09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਡੇਰਾਬੱਸੀ ਦੇ ਪਿੰਡ ਕਕਰਾਲੀ ਤਹਿਤ ਪੈਂਦੇ ਘੱਗਰ ਖੇਤਰ 'ਚ ਮਿਲੀਭੁਗਤ ਨਾਲ ਰਾਤ ਵੇਲੇ ਚੱਲ ਰਹੀ ਹੈ ਨਾਜਾਇਜ਼ ਮਾਈਨਿੰਗ <br/>

Ad Position 21
No active advertisement
ਅਜੀਤ ਡੈਸਕ 27-05-2026
ਡੇਰਾਬੱਸੀ, 26 ਮਈ (ਰਣਬੀਰ ਸਿੰਘ ਪੜ੍ਹੀ)-ਹਲਕਾ ਡੇਰਾਬੱਸੀ ਅਧੀਨ ਪੈਂਦੇ ਪਿੰਡ ਕਕਰਾਲੀ ਨੇੜਿਓਾ ਲੰਘਦੀ ਘੱਗਰ ਨਦੀ ਅਤੇ ਆਲੇ-ਦੁਆਲੇ ਦੇ ਸਰਕਾਰੀ ਖੇਤਰ 'ਚ ਭੂ-ਮਾਫ਼ੀਆ ਵਲੋਂ ਮਿਲੀਭੁਗਤ ਨਾਲ ਮਾਈਨਿੰਗ ਦਾ ਗੋਰਖਧੰਦਾ ਵੱਡੇ ਪੱਧਰ 'ਤੇ ਚਲਾਇਆ ਜਾ ਰਿਹਾ ਹੈ | ਰਾਤ ਦੇ ਹਨ੍ਹੇਰੇ 'ਚ ਚੱਲ ਰਹੇ ਇਸ ਗੋਰਖਧੰਦੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਪੂਰੀ ਗ਼ੈਰਕਾਨੂੰਨੀ ਕਾਰਵਾਈ ਪਿੱਛੇ ਪਿੰਡ ਦੇ ਹੀ ਇਕ ਰਸੂਖਦਾਰ ਮੁਹਤਬਰ ਦਾ ਹੱਥ ਦੱਸਿਆ ਜਾ ਰਿਹਾ ਹੈ, ਜੋ ਕਿ ਉੱਚੇ ਸਿਆਸੀ ਤੇ ਪ੍ਰਸ਼ਾਸਨਿਕ ਰਸੂਖ ਦੀ ਆੜ 'ਚ ਸ਼ਰੇ੍ਹਆਮ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚਲਾ ਰਿਹਾ ਹੈ | ਪਿੰਡ ਵਾਸੀਆਂ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮਾਈਨਿੰਗ ਦੇ ਇਕ ਅਫ਼ਸਰ ਵਲੋਂ ਨਵਾਂ ਕਾਰਜਭਾਰ ਸੰਭਾਲਣ ਦੇ ਮਹਿਜ਼ ਇਕ ਦਿਨ ਬਾਅਦ ਹੀ ਇਥੇ ਨਾਜਾਇਜ਼ ਮਾਈਨਿੰਗ ਦਾ ਖੇਡ ਦੁਬਾਰਾ ਸ਼ੁਰੂ ਹੋ ਗਿਆ | ਰਾਤ ਹੁੰਦੇ ਹੀ ਨਦੀ 'ਚੋਂ ਰੇਤ ਅਤੇ ਗਟਕਾ (ਪੱਥਰ) ਚੋਰੀ ਕਰਨ ਲਈ ਦਰਜਨਾਂ ਟਰਾਲੀਆਂ ਲਾਈਨਾਂ 'ਚ ਖੜ੍ਹੀਆਂ ਦਿਖਾਈ ਦਿੰਦੀਆਂ ਹਨ, ਜਿਸ ਕਾਰਨ ਸਥਾਨਕ ਲੋਕ ਬੇਹੱਦ ਪ੍ਰੇਸ਼ਾਨ ਹਨ | ਇਸ ਸੰਬੰਧੀ ਵਣ ਵਿਭਾਗ ਦੇ ਰੇਂਜਰ ਜੈ ਸਿੰਘ ਨੇ ਇਕ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਵਿਭਾਗ ਦੇ ਗਾਰਡ ਵਲੋਂ ਵਣ ਵਿਭਾਗ ਦੀ ਜ਼ਮੀਨ 'ਚੋਂ ਹੋ ਰਹੀ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਦੋਂ ਮਾਫ਼ੀਆ ਦੇ ਬੰਦਿਆਂ ਵਲੋਂ ਗਾਰਡ ਦੀ ਗੱਡੀ ਦੀ ਭੰਨ-ਤੋੜ ਕੀਤੀ ਗਈ ਸੀ | ਇਸ ਘਟਨਾ ਤੋਂ ਬਾਅਦ ਮਾਈਨਿੰਗ ਵਿਭਾਗ ਵਲੋਂ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨਾ ਲਗਾਇਆ ਗਿਆ ਸੀ ਅਤੇ ਗੱਡੀ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਕਰਵਾਈ ਗਈ ਸੀ | ਰੇਂਜਰ ਜੈ ਸਿੰਘ ਨੇ ਆਖਿਆ ਕਿ ਹੁਣ ਉਥੋਂ ਦੇ ਗਾਰਡ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਣ ਵਿਭਾਗ ਦੀ ਜ਼ਮੀਨ 'ਚੋਂ ਕਿਸੇ ਵੀ ਕੀਮਤ 'ਤੇ ਨਾਜਾਇਜ਼ ਪੁਟਾਈ ਨਾ ਹੋਣ ਦਿੱਤੀ ਜਾਵੇ | ਦੂਜੇ ਪਾਸੇ ਇਸ ਮਾਈਨਿੰਗ ਕਾਰਨ ਸਰਕਾਰੀ ਖ਼ਜ਼ਾਨੇ ਅਤੇ ਭਵਿੱਖ ਦੇ ਪ੍ਰਾਜੈਕਟਾਂ ਨੂੰ ਵੀ ਵੱਡੀ ਢਾਹ ਲੱਗ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਜਿਸ ਖੇਤਰ 'ਚੋਂ ਇਹ ਮਿੱਟੀ ਪੁੱਟੀ ਜਾ ਰਹੀ ਹੈ, ੳੱਥੋਂ ਸਰਕਾਰ ਦਾ ਵਕਾਰੀ 'ਪੀ. ਆਰ-7 ਰੋਡ' ਨਿਕਲਣਾ ਹੈ | ਮਾਫ਼ੀਆ ਵਲੋਂ ਅੰਨ੍ਹੇਵਾਹ ਮਿੱਟੀ ਪੁੱਟੇ ਜਾਣ ਕਾਰਨ ਇਹ ਜ਼ਮੀਨ ਬਹੁਤ ਜ਼ਿਆਦਾ ਖੱਡੇ 'ਚ ਤਬਦੀਲ ਹੋ ਚੁੱਕੀ ਹੈ | ਇਸ ਕਾਰਨ ਭਵਿੱਖ 'ਚ ਜਦੋਂ ਸੜਕ ਦਾ ਨਿਰਮਾਣ ਸ਼ੁਰੂ ਹੋਵੇਗਾ ਤਾਂ ਸਰਕਾਰ ਨੂੰ ਸੜਕ ਦੇ ਪੱਧਰ ਤੱਕ ਮਿੱਟੀ ਦੀ ਭਰਤੀ ਪਾਉਣ ਲਈ ਕਰੋੜਾਂ ਰੁ. ਦਾ ਵਾਧੂ ਖ਼ਰਚਾ ਕਰਨਾ ਪਵੇਗਾ | ਇਸ ਤਰ੍ਹਾਂ ਨਾਜਾਇਜ਼ ਮਾਈਨਿੰਗ ਕਰਕੇ ਸਰਕਾਰ ਨੂੰ ਕਰੋੜਾਂ ਰੁ. ਦਾ ਦੋਹਰਾ ਚੂਨਾ ਲਗਾਇਆ ਜਾ ਰਿਹਾ ਹੈ | ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਿਲੀਭੁਗਤ ਦੇ ਗੱਠਜੋੜ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਰਸੂਖਦਾਰ ਸਮੇਤ ਮਾਈਨਿੰਗ ਮਾਫ਼ੀਆ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ |
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਆਖਿਆ ਨਹੀਂ ਹੋ ਰਹੀ ਮਾਈਨਿੰਗ
ਇਸ ਸੰਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐਕਸੀਅਨ ਆਰੂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਨਾਜਾਇਜ਼ ਮਾਈਨਿੰਗ ਬਿਲਕੱੁਲ ਹੀ ਬੰਦ ਹੈ | ਜਦੋਂ 'ਅਜੀਤ' ਦੀ ਟੀਮ ਨੇ ਉਨ੍ਹਾਂ ਕੋਲ ਨੁਕਤਾ ਵੀਡੀਓ ਹੋਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ | ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿੰਮੇਵਾਰ ਅਧਿਕਾਰੀਆਂ ਨੂੰ ਤਲਬ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੀ ਮੁਸਕਾਨ ਨੇ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਵੱਖ-ਵੱਖ ਵਾਰਡਾਂ ਦੇ ਬੂਥਾਂ ਦਾ ਦੌਰਾ <...
Ad Position 24