08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ੍ਰੀ ਅਨੰਦਪੁਰ ਸਾਹਿਬ-ਨੰਗਲ ਰੇਲਵੇ ਟਰੈਕ 'ਤੇ ਸਥਿਤ ਅਗੰਮਪੁਰ ਰੇਲਵੇ ਫਾਟਕ 4 ਦਿਨ ਰਹੇਗਾ ਬੰਦ <br/>

Ad Position 21
No active advertisement
ਅਜੀਤ ਡੈਸਕ 26-05-2026
ਸ੍ਰੀ ਅਨੰਦਪੁਰ ਸਾਹਿਬ, 25 ਮਈ (ਕਰਨੈਲ ਸਿੰਘ)- ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ (ਪੀ.ਵੇ.) ਨੰਗਲ ਡੈਮ ਦਫ਼ਤਰ ਵਲੋਂ ਜਾਰੀ ਪੱਤਰ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਡੈਮ ਰੇਲਵੇ ਲਾਇਨ 'ਤੇ ਸਥਿਤ ਅਗੰਮਪੁਰ ਰੇਲਵੇ ਲੈਵਲ (ਕ੍ਰਾਸਿੰਗ ਗੇਟ ਨੰਬਰ ਐਲ.ਸੀ.-72/ਸਪੈਸ਼ਲ) ਮੁਰੰਮਤ ਕੰਮ ਕਾਰਨ ਕੁਝ ਦਿਨਾਂ ਲਈ ਬੰਦ ਰਹੇਗਾ | ਜਾਣਕਾਰੀ ਅਨੁਸਾਰ ਰੇਲਵੇ ਟਰੈਕ ਦੀ ਮੁਰੰਮਤ ਤੇ ਕੰਪਲੀਟ ਟਰੈਕ ਰਿਨਿਊਅਲ ਦੇ ਕੰਮ ਨੂੰ ਧਿਆਨ 'ਚ ਰੱਖਦਿਆਂ ਇਹ ਫਾਟਕ 26 ਮਈ 2026 ਨੂੰ ਸ਼ਾਮ 7:00 ਵਜੇ ਤੋਂ 30 ਮਈ 2026 ਸਵੇਰੇ 7 ਵਜੇ ਤੱਕ ਆਵਾਜਾਈ ਲਈ ਪੂਰੀ ਤਰ ਾਂ ਬੰਦ ਰਹੇਗਾ | ਇਹ ਫਾਟਕ ਰੇਲਵੇ ਕਿਲੋਮੀਟਰ 85/3-4 ਦੇ ਨਜ਼ਦੀਕ ਸਥਿਤ ਹੈ | ਰੇਲਵੇ ਵਿਭਾਗ ਨੇ ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਨੂੰ ਬਦਲਵੇਂ ਰਸਤੇ ਰਾਹੀਂ ਆਵਾਜਾਈ ਨੂੰ ਡਾਇਵਰਟ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਪੰਜਾਬ ਪੁਲਿਸ, ਟਰਾਂਸਪੋਰਟ ਵਿਭਾਗ, ਟਰੱਕ ਯੂਨੀਅਨ ਤੇ ਆਰ.ਪੀ.ਐਫ./ਜੀ.ਆਰ.ਪੀ. ਨੂੰ ਵੀ ਸੂਚਿਤ ਕੀਤਾ ਗਿਆ ਹੈ | ਰੇਲਵੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਯਾਤਰਾ ਕਰਦੇ ਹੋਏ ਬਦਲਵੇਂ ਰਸਤੇ ਵਰਤਣ ਤੇ ਰੇਲਵੇ ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਨੇ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ <br/>
Ad Position 24