08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਡੇਰਾਬੱਸੀ ਵਿਖੇ ਵੋਟਾਂ ਦੌਰਾਨ ਬੂਥਾਂ 'ਤੇ ਸੁਵਿਧਾਵਾਂ ਦੀ ਘਾਟ ਨਜ਼ਰ ਆਈ

Ad Position 21
No active advertisement
ਅਜੀਤ ਡੈਸਕ 27-05-2026
ਡੇਰਾਬੱਸੀ, 26 ਮਈ (ਗੁਰਮੀਤ ਸਿੰਘ)-ਡੇਰਾਬੱਸੀ ਬੱਸ ਸਟੈਂਡ 'ਤੇ ਸਥਿਤ ਸਰਕਾਰੀ ਹਾਈ ਸਕੂਲ 'ਚ ਸਥਾਪਿਤ ਵਾ. ਨੰ. 14 ਅਤੇ 15 ਦੇ ਬੂਥਾਂ 'ਤੇ ਬਜ਼ੁਰਗ ਅਤੇ ਬਿਮਾਰ ਵੋਟਰਾਂ ਲਈ ਜ਼ਰੂਰੀ ਸੁਵਿਧਾਵਾਂ ਦੀ ਘਾਟ ਦੇਖਣ ਨੂੰ ਮਿਲੀ | ਸਕੂਲ ਦੇ ਗੇਟ ਤੋਂ ਲੈ ਕੇ ਬੂਥਾਂ ਤੱਕ ਦਾ ਫ਼ਾਸਲਾ ਕਾਫੀ ਸੀ, ਪਰ ਵ੍ਹੀਲਚੇਅਰ ਦੀ ਘਾਟ ਕਾਰਨ ਜ਼ਿਆਦਾਤਰ ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਬੂਥ ਤੱਕ ਪਹੁੰਚਣ 'ਚ ਭਾਰੀ ਦਿੱਕਤ ਆਈ | ਕੁਝ ਬਜ਼ੁਰਗਾਂ ਨੂੰ ਪਲਾਸਟਿਕ ਦੀ ਕੁਰਸੀ 'ਤੇ ਬਿਠਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੂਥਾਂ ਤੱਕ ਲੈ ਕੇ ਗਏ | ਲੋਕਾਂ ਦੀ ਸਹੂਲਤ ਲਈ ਵਾ. ਨੰ. 14 ਤੋਂ ਭਾਜਪਾ ਉਮੀਦਵਾਰ ਮੁਕੇਸ਼ ਗਾਂਧੀ ਨੇ ਨੇੜਲੇ ਹਸਪਤਾਲ ਤੋਂ ਇਕ ਵ੍ਹੀਲਚੇਅਰ ਦਾ ਇੰਤਜ਼ਾਮ ਕਰਵਾਇਆ, ਪਰ ਉਹ ਵੀ ਪੂਰੀ ਨਹੀਂ ਪੈ ਸਕੀ | ਇਕ ਵਿਅਕਤੀ ਦੇ ਵੋਟ ਪਾਉਣ ਅਤੇ ਵਾਪਸ ਆਉਣ ਤੱਕ ਹੋਰਨਾਂ ਬਜ਼ੁਰਗਾਂ ਨੂੰ ਬਹੁਤ ਸਮਾਂ ਇੰਤਜ਼ਾਰ ਕਰਨਾ ਪਿਆ | ਪ੍ਰਬੰਧਾਂ ਦੀ ਘਾਟ ਕਾਰਨ ਸੁਰੱਖਿਆ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਵਲੋਂ ਸਕੂਟਰਾਂ/ਮੋਟਰਸਾਈਕਲਾਂ ਨੂੰ ਗੇਟ ਦੇ ਅੰਦਰ ਲਿਜਾਣ ਦੀ ਆਗਿਆ ਦਿੱਤੀ ਗਈ, ਜਿਸ ਨਾਲ ਪਰਿਵਾਰਕ ਮੈਂਬਰ ਆਪਣੇ ਬਜ਼ੁਰਗਾਂ ਨੂੰ ਦੋ-ਪਹੀਆ ਵਾਹਨਾਂ 'ਤੇ ਬਿਠਾ ਕੇ ਬੂਥਾਂ ਤੱਕ ਲਿਜਾਂਦੇ ਦੇਖੇ ਗਏ | ਇਹ ਵਰਤਾਰਾ ਸ਼ਾਮ ਦੇ 5 ਵਜੇ ਤੱਕ ਜਾਰੀ ਰਿਹਾ | ਇਸੇ ਤਰ੍ਹਾਂ ਡੀ. ਏ. ਵੀ. ਸਕੂਲ 'ਚ ਬਣੇ ਬੂਥ 'ਤੇ ਵੀ ਵ੍ਹੀਲਚੇਅਰ ਦੀ ਸਹੂਲਤ ਉਪਲੱਬਧ ਨਹੀਂ ਸੀ, ਜਿਸ ਕਾਰਨ ਬਜ਼ੁਰਗ ਵੋਟਰਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਮਾੜੇ ਪ੍ਰਬੰਧਾਂ ਕਾਰਨ ਬਜ਼ੁਰਗ ਤੇ ਬਿਮਾਰ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜਰ ਆਏ |
Ad Position 22
No active advertisement
ਪਿਛਲੀ ਖ਼ਬਰ ਬੇਦੀ ਨੇ ਮੁਹਾਲੀ ਦੇ ਵਾ. ਨੰ. 10 'ਚ ਵੋਟ ਪ੍ਰਕਿਰਿਆ ਨੂੰ ਭੰਗ ਹੋਣ ਦੇ ਲਗਾਏ ਦੋਸ਼ <br/> ਅਗਲੀ ਖ਼ਬਰ ਜ਼ੀਰਕਪੁਰ ਵਿਖੇ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਨਗਰ ਕੌਂਸਲ ਚੋਣਾਂ ਦਾ ਅਮਲ
Ad Position 24