ਸ੍ਰੀ ਅਨੰਦਪੁਰ ਸਾਹਿਬ, 25 ਮਈ (ਕਰਨੈਲ ਸਿੰਘ)- ਸ੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਅੱਜ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ 10ਵੀ ਤੇ 12ਵੀਂ ਜਮਾਤ ਦੇ ਸਾਲਾਨਾ ਨਤੀਜਿਆਂ 'ਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਸਕੂਲਾਂ ਦੇ 10ਵੀ ਅਤੇ 12ਵੀਂ ਜਮਾਤ 'ਚ ਪੜ੍ਹਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਲਾਕ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ, ਤਖਤਗੜ੍ਹ ਅਤੇ ਝੱਜ ਨਾਲ ਸੰਬੰਧਿਤ ਉਹ ਵਿਦਿਆਰਥੀ ਜਿਨ੍ਹਾਂ ਨੇ ਸਕੂਲ ਪੱਧਰ, ਜ਼ਿਲ੍ਹਾ ਤੇ ਸੂਬਾ ਪੱਧਰ 'ਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸੁਸਾਇਟੀ ਵਲੋਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਉਨ ਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਸਾਬਕਾ ਆਈ.ਜੀ. ਪੰਜਾਬ ਪੁਲਿਸ ਲੋਕ ਨਾਥ ਆਂਗਰਾ ਵੱਲੋਂ ਆਈਆਂ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਗਿਆ | ਸਮਾਗਮ ਦੌਰਾਨ ਸਵਾਮੀ ਕਿਰਪਾਲਾ ਨੰਦ ਡੇਰਾ ਆਸ਼ਰਮ ਪਿੰਡ ਦੜੋਲੀ ਅਪਰ ਵਲੋਂ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ ਗਿਆ | ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਤੇ ਇਨਾਮਾਂ ਦੀ ਤਕਸੀਮ ਕੀਤੀ ਗਈ | ਮੰਚ ਦਾ ਸੰਚਾਲਨ ਮਾ. ਵਿਕਾਸ ਸੋਨੀ, ਮਾ. ਕਮਲ ਸਹਿਗਲ ਤੇ ਮਾ. ਬਿਕਰਮ ਸ਼ਰਮਾ ਵਲੋਂ ਬਾਖੂਬੀ ਕੀਤਾ ਗਿਆ | ਸੁਸਾਇਟੀ ਵਲੋਂ ਇਸ ਸਾਲ 2 ਅਗਸਤ 2026 ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਉਣ ਦਾ ਐਲਾਨ ਵੀ ਕੀਤਾ ਗਿਆ | ਸਮਾਰੋਹ ਵਿਚ ਕੇ.ਕੇ. ਬੇਦੀ, ਹਰੀਓਮ ਨਰਗਿਸ, ਮਾ. ਲੋਕ ਨਾਥ, ਸ਼ਿਵਨਾਥ ਆਂਗਰਾ, ਮਹੰਤ ਬਚਨ ਦਾਸ, ਪਿ੍ੰਸੀਪਲ ਨਿਰੰਜਨ ਸਿੰਘ, ਐਡਵੋਕੇਟ ਪ੍ਰੇਮ ਕੁਮਾਰ ਅਚਾਰਿਆ, ਐਡਵੋਕੇਟ ਰਜਤ ਅਚਾਰਿਆ, ਰਾਜਪਾਲ ਆਂਗਰਾ, ਡਾ. ਵਿਨੋਦ ਚੰਦਨ, ਰਮੇਸ਼ ਸ਼ਾਸਤਰੀ, ਡਾ. ਰਵਿੰਦਰ ਦੀਵਾਨ, ਪ੍ਰੇਮ ਜੱਗਿਆਦਤ ਸ਼ਰਮਾ, ਮਾਸਟਰ ਯੋਗਰਾਜ, ਅਰੁਣ ਸ਼ਰਮਾ, ਨੀਰਜ ਪ੍ਰੈਸ਼ਰ, ਬਖਤਾਵਰ ਰਾਣਾ, ਚਰਨਜੀਤ ਸਿੰਘ ਅਟਵਾਲ, ਸੀ.ਐਮ. ਨੀਤਨ ਬਾਲੀ, ਬਲਰਾਮ ਪ੍ਰੈਸ਼ਰ, ਰਮੇਸ਼ ਦਸਗਰਾਈ (ਸਾਬਕਾ ਜ਼ਿਲ੍ਹ ਾ ਯੋਜਨਾ ਬੋਰਡ ਚੇਅਰਮੈਨ), ਗੁਰਵਿੰਦਰ ਸਿੰਘ ਸਸਕੌਰ (ਜੀ.ਟੀ.ਯੂ ਜ਼ਿਲ੍ਹ ਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ), ਪਿ੍ੰਸੀਪਲ ਮਨੀ ਰਾਮ, ਮਾ. ਸੰਜੀਵ ਕੁਮਾਰ ਮੋਠਾਪੁਰ, ਕੁਲਦੀਪ ਸਿੰਘ ਬੰਗਾ, ਬਾਬਾ ਜਸਪਾਲ ਸਿੰਘ, ਗੋਪਾਲ ਸ਼ਰਮਾ (ਪ੍ਰੈੱਸ ਕਲੱਬ ਪ੍ਰਧਾਨ), ਦਵਿੰਦਰ ਕੁਮਾਰ (ਡਿਸਟਿ੍ਕਟ ਅਟਾਰਨੀ), ਪਿ੍ੰਸੀਪਲ ਨਿਰੰਜਨ ਸਿੰਘ ਰਾਣਾ, ਜਗਜੀਤ ਸਿੰਘ ਸਾਇੰਸ ਮਾਸਟਰ, ਸਟੇਟ ਐਵਾਰਡੀ ਸੁਰਜੀਤ ਰਾਣਾ ਆਦਿ ਹਾਜ਼ਰ ਸਨ |