08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਭਾਰੀ ਗਰਮੀ ਦੇ ਬਾਵਜੂਦ ਨਗਰ ਕੌਂਸਲ ਚੋਣਾਂ 'ਚ ਵੋਟਰਾਂ ਦਾ ਉਤਸ਼ਾਹ ਰਿਹਾ ਬਰਕਰਾਰ <br/>

Ad Position 21
No active advertisement
ਅਜੀਤ ਡੈਸਕ 27-05-2026
ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਲਈ ਅੱਜ ਵੋਟਿੰਗ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਭਾਰੀ ਗਰਮੀ ਅਤੇ ਬੇਤਹਾਸ਼ਾ ਤਪਸ਼ ਦੇ ਬਾਵਜੂਦ ਵੋਟਰਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਹਾਲਾਂਕਿ ਦੁਪਹਿਰ ਸਮੇਂ ਵੋਟਿੰਗ ਦੀ ਰਫ਼ਤਾਰ ਕਾਫ਼ੀ ਮੱਠੀ ਰਹੀ, ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਵੋਟਰ ਵੱਡੀ ਗਿਣਤੀ ਵਿਚ ਪੋਲਿੰਗ ਬੂਥਾਂ 'ਤੇ ਪੁੱਜੇ | ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ-ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ , ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ-ਨਾਲ ਹੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਵਿਚ ਵੋਟਾਂ ਪਈਆਂ | ਇਨ੍ਹਾਂ ਦੇ ਕੁੱਲ 92 ਵਾਰਡਾਂ ਲਈ 138 ਪੋਲਿੰਗ ਬੂਥ ਬਣਾਏ ਗਏ ਸਨ | ਉਮੀਦਵਾਰਾਂ ਦੀ ਗਿਣਤੀ 'ਤੇ ਨਜ਼ਰ ਮਾਰੀਏ ਤਾਂ ਰੂਪਨਗਰ ਵਿਚ 94, ਨੰਗਲ ਵਿਚ 102, ਸ੍ਰੀ ਅਨੰਦਪੁਰ ਸਾਹਿਬ ਵਿਚ 47, ਮੋਰਿੰਡਾ ਵਿਚ 63, ਸ੍ਰੀ ਚਮਕੌਰ ਸਾਹਿਬ ਵਿਚ 52 ਅਤੇ ਕੀਰਤਪੁਰ ਸਾਹਿਬ ਵਿਚ 48 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਦੀ ਕਿਸਮਤ ਹੁਣ ਵੋਟ ਬਕਸਿਆਂ ਵਿਚ ਬੰਦ ਹੋ ਚੁੱਕੀ ਹੈ | ਇਹ ਫ਼ੈਸਲਾ 29 ਮਈ ਨੂੰ ਵੋਟਾਂ ਦੀ ਗਿਣਤੀ ਦੌਰਾਨ ਸਾਹਮਣੇ ਆਵੇਗਾ | ਨਗਰ ਕੌਂਸਲ ਰੂਪਨਗਰ ਦੇ 21 ਵਾਰਡਾਂ ਵਿਚ ਭਾਜਪਾ ਦੇ 21, ਆਮ ਆਦਮੀ ਪਾਰਟੀ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 18 ਅਤੇ ਕਾਂਗਰਸ ਦੇ 14 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ | ਇਸ ਤੋਂ ਇਲਾਵਾ 14 ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚੋਂ 2 ਨੂੰ ਆਮ ਆਦਮੀ ਪਾਰਟੀ, ਇੱਕ ਨੂੰ ਕਾਂਗਰਸ ਅਤੇ ਇੱਕ ਨੂੰ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਹੈ | ਸਿਆਸੀ ਮਾਹਿਰਾਂ ਅਤੇ ਪਾਰਟੀਆਂ ਦੇ ਦਾਅਵਿਆਂ ਅਨੁਸਾਰ ਸੱਤਾਰੂੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 1, 2, 3, 9, 14, 16, 17, 18, 19, 20 ਅਤੇ 21 ਵਿਚ ਮਜ਼ਬੂਤ ਸਥਿਤੀ ਵਿਚ ਦਿਖਾਈ ਦਿੱਤੇ | ਵਾਰਡ ਨੰਬਰ 4 ਵਿਚ ਇੱਕ ਆਜ਼ਾਦ ਉਮੀਦਵਾਰ ਦਾ ਹੋਰ ਉਮੀਦਵਾਰਾਂ ਅਕਾਲੀ ਦਲ ਅਤੇ ਆਪ ਨਾਲ ਸਖ਼ਤ ਮੁਕਾਬਲਾ ਰਿਹਾ, ਜਦਕਿ ਵਾਰਡ ਨੰਬਰ 5 ਵਿਚ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਭਾਰੂ ਦਿਖਾਈ ਦਿੱਤੇ | ਵਾਰਡ ਨੰਬਰ 8 ਵਿਚ ਭਾਜਪਾ ਦੇ ਬਾਗ਼ੀ ਉਮੀਦਵਾਰ ਪ੍ਰਵੀਨ ਸਤਵਾਲ ਪਤਨੀ ਇੰਦਰਸੇਨ ਛਤਵਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ, ਭਾਜਪਾ ਦੀ ਜਸਵੀਰ ਕੌਰ ਅਤੇ ਆਮ ਆਦਮੀ ਪਾਰਟੀ ਦੀ ਪਿ੍ਅੰਕਾ ਵਿਚਕਾਰ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ | ਵਾਰਡ ਨੰਬਰ 10 ਵਿਚ ਭਾਜਪਾ ਦੀ ਕਿਰਨ ਗੁਪਤਾ ਅਤੇ ਆਮ ਆਦਮੀ ਪਾਰਟੀ ਦੀ ਮਹਿਕ ਖੰਨਾ ਦਰਮਿਆਨ ਸਖ਼ਤ ਟੱਕਰ ਰਹੀ | ਵਾਰਡ ਨੰਬਰ 11 ਵਿਚ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਅਤੇ ਭਾਜਪਾ ਦੇ ਹਰਮਿੰਦਰ ਪਾਲ ਸਿੰਘ ਭੁੱਡੀ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ | ਵਾਰਡ ਨੰਬਰ 12 ਵਿਚ ਮਰਹੂਮ ਸੀਨੀਅਰ ਕੌਂਸਲਰ ਪੋਮੀ ਸੋਨੀ ਦੀ ਸੁਪਤਨੀ ਕਿਰਨ ਸੋਨੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਸਨ | ਉਨ੍ਹਾਂ ਦੇ ਹੱਕ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ, ਜਦਕਿ ਅਕਾਲੀ ਦਲ ਦੇ ਉਮੀਦਵਾਰ ਦੇ ਕਾਗ਼ਜ਼ ਰੱਦ ਹੋ ਗਏ ਸਨ | ਉਨ੍ਹਾਂ ਦਾ ਮੁਕਾਬਲਾ ਭਾਜਪਾ ਦੀ ਚੇਤਨਾ ਵਰਮਾ ਨਾਲ ਰਿਹਾ | ਵਾਰਡ ਨੰਬਰ 13 ਵਿਚ ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਜੱਗੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਨੂੰਹ ਬਲਜਿੰਦਰ ਕੌਰ ਮੱਕੜ ਵਿਚਕਾਰ ਵੀ ਦਿਲਚਸਪ ਮੁਕਾਬਲਾ ਹੋਇਆ | ਵਾਰਡ ਨੰਬਰ 15 ਵਿਚ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਪਟਵਾਰੀ ਅਤੇ ਆਪ ਦੇ ਕੁਲਦੀਪ ਸਿੰਘ ਸੈਣੀ ਦਰਮਿਆਨ ਵੀ ਫਸਵੀਂ ਟੱਕਰ ਰਹੀ | ਕਈ ਵਾਰਡਾਂ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਚੁਣੌਤੀ ਦਿੱਤੀ, ਜਦਕਿ ਕਾਂਗਰਸ ਦੇ ਕੁੱਝ ਉਮੀਦਵਾਰਾਂ ਵਲੋਂ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਕੁੱਲ ਮਿਲਾ ਕੇ ਰੂਪਨਗਰ ਵਿਚ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ ਹੈ | ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ | ਇਸ ਵਾਰ ਈਵੀਐਮ ਦੀ ਬਜਾਏ ਪੇਪਰ ਬੈਲਟਾਂ ਰਾਹੀਂ ਵੋਟਿੰਗ ਕਰਵਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਹਿਆਤਪਰ ਵਿਖੇ ਕਰਿਆਨੇ ਦੀ ਦੁਕਾਨ 'ਚ ਲੱਗੀ ਅੱਗ ਕਾਰਨ ਸਮਾਨ ਸੜ ਕੇ ਸੁਆਹ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਕੀਤਾ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ-ਐਡ. ਮਿੱਤਲ <br/>
Ad Position 24