08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ 11 ਵਾਰਡਾਂ ਦੇ ਪੋਲਿੰਗ ਬੂਥਾਂ 'ਤੇ ਸ਼ਾਂਤੀ ਪੂਰਵਕ ਵੋਟਾਂ ਪੈਣ ਦੀ ਪ੍ਰਕਿਰਿਆ ਹੋਈ ਪੂਰੀ <br/>

Ad Position 21
No active advertisement
ਅਜੀਤ ਡੈਸਕ 27-05-2026
ਕੀਰਤਪੁਰ ਸਾਹਿਬ, 26 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵੱਖ-ਵੱਖ 11 ਵਾਰਡਾਂ ਦੇ ਪੋਲਿੰਗ ਬੂਥਾਂ ਉੱਪਰ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੂਰਨ ਹੋਇਆ | 11 ਵਾਰਡਾਂ ਲਈ ਐਸ.ਓ.ਈ ਸਕੂਲ ਕੀਰਤਪੁਰ ਸਾਹਿਬ, ਜਿਊਵਾਲ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ, ਸਰਕਾਰੀ ਐਲੀਮੈਟਰੀ ਸਕੂਲ ਭਗਵਾਲਾ, ਸਰਕਾਰੀ ਐਲੀਮੈਂਟਰੀ ਸਕੂਲ ਭਟੋਲੀ, ਸਰਕਾਰੀ ਐਲੀਮੈਂਟਰੀ ਸਕੂਲ ਕਲਿਆਣਪੁਰ ਵਿਖੇ ਵੋਟਾਂ ਪਾਉਣ ਲਈ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ | ਵੱਖ-ਵੱਖ ਵਾਰਡਾਂ ਦੇ ਆਜ਼ਾਦ ਉਮੀਦਵਾਰਾਂ ਪਾਰਟੀ ਦੇ ਉਮੀਦਵਾਰਾਂ ਵਲੋਂ ਪੋਲਿੰਗ ਬੂਥਾਂ ਦੀ ਨਿਰਧਾਰਿਤ ਦੂਰੀ ਉੱਪਰ ਆਪਣੇ ਬੂਥ ਲਗਾਏ ਹੋਏ ਸਨ, ਜਿੱਥੇ ਉਹ ਵੋਟਰਾਂ ਨੂੰ ਪਰਚੀਆਂ ਕੱਟ ਕੱਟ ਕੇ ਦੇ ਰਹੇ ਸਨ | ਇਸ ਤੋਂ ਇਲਾਵਾ ਵੋਟਰਾਂ ਦੀ ਸਹੂਲਤ ਲਈ ਉਹਨਾਂ ਵਿਰੁੱਧ ਟੈਂਟ ਵੀ ਲਗਾਏ ਗਏ ਸਨ | ਕੁੱਝ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ | ਅੱਤ ਦੀ ਗਰਮੀ ਦੇ ਬਾਵਜੂਦ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ 'ਤੇ ਆਉਂਦੇ ਰਹੇ | ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ | ਕੀਰਤਪੁਰ ਸਾਹਿਬ ਦੇ ਕਿਸੇ ਵੀ ਵਾਰਡ ਵਿਚ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ | ਵਾਰਡ ਨੰਬਰ ਇੱਕ ਪੋਲਿੰਗ ਬੂਥ ਦੇ ਪ੍ਰੀਜਾਈਡਿੰਗ ਅਫ਼ਸਰ ਹੁਕਮ ਚੰਦ ਨੇ ਦੱਸਿਆ ਕਿ ਕੁਲ 419 ਵੋਟਾਂ ਵਿਚੋਂ 381 ਵੋਟਾਂ ਪੋਲ ਹੋਈਆਂ ਹਨ,
ਜਿਨਾਂ ਵਿੱਚੋਂ ਔਰਤਾਂ 180 ਅਤੇ ਪੁਰਸ਼ ਵੋਟਰ 201 ਹਨ | ਇਸੇ ਤਰ੍ਹਾਂ ਵਾਰਡ ਨੰਬਰ 02 ਦੀ ਪ੍ਰੀਜਾਈਡਿੰਗ ਅਫ਼ਸਰ ਏ.ਡੀ.ਓ. ਰਮਨਪ੍ਰੀਤ ਕੌਰ ਨੇ ਦੱਸਿਆ ਕਿ ਕੁੱਲ 456 ਵੋਟਾਂ ਵਿਚੋਂ 354 ਵੋਟ ਪੋਲ ਹੋਈ ਹੈ, ਜਿਸ ਵਿਚ ਪੁਰਸਾਂ ਦੀ ਗਿਣਤੀ 181 ਅਤੇ ਔਰਤਾਂ ਦੀ ਗਿਣਤੀ 173 ਹੈ | ਵਾਰਡ ਨੰਬਰ ਤਿੰਨ ਵਿਚ 531 ਵੋਟਾਂ ਵਿਚੋਂ 429 ਵੋਟਾਂ ਪੋਲ ਹੋਈਆਂ ਹਨ | ਵਾਰਡ ਨੰਬਰ ਚਾਰ ਵਿਚ ਕੁੱਲ 512 ਵੋਟਾਂ ਵਿਚੋਂ 418 ਵੋਟਾਂ ਪੋਲ ਹੋਈਆਂ ਹਨ, ਜਿਨਾਂ ਵਿਚ ਪੁਰਸ਼ 205 ਅਤੇ ਔਰਤਾਂ ਦੀ ਗਿਣਤੀ 213 ਹੈ | ਵਾਰਡ ਨੰਬਰ ਪੰਜ ਵਿਚ ਕੁੱਲ 411 ਵੋਟਾਂ ਵਿੱਚੋਂ 354 ਵੋਟਾਂ ਪੋਲ ਹੋਈਆਂ ਹਨ, ਜਿਨਾਂ ਵਿਚ 183 ਪੁਰਸ਼ ਅਤੇ 171 ਔਰਤਾਂ ਸ਼ਾਮਿਲ ਹਨ | ਵਾਰਡ ਨੰਬਰ 06 ਦੇ ਪ੍ਰੀਜਾਇਡਿੰਗ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੁੱਲ 153 ਵੋਟਾਂ ਵਿਚੋਂ 121 ਵੋਟਾਂ ਪੋਲ ਹੋਈਆਂ ਹਨ | ਜਿਨਾਂ ਵਿਚ ਪੁਰਸ਼ 65 ਅਤੇ ਔਰਤਾਂ ਦੀ ਗਿਣਤੀ 56 ਹੈ | ਵਾਰਡ ਨੰਬਰ 07 ਵਿਚ ਕੁੱਲ 253 ਵੋਟਾਂ ਵਿਚੋਂ 223 ਵੋਟਾਂ ਪੋਲ ਹੋਈਆਂ, ਜਿਨਾਂ ਵਿਚ ਪੁਰਸ਼ 115 ਅਤੇ ਔਰਤਾਂ ਦੀ ਗਿਣਤੀ 108 ਹੈ | ਵਾਰਡ ਨੰਬਰ 08 ਵਿਚ ਕੁੱਲ 430 ਵੋਟਾਂ ਵਿਚੋਂ 348 ਵੋਟਾਂ ਪੋਲ ਹੋਈਆਂ, ਜਿਨਾਂ ਵਿਚ ਪੁਰਸ਼ 178 ਅਤੇ ਔਰਤਾਂ ਦੀ ਗਿਣਤੀ 170 ਹੈ | ਵਾਰਡ ਨੰਬਰ 09 ਵਿਚ ਕੁੱਲ 325 ਵੋਟਾਂ ਵਿਚੋਂ 278 ਵੋਟਾਂ ਪੋਲ ਹੋਈਆਂ ਹਨ | ਵਾਰਡ ਨੰਬਰ 10 ਵਿਚ ਕੁੱਲ 489 ਵੋਟਾਂ ਵਿਚੋਂ 407 ਵੋਟਾਂ ਪੋਲ ਹੋਈਆਂ ਹਨ | ਵਾਰਡ ਨੰਬਰ 11 ਵਿਚ 315 ਵੋਟਾਂ ਪੋਲ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ 'ਚ ਮਿਜ਼ਾਈਲ ਲਾਂਚ ਸਾਈਟਾਂ ਸਮੇਤ ਕਈ ਥਾਵਾਂ 'ਤੇ ਹਮਲੇ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਅਮਨ-ਅਮਾਨ ਨਾਲ ਚੋਣਾਂ ਹੋਈਆਂ ਸੰਪੰਨ <br/>
Ad Position 24