਹਨਾਂ ਦੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤੇ | ਇਸ ਮੇਲੇ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਛੇਵੀਂ ਜਮਾਤ ਵਿਚ ਸਹਿਜਪ੍ਰੀਤ ਕੌਰ ਤੇ ਗੁਰਨੂਰ ਕੌਰ ਨੇ ਪਹਿਲਾ ਸਥਾਨ, ਮੁਹੰਮਦ ਵਸੀਮ ਤੇ ਹਰਸ਼ਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ | ਸੱਤਵੀਂ ਜਮਾਤ ਵਿਚ ਮਨਦੀਪ ਕੌਰ ਤੇ ਸਿਮਰਨ ਕੌਰ ਨੇ ਪਹਿਲਾ ਸਥਾਨ, ਸੋਨਮ ਤੇ ਅਕਿ੍ਤੀ ਨੇ ਦੂਜਾ ਸਥਾਨ ਹਾਸਿਲ ਕੀਤਾ | ਅੱਠਵੀਂ ਜਮਾਤ ਵਿਚ ਸੋਨੂ ਤੇ ਮੋਹਿਤ ਵਰਮਾ ਨੇ ਪਹਿਲਾ ਸਥਾਨ, ਅਭੀਜੋਤ ਸਿੰਘ ਤੇ ਜੰਨਤ ਨੇ ਦੂਜਾ ਸਥਾਨ ਹਾਸਿਲ ਕੀਤਾ | ਨੌਵੀਂ ਜਮਾਤ ਵਿਚ ਸੋਨਾਕਸ਼ੀ ਤੇ ਲਵਲੀਨ ਨੇ ਪਹਿਲਾ ਸਥਾਨ, ਰਵਨੀਤ ਕੌਰ ਤੇ ਸਹਿਜਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਦਸਵੀਂ ਜਮਾਤ ਵਿਚ ਅਨਮੋਲ ਸੈਨੀ ਤੇ ਕਿ੍ਸ਼ ਗੁਪਤਾ ਨੇ ਪਹਿਲਾ ਸਥਾਨ, ਦਿਲਪ੍ਰੀਤ ਕੌਰ ਤੇ ਨੈਨਾ ਨੇ ਦੂਜਾ ਸਥਾਨ ਹਾਸਿਲ ਕੀਤਾ | ਗਿਆਰ੍ਹਵੀਂ ਜਮਾਤ ਵਿਚ ਤਰਨਜੀਤ ਕੌਰ ਤੇ ਸਰਬਜੀਤ ਕੌਰ ਨੇ ਪਹਿਲਾ ਸਥਾਨ, ਸਹਿਜਦੀਪ ਕੌਰ ਤੇ ਹਰਲੀਨ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਬਾਰ੍ਹਵੀਂ ਜਮਾਤ ਵਿਚ ਨਵਪ੍ਰੀਤ ਤੇ ਸੋਨਮ ਨੇ ਪਹਿਲਾ ਸਥਾਨ, ਅਮਨਪ੍ਰੀਤ ਤੇ ਤਰਨਜੋਤ ਨੇ ਦੂਜਾ ਸਥਾਨ ਹਾਸਿਲ ਕੀਤਾ | ਇਹਨਾਂ ਮੁਕਾਬਲਿਆਂ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਉਸ ਨੇ ਦੂਜਾ ਸਥਾਨ ਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ | ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਨਵਤੇਜ ਸਿੰਘ, ਹਰਜੀਤ ਕੌਰ, ਰਾਜਵਿੰਦਰ ਕੌਰ, ਪਜਮੀਤ ਕੌਰ, ਸੁਰਜੀਤ ਕੌਰ, ਕਿਰਨਜੀਤ ਕੌਰ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਲਈ ਹਰ ਹਰਬਾ ਵਰਤਿਆ ਅਗਲੀ ਖ਼ਬਰ ਜੱਟਪੁਰ ਕਿ੍ਕਟ ਟੂਰਨਾਮੈਂਟ 'ਚ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਢੇਵਾਲ ਨੇ ਕੀਤੀ ਸ਼ਿਰਕਤ <br/>
Ad Position 24