ਡੇਰਾਬੱਸੀ, 26 ਮਈ (ਗੁਰਮੀਤ ਸਿੰਘ)-ਨਗਰ ਕੌਂਸਲ ਚੋਣਾਂ 'ਚ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਰਕਾਰੀ ਸਕੂਲ 'ਚ ਵਾ. ਨੰ. 14 ਅਤੇ 15 ਦੀ ਵੋਟਿੰਗ ਲਈ ਬੂਥ ਬਣਾਏ ਗਏ ਸਨ, ਜਿਥੇ ਕਿ 22 ਸਾਲਾ ਮੁਸਕਾਨ ਪੁੱਤਰੀ ਸਰਫਰਾਜ ਨੇ ਵੀ ਪਹਿਲੀ ਵਾਰ ਆਪਣੇ ਸ਼ਹਿਰ ਦੇ ਭਵਿੱਖ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਇਸ ਮੌਕੇ ਮੁਸਕਾਨ ਕਾਫ਼ੀ ਉਤਸ਼ਾਹਿਤ ਨਜ਼ਰ ਆਈ |