08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਅਮਨ-ਅਮਾਨ ਨਾਲ ਚੋਣਾਂ ਹੋਈਆਂ ਸੰਪੰਨ <br/>

Ad Position 21
No active advertisement
ਅਜੀਤ ਡੈਸਕ 27-05-2026
ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀਆਂ 12 ਵਾਰਡਾਂ ਅਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ 11 ਵਾਰਡਾਂ ਲਈ ਵੋਟਿੰਗ ਅਮਨ-ਅਮਾਨ ਨਾਲ ਸੰਪੰਨ ਹੋ ਗਈ | ਦੋਵਾਂ ਥਾਵਾਂ 'ਤੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸ਼ਾਮ 5 ਵਜੇ ਵੋਟਾਂ ਪਾਉਣ ਦਾ ਸਮਾਂ ਸਮਾਪਤ ਹੋਣ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੀਬ 76.34 ਫੀਸਦੀ ਅਤੇ ਕੀਰਤਪੁਰ ਸਾਹਿਬ ਵਿਚ ਲਗਭਗ 83.96 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ | ਇਸਦੇ ਨਾਲ ਹੀ ਸਾਰੇ ਉਮੀਦਵਾਰਾਂ ਦਾ ਭਵਿੱਖ ਮਤ ਪੇਟੀਆਂ ਵਿਚ ਬੰਦ ਹੋ ਗਿਆ ਹੈ | ਇੱਥੇ ਇਹ ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਤਿੰਨ ਸਾਬਕਾ ਪ੍ਰਧਾਨਾਂ ਸਮੇਤ ਕੁੱਲ 35 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦਾ ਭਵਿੱਖ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਉਪਰੰਤ ਮਤ ਪੇਟੀਆਂ ਵਿਚ ਬੰਦ ਹੋ ਗਿਆ | ਇਸ ਚੋਣ ਦੀ ਖਾਸ ਗੱਲ ਇਹ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ 13 ਵਾਰਡਾਂ ਵਿਚ ਇੱਕ ਵਾਰਡ ਵਿਚ ਸਰਬਸੰਮਤੀ ਹੋਣ ਉਪਰੰਤ ਅੱਜ 12 ਵਾਰਡਾਂ ਲਈ ਚੋਣ ਹੋਈ | ਇਨ੍ਹਾਂ 12 ਵਾਰਡਾਂ ਵਿਚੋਂ ਛੇ ਵਾਰਡਾਂ ਵਿਚ ਤਿੰਨ ਪਤੀ-ਪਤਨੀ ਜੋੜਿਆਂ ਨੇ ਵੀ ਆਪਣੀ ਕਿਸਮਤ ਅਜ਼ਮਾਈ ਹੈ | ਕੀਰਤਪੁਰ ਸਾਹਿਬ ਵਿਚ ਵੀ ਵੱਖ-ਵੱਖ ਸਿਆਸੀ ਧਿਰਾਂ ਵਿਚਕਾਰ ਕਾਫੀ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ | ਸ੍ਰੀ ਅਨੰਦਪੁਰ ਸਾਹਿਬ ਵਿਚ ਅਕਾਲੀ ਦਲ ਦੇ ਜਥੇਦਾਰ ਰਾਮ ਸਿੰਘ, ਆਪ ਦੇ ਹਰਜੀਤ ਜੀਤਾ, ਵਾਲੀਆ ਭਰਾਵਾਂ ਅਤੇ ਵਪਾਰ ਮੰਡਲ ਪ੍ਰਧਾਨ ਅਰੋੜਾ ਵਰਗੇ ਆਗੂਆਂ ਦੀ ਸਿਆਸੀ ਸਾਖ ਵੀ ਦਾਅ 'ਤੇ ਹੈ, ਜਿਸ ਕਾਰਨ ਵੱਖ-ਵੱਖ ਵਾਰਡਾਂ ਵਿਚ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ | ਇਸਦੇ ਨਾਲ ਚੋਣਾਂ ਨੂੰ ਵਧੀਆ ਢੰਗ ਤੇ ਅਮਨ ਅਮਾਨ ਨਾਲ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਚੁਸਤ ਪ੍ਰਬੰਧ ਕੀਤੇ ਗਏ ਤੇ ਵੋਟਿੰਗ ਸੰਪੰਨ ਹੋਣ ਉਪਰੰਤ ਦੋਵਾਂ ਥਾਵਾਂ 'ਤੇ ਮਤ ਪੇਟੀਆਂ ਨੂੰ ਸਟਰਾਂਗ ਰੂਮ ਵਿਚ ਸਖ਼ਤ ਸੁਰੱਖਿਆ ਹੇਠ ਰੱਖਾਇਆ ਗਿਆ ਜਿੱਥੇ ਪੁਲੀਸ ਵਲੋਂ 24 ਘੰਟੇ ਨਿਗਰਾਨੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ 11 ਵਾਰਡਾਂ ਦੇ ਪੋਲਿੰਗ ਬੂਥਾਂ 'ਤੇ ਸ਼ਾਂਤੀ ਪੂਰਵਕ ਵੋਟਾਂ ਪੈਣ ਦੀ ਪ੍ਰਕਿਰਿਆ ਹੋਈ ਪੂ... ਅਗਲੀ ਖ਼ਬਰ 'ਲੋਕਾਂ ਕੋਲ ਚਲੋ' ਮੁਹਿੰਮ ਤਹਿਤ ਧਮਾਣਾਂ ਵਿਖੇ ਹੋਈ ਮੀਟਿੰਗ <br/>
Ad Position 24