08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਲਈ ਹਰ ਹਰਬਾ ਵਰਤਿਆ

Ad Position 21
No active advertisement
ਪਿੰਡ ਹਵੇਲੀ ਕਲਾਂ ਵਿਖੇ ਖੜੀ ਇੱਕ ਲਵਾਰਸ ਚੰਡੀਗੜ• ਨੰਬਰ ਦੀ ਇਨੋਵਾ ਕਾਰ ਜਿਸ ਵਿੱਚੋਂ ਸ਼ਰਾਬ ਬਰਾਮਦ ਕੀਤੀ ਗਈ | <br/> 26-05-2026
ਰੂਪਨਗਰ, 25 ਮਈ (ਸਤਨਾਮ ਸਿੰਘ ਸੱਤੀ) - ਨਗਰ ਕੌਂਸਲ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ, ਭਰਮਾਉਣ ਅਤੇ ਪ੍ਰਭਾਵਿਤ ਕਰਨ ਲਈ ਇਸ ਵਾਰ ਵੀ ਹਰ ਤਰ•ਾਂ ਦੇ ਹਥਕੰਡੇ ਵਰਤੇ ਜਾਣ ਦੇ ਦੋਸ਼ ਲੱਗਦੇ ਰਹੇ | ਕਈ ਥਾਵਾਂ 'ਤੇ ਸ਼ਰਾਬ ਵੰਡਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਜਦਕਿ ਪੁਲਿਸ ਵਲੋਂ ਕੁੱਝ ਥਾਵਾਂ ਤੋਂ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ | ਹਵੇਲੀ ਕਲਾਂ ਇਲਾਕੇ ਵਿਚ ਚੰਡੀਗੜ• ਨੰਬਰ ਦੀ ਇੱਕ ਲਾਵਾਰਿਸ ਗੱਡੀ ਵਿੱਚੋਂ ਵੋਟਰਾਂ ਨੂੰ ਵੰਡਣ ਲਈ ਰੱਖੀ ਗਈ ਸ਼ਰਾਬ ਬਰਾਮਦ ਹੋਣ ਦੀ ਵੀ ਚਰਚਾ ਰਹੀ | ਚੋਣ ਜਲਸਿਆਂ ਤੇ ਪ੍ਰਚਾਰ ਦੌਰਾਨ ਹਰ ਉਮੀਦਵਾਰ ਲੋਕ ਸੇਵਾ, ਸ਼ਹਿਰ ਦੇ ਵਿਕਾਸ ਤੇ ਸਫਾਈ ਦੇ ਵੱਡੇ-ਵੱਡੇ ਦਾਅਵੇ ਕਰਦਾ ਨਜ਼ਰ ਆਇਆ ਪਰ ਜਿੱਤ ਹਾਸਲ ਕਰਨ ਲਈ ਕਈ ਥਾਵਾਂ 'ਤੇ ਨੀਵੇਂ ਪੱਧਰ ਦੀ ਸਿਆਸਤ ਵੀ ਵੇਖਣ ਨੂੰ ਮਿਲੀ | ਵੋਟਰਾਂ ਨੂੰ ਲਾਲਚ ਦੇਣ, ਭਰਮਾਉਣ ਤੇ ਡਰਾਉਣ ਦੇ ਤਰੀਕੇ ਅਪਣਾਏ ਜਾਣ ਦੀਆਂ ਗੱਲਾਂ ਵੀ ਚੋਣ ਮਾਹੌਲ ਦੌਰਾਨ ਸਾਹਮਣੇ ਆਉਂਦੀਆਂ ਰਹੀਆਂ | ਭਾਵੇਂ ਇਹ ਰੁਝਾਨ ਨਵਾਂ ਨਹੀਂ ਪਰ ਸਿਆਸੀ ਮਾਹਿਰਾਂ ਅਨੁਸਾਰ ਇਹ ਪਰੰਪਰਾ ਅਜੇ ਵੀ ਬਦਲਣ ਦਾ ਨਾਮ ਨਹੀਂ ਲੈ ਰਹੀ | ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਹਿਰ ਨੂੰ ਵਿਕਾਸ ਦੀ ਲੀਹ 'ਤੇ ਲਿਆਉਣ ਅਤੇ ਪਿਛਲੀ ਕੌਂਸਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰਦਿਆਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ | ਦੂਜੇ ਪਾਸੇ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੇ ਵੀ 21 ਦੇ 21 ਵਾਰਡਾਂ ਵਿੱਚ ਉਮੀਦਵਾਰ ਖੜ•ੇ ਕਰਕੇ ਪੂਰੀ ਤਾਕਤ ਝੋਕ ਦਿੱਤੀ ਤੇ ਸ਼ਹਿਰ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਦੇ ਵਾਅਦੇ ਕੀਤੇ | ਦੋਵਾਂ ਪਾਰਟੀਆਂ ਦੇ ਪ੍ਰਚਾਰ ਨੂੰ ਦੇਖ ਕੇ ਇੰਜ ਜਾਪਦਾ ਰਿਹਾ ਜਿਵੇਂ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਹੋਣ | ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਵਾਰ ਵੱਡੀ ਗਿਣਤੀ ਵਿਚ ਉਮੀਦਵਾਰ ਮੈਦਾਨ ਵਿਚ ਉਤਾਰੇ ਹਾਲਾਂਕਿ ਇੱਕ ਵਾਰਡ ਵਿੱਚ ਭਾਜਪਾ ਦੇ ਬਾਗੀ ਉਮੀਦਵਾਰ ਦੇ ਹੱਕ ਵਿੱਚ ਉਮੀਦਵਾਰ ਵਾਪਸ ਲਿਆ ਗਿਆ ਤੇ ਦੋ ਵਾਰਡਾਂ ਵਿਚ ਕਾਗਜ਼ ਰੱਦ ਹੋ ਗਏ | ਇਸ ਦੇ ਬਾਵਜੂਦ ਅਕਾਲੀ ਦਲ ਨੇ ਘਰ-ਘਰ ਸੰਪਰਕ ਮੁਹਿੰਮ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ | ਕਾਂਗਰਸ ਪਾਰਟੀ, ਜੋ ਪਿਛਲੇ ਪੰਜ ਸਾਲ ਨਗਰ ਕੌਂਸਲ 'ਤੇ ਕਾਬਜ਼ ਰਹੀ, ਇਸ ਵਾਰ ਸਿਰਫ 14 ਵਾਰਡਾਂ ਵਿਚ ਹੀ ਉਮੀਦਵਾਰ ਉਤਾਰ ਸਕੀ | ਪ੍ਰਚਾਰ ਪੱਖੋਂ ਵੀ ਕਾਂਗਰਸ ਕਾਫੀ ਪਿੱਛੇ ਨਜ਼ਰ ਆਈ | ਪਾਰਟੀ ਦੀ ਉੱਪਰੀ ਲੀਡਰਸ਼ਿਪ ਦੇ ਵਖਰੇਵਿਆਂ ਦਾ ਅਸਰ ਵੀ ਚੋਣ ਮੁਹਿੰਮ 'ਤੇ ਸਪਸ਼ਟ ਤੌਰ 'ਤੇ ਵੇਖਣ ਨੂੰ ਮਿਲਿਆ | ਅਖੀਰਲੇ ਦਿਨਾਂ ਵਿਚ ਕੁਝ ਆਗੂਆਂ ਨੇ ਆਪਣੇ-ਆਪਣੇ ਸਮਰਥਕ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਪਰ ਪਾਰਟੀ ਪਹਿਲਾਂ ਵਾਲੇ ਜ਼ੋਰ ਵਿਚ ਦਿਖਾਈ ਨਾ ਦਿੱਤੀ | ਸਿਆਸੀ ਮਾਹਿਰਾਂ ਅਨੁਸਾਰ ਆਮ ਆਦਮੀ ਪਾਰਟੀ 10 ਤੋਂ 12 ਵਾਰਡਾਂ ਵਿਚ ਮਜ਼ਬੂਤ ਸਥਿਤੀ ਵਿਚ ਦਿਖਾਈ ਦੇ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤਿੰਨ ਤੋਂ ਪੰਜ ਵਾਰਡਾਂ ਵਿਚ ਸਖਤ ਟੱਕਰ ਦਿੰਦੀਆਂ ਨਜ਼ਰ ਆ ਰਹੀਆਂ ਹਨ | ਕੁੱਝ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਮੈਦਾਨ ਵਿੱਚ ਪ੍ਰਭਾਵਸ਼ਾਲੀ ਮੌਜੂਦਗੀ ਦਰਜ ਕਰਵਾਈ ਹੈ | ਹੁਣ ਸਾਰੇ ਉਮੀਦਵਾਰਾਂ ਦੀਆਂ ਨਿਗਾਹਾਂ 26 ਮਈ ਨੂੰ ਹੋਣ ਵਾਲੀ ਵੋਟਿੰਗ 'ਤੇ ਟਿਕੀਆਂ ਹੋਈਆਂ ਹਨ | ਦਿਲਚਸਪ ਗੱਲ ਇਹ ਰਹੀ ਕਿ ਇਸ ਵਾਰ ਵੋਟਰਾਂ ਨੇ ਸਿਆਣਪ ਨਾਲ ਹਰ ਪਾਰਟੀ ਤੇ ਉਮੀਦਵਾਰ ਦੀ ਗੱਲ ਸੁਣੀ ਪਰ ਖੁੱਲ• ਕੇ ਆਪਣੇ ਰੁਝਾਨ ਸਾਹਮਣੇ ਨਹੀਂ ਆਉਣ ਦਿੱਤੇ, ਜਿਸ ਕਾਰਨ ਉਮੀਦਵਾਰਾਂ ਦੀਆਂ ਧੜਕਣਾਂ ਆਖਰੀ ਸਮੇਂ ਤੱਕ ਤੇਜ਼ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਬਜਰੂੜ ਲਾਗਿਓਾ ਸਤਲੁਜ ਦਰਿਆ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਵਿਗਿਆਨ ਮਾਡਲ ਮੁਕਾਬਲਿਆਂ 'ਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅੱਵਲ <br/>
Ad Position 24