09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਚਾਕੂਆਂ ਤੇ ਦਾਤਰ ਨਾਲ ਹਮਲਾ ਕਰ ਕੇ ਤਿੰਨ ਨੌਜਵਾਨਾਂ ਨੂੰ ਕੀਤਾ ਗੰਭੀਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 27-05-2026
ਜ਼ੀਰਕਪੁਰ, 26 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਨਾਭਾ ਸਾਹਿਬ ਸਥਿਤ ਐਚ. ਪੀ. ਪੈਟਰੋਲ ਪੰਪ ਨੇੜੇ ਦੇਰ ਰਾਤ ਕੁਝ ਨੌਜਵਾਨਾਂ ਨੇ ਚਾਕੂਆਂ ਤੇ ਦਾਤਰ ਨਾਲ ਹਮਲਾ ਕਰਕੇ ਤਿੰਨ ਨੌਜਵਾਨਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ | ਜ਼ਖ਼ਮੀਆਂ 'ਚੋਂ ਇਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਨੂੰ ਮਾਮਲੇ 'ਚ ਨਾਮਜ਼ਦ ਕਰਦਿਆਂ ਉਸ ਦੇ 9 ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮਾਂ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਪ੍ਰਤਾਪਗੜ੍ਹ (ਲੁਧਿਆਣਾ) ਤੇ ਉਸ ਦੇ 9 ਅਣਪਛਾਤੇ ਸਾਥੀਆਂ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੁਨੀਲ ਕੁਮਾਰ ਵਾਸੀ ਮਹਿੰਦਰਗੜ੍ਹ (ਹਰਿਆਣਾ) ਨੇ ਦੱਸਿਆ ਕਿ ਉਹ ਪੰਚਕੂਲਾ ਦੇ ਸੈਕਟਰ-25 ਵਿਖੇ ਕਿਰਾਏ 'ਤੇ ਰਹਿੰਦਾ ਹੈ ਤੇ ਹਰਿਆਣਾ ਦੇ ਖੇਤੀਬਾੜੀ ਵਿਭਾਗ 'ਚ ਇੰਸਪੈਕਟਰ ਵਜੋਂ ਕੰਮ ਕਰਦਾ ਹੈ | 22 ਮਈ ਨੂੰ ਦੁਪਹਿਰ 12.30 ਵਜੇ ਦੇ ਕਰੀਬ ਉਸ ਦੇ ਸਾਲੇ ਉਜਵੱਲ ਦਾ ਫ਼ੋਨ ਆਇਆ ਕਿ ਕੁਝ ਲੋਕਾਂ ਨੇ ਉਸ 'ਤੇ ਹਮਲਾ ਕੀਤਾ ਹੈ | ਇਸ ਤੋਂ ਬਾਅਦ ਜਿਵੇਂ ਹੀ ਉਹ ਨਾਭਾ ਸਾਹਿਬ ਦੇ ਐਚ. ਪੀ. ਪੈਟਰੋਲ ਪੰਪ ਨੇੜੇ ਪੁੱਜਿਆ ਤਾਂ ਉਥੇ ਉਜਵੱਲ ਜ਼ਖ਼ਮੀ ਹਾਲਤ 'ਚ ਪਿਆ ਸੀ | ਮੌਕੇ 'ਤੇ ਨਿਰੰਜਨ ਚੌਧਰੀ, ਉਤਕਰਸ਼ ਤਿਵਾੜੀ, ਸ਼ੁਭਮ ਉਰਫ਼ ਜੱਸੂ, ਆਸ਼ੂ, ਨਿਤਿਨ ਤੇ ਅਹਿਸਾਨ ਵੀ ਮੌਜੂਦ ਸਨ | ਇਨ੍ਹਾਂ 'ਚੋਂ ਸ਼ੁਭਮ ਤੇ ਉਤਕਰਸ਼ ਵੀ ਜ਼ਖ਼ਮੀ ਹਾਲਤ 'ਚ ਸਨ | ਉਜਵੱਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਉਥੇ ਪੁੱਜਿਆ ਸੀ | ਇਸ ਦੌਰਾਨ ਅਸ਼ੋਕ ਕੁਮਾਰ ਆਪਣੇ 8-9 ਸਾਥੀਆਂ ਸਮੇਤ ਦੋ ਕਾਰਾਂ 'ਚ ਸਵਾਰ ਹੋ ਕੇ ਆਇਆ | ਦੋਸ਼ ਹੈ ਕਿ ਕਾਰ ਸਵਾਰ ਹਰ ਨੌਜਵਾਨ ਕੋਲ ਚਾਕੂ ਅਤੇ ਦਾਤਰ ਵਰਗੇ ਹਥਿਆਰ ਸਨ | ਸ਼ਿਕਾਇਤ ਮੁਤਾਬਿਕ ਅਸ਼ੋਕ ਕੁਮਾਰ ਨੇ ਉਜਵੱਲ ਦੇ ਪੇਟ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਦਕਿ ਦੂਜੇ ਮੁਲਜ਼ਮਾਂ ਨੇ ਉਸ ਦੇ ਮੱਥੇ ਅਤੇ ਬਾਂਹ 'ਤੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ | ਇਸ ਦੌਰਾਨ ਹਮਲਾਵਰਾਂ ਵਲੋਂ ਉਤਕਰਸ਼ ਤਿਵਾੜੀ ਅਤੇ ਸ਼ੁਭਮ ਉਰਫ਼ ਜੱਸੂ 'ਤੇ ਵੀ ਹਮਲਾ ਕੀਤਾ ਗਿਆ | ਮੁਲਜ਼ਮਾਂ ਨੇ ਪੀੜਤਾਂ ਦੇ ਇੱਟਾਂ ਨਾਲ ਵੀ ਹਮਲਾ ਕੀਤਾ ਅਤੇ ਫ਼ਿਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀਆਂ ਨੂੰ ਤੁਰੰਤ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਮੈਡੀਕਲ ਰਿਪੋਰਟ ਤੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਵੱਖ-ਵੱਖ ਵਾਰਡਾਂ ਦੇ ਬੂਥਾਂ ਦਾ ਦੌਰਾ <... ਅਗਲੀ ਖ਼ਬਰ ਪੰਚਕੂਲਾ ਵਿਖੇ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਗਾਏ ਕੈਂਪ 'ਚ 250 ਤੋਂ ਵੱਧ ਲੋਕਾਂ ਨੇ ਕੀਤਾ ਸਵੈਛਿਕ ਖ...
Ad Position 24