ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ <br/>
ਅਜੀਤ ਡੈਸਕ
26-05-2026
ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਯੈਲੋ ਕਾਰਡ ਧਾਰਕ ਪੱਤਰਕਾਰਾਂ ਨੂੰ ਰਿਕਾਰਡਿੰਗ ਲਈ ਪੋਲਿੰਗ ਸਟੇਸ਼ਨਾਂ ਦੇ ਅੰਦਰ ਤੇ ਬਾਹਰ ਜਾਣ ਦੀ ਆਗਿਆ ਹੋਵੇਗੀ | ਇਸ ਤੋਂ ਇਲਾਵਾ ਕਿਸੇ ਵਿਸ਼ੇਸ਼ ਕਵਰੇਜ ਲਈ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ | ਐੱਸ.ਐੱਸ.ਪੀ. ਰੂਪਨਗਰ ਨੇ ਕਿਹਾ ਕਿ ਚੋਣਾਂ ਨੂੰ ਅਮਨ-ਕਾਨੂੰਨ ਦੇ ਮਾਹੌਲ ਵਿਚ ਸੰਪੰਨ ਕਰਵਾਉਣ ਲਈ ਪੁਲਿਸ ਵਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਖੇਤਰਾਂ ਵਿਚ ਵਾਧੂ ਪੁਲਿਸ ਫੋਰਸ, ਪੈਟਰੋਲਿੰਗ ਪਾਰਟੀਆਂ ਤੇ ਨਾਕੇ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਫਲੈਗ ਮਾਰਚ ਕੀਤੇ ਜਾ ਰਹੇ ਹਨ ਤੇ ਪੁਲਿਸ ਵਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਵਲੋਂ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ ਹੈ | ਐੱਸ.ਐੱਸ.ਪੀ. ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ, ਗੈਰ-ਕਾਨੂੰਨੀ ਗਤੀਵਿਧੀ ਜਾਂ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਲਗਾਤਾਰ ਸਰਗਰਮ ਹਨ ਤੇ ਜਿੱਥੇ ਵੀ ਕੋਈ ਸ਼ਿਕਾਇਤ ਜਾਂ ਜਾਣਕਾਰੀ ਮਿਲਦੀ ਹੈ ਉੱਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ, ਪੈਸੇ ਦੀ ਵੰਡ ਜਾਂ ਹੋਰ ਗਲਤ ਗਤੀਵਿਧੀਆਂ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ 'ਤੇ ਤੁਰੰਤ ਮਾਮਲੇ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਬਣੀ ਰਹੇ |
ਮਿਉਂਸਪਲ ਕੌਂਸਲ ਰੂਪਨਗਰ ਦੇ ਅਤਿ-ਸੈਂਸਟਿਵ ਅਤੇ ਸੈਂਸਟਿਵ ਪੋਲਿੰਗ ਬੂਥ/ਸਟੇਸ਼ਨ
ਸਰਕਾਰੀ ਪ੍ਰਾਇਮਰੀ ਸਕੂਲ ਸਦਾਵਰਤ ਸੱਜਾ ਪਾਸਾ, ਸਰਕਾਰੀ ਪ੍ਰਾ. ਸਕੂਲ ਸਦਾਵਰਤ ਖੱਬਾ ਪਾਸਾ (ਅਤਿ ਸੈਂਸਟਿਵ ਪੋਲਿੰਗ ਬੂਥ/ਸਟੇਸ਼ਨ) ਹੈ, ਕਮਰਾ ਨੰ: 1 ਏ.ਬੀ.ਟੀ.ਐੱਸ., ਬਲਾਕ ਸਰਕਾਰੀ ਆਈ.ਟੀ.ਆਈ. ਨੰਗਲ ਰੋਡ ਰੋਪੜ੍ਹ ਸੱਜਾ ਪਾਸਾ, ਕਮਰਾ ਨੰ: 2 ਸਰਕਾਰੀ ਆਈ.ਟੀ.ਆਈ. ਨੰਗਲ ਰੋਡ ਰੋਪੜ ਖੱਬਾ ਪਾਸਾ (ਸੈਂਸਟਿਵ ਪੋਲਿੰਗ ਸਟੇਸ਼ਨ), ਮੀਟਿੰਗ ਹਾਲ ਕਮੇਟੀ ਦਫ਼ਤਰ ਰੋਪੜ ਖੱਬਾ ਪਾਸਾ, ਕਮਰਾ ਨੰ: 5 ਕਮੇਟੀ ਦਫ਼ਤਰ ਰੋਪੜ ਕੰਪਿਊਟਰ ਰੂਮ (ਸੈਂਸਟਿਵ), ਕਮਰਾ ਨੰ: 1 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ੍ਹ ਖੱਬਾ ਪਾਸਾ, ਕਮਰਾ ਨੰ: 2 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਸੱਜਾ ਪਾਸਾ, ਕਮਰਾ ਨੰ: 3 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਖੱਬਾ ਪਾਸਾ, ਕਮਰਾ ਨੰ: 4 ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਸੱਜਾ ਪਾਸਾ, ਕਮਰਾ ਨੰ: 5 ਸਰਕਾਰੀ ਕਾਲਜ ਰੋਪੜ ਸੱਜਾ ਪਾਸਾ, ਕਮਰਾ ਨੰ: 8 ਸਰਕਾਰੀ ਕਾਲਜ ਰੋਪੜ ਖੱਬਾ ਪਾਸਾ, ਕਮਰਾ ਨੰ: 66 ਸਰਕਾਰੀ ਕਾਲਜ ਰੋਪੜ ਖੱਬਾ ਪਾਸਾ, ਕਮਰਾ ਨੰ: 69 ਸਰਕਾਰੀ ਕਾਲਜ ਰੋਪੜ ਸੱਜਾ ਪਾਸਾ, ਕਮਰਾ ਨੰ: 87 ਸਰਕਾਰੀ ਕਾਲਜ ਰੋਪੜ (ਦਰਮਿਆਨਾ), ਕਮਰਾ ਨੰ: 84 ਸਰਕਾਰੀ ਕਾਲਜ ਰੋਪੜ ਸੱਜਾ ਪਾਸਾ, ਕਮਰਾ ਨੰ: 1 ਦੀ ਰੋਪੜ ਸਹਿਕਾਰੀ ਸਭਾਵਾਂ ਕਿਰਤ ਉਸਾਰੀ ਭਵਨ ਪਿਆਰਾ ਸਿੰਘ ਕਲੋਨੀ ਰੋਪੜ (ਸਾਹਮਣੇ), ਕਮਰਾ ਨੰ: 2 ਦੀ ਰੋਪੜ ਸਹਿਕਾਰੀ ਸਭਾਵਾਂ ਕਿਰਤ ਉਸਾਰੀ ਭਵਨ ਪਿਆਰਾ ਸਿੰਘ ਕਲੋਨੀ ਰੋਪੜ ਪਿਛਲਾ ਪਾਸਾ, ਕਮਰਾ ਨੰ: 3 ਤੀਜੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਰੋਪੜ (ਦਰਮਿਆਨਾ), ਕਮਰਾ ਨੰ: 4 ਨਿਊ ਬਿਲਡਿੰਗ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਰੋਪੜ (ਸੱਜਾ ਪਾਸਾ), ਕਮਰਾ ਨੰ: 1 ਦੂਜੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਰੋਪੜ ਖੱਬਾ ਪਾਸਾ, ਕਮਰਾ ਨੰ: 2 ਪਹਿਲੀ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਸੱਜਾ ਪਾਸਾ, ਇਹ ਸਾਰੇ ਪੋਲਿੰਗ ਸਟੇਸ਼ਨ/ਬੂਥ ਸੈਂਸਟਿਵ ਹਨ |