ਜਵਾਬੀ ਕਾਰਵਾਈ 'ਚ ਈਰਾਨ ਨੇ ਅਮਰੀਕਾ ਦਾ ਐਮ-ਕਿਊ9 ਡਰੋਨ ਡੇਗਿਆ
ਵਾਸ਼ਿੰਗਟਨ, 26 ਮਈ (ਏਜੰਸੀਆਂ)-ਅਮਰੀਕੀ ਫ਼ੌਜ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ ਦੱਖਣੀ ਈਰਾਨ 'ਚ 'ਆਤਮ-ਰੱਖਿਆ' ਲਈ ਹਮਲੇ ਕੀਤੇ ਹਨ, ਜਿਨ੍ਹਾਂ 'ਚ ਮਿਜ਼ਾਈਲ ਲਾਂਚ ਸਾਈਟਾਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ 'ਤੇ ਹਮਲੇ ਵੀ ਸ਼ਾਮਿਲ ਹਨ | ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਸਮਝੌਤੇ ਨੂੰ ਲੈ ਕੇ ਜਾਰੀ ਗੱਲਬਾਤ ਦੇ ਸੰਬੰਧ 'ਚ ਸੋਸ਼ਲ ਮੀਡੀਆ 'ਤੇ ਕਿਹਾ ਕਿ ਗੱਲਬਾਤ ਚੰਗੀ ਦਿਸ਼ਾ 'ਚ ਅੱਗੇ ਵਧ ਰਹੀ ਹੈ | ਯੂ.ਐਸ. ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿੰਸ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹ ਹਮਲੇ ਸਾਡੇ ਸੈਨਿਕਾਂ ਨੂੰ ਈਰਾਨੀ ਫ਼Ïਜਾਂ ਦੁਆਰਾ ਪੈਦਾ ਹੋਏ ਖਤਰਿਆਂ ਤੋਂ ਬਚਾਉਣ ਲਈ ਸਵੈ-ਰੱਖਿਆ ਵਿਚ ਕੀਤੇ ਗਏ ਸਨ ਪਰ ਸਾਡੀ ਫ਼ੌਜ ਚੱਲ ਰਹੀ ਜੰਗਬੰਦੀ ਦੌਰਾਨ ਸੰਜਮ ਵਰਤ ਰਹੀ ਹੈ |
ਪਾਕਿਸਤਾਨ ਨਿਭਾਅ ਰਿਹਾ ਹੈ ਵਿਚੋਲਗੀ ਦੀ ਭੂਮਿਕਾ
ਫਲਸਤੀਨੀ ਰਾਜ ਨੂੰ ਮਾਨਤਾ ਦੇਣਾ ਪਾਕਿਸਤਾਨ ਲਈ ਵੀ ਇਕ ਮੁੱਖ ਮੁੱਦਾ ਬਣਿਆ ਹੋਇਆ ਹੈ, ਜੋ ਕਿ ਉਨ੍ਹਾਂ ਦੇਸ਼ਾਂ 'ਚੋਂ ਇੱਕ ਹੈ ਜਿਨ੍ਹਾਂ ਦੇ ਇਜ਼ਰਾਈਲ ਨਾਲ ਕੂਟਨੀਤਕ ਸੰਬੰਧ ਨਹੀਂ ਹਨ | ਇਸਲਾਮਾਬਾਦ ਸਥਿਤ ਵਿਸ਼ਲੇਸ਼ਕ ਸਈਦ ਮੁਹੰਮਦ ਅਲੀ ਨੇ ਕਿਹਾ ਕਿ ਟਰੰਪ ਦੇ ਨਵੀਨਤਮ ਪ੍ਰਸਤਾਵ ਦੇ ਬਾਵਜੂਦ ਇਜ਼ਰਾਈਲ ਸੰਬੰਧੀ ਪਾਕਿਸਤਾਨ ਦਾ ਰੁਖ਼ ਬਦਲਿਆ ਨਹੀਂ ਹੈ | ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਹੋਈ ਗੱਲਬਾਤ ਦੌਰਾਨ ਨੇਤਾਵਾਂ ਨਾਲ ਅਬਰਾਹਿਮ ਸਮਝੌਤੇ ਯੋਜਨਾ ਦਾ ਮੁੱਦਾ ਉਠਾਇਆ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇੱਕ ਜਾਂ ਦੋ ਦੇਸ਼ ਦਸਤਖਤ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਜ਼ਿਆਦਾਤਰ ਦੇਸ਼ਾਂ ਨੂੰ ਅਜਿਹਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ | ਮਿਸਰ ਅਤੇ ਜਾਰਡਨ ਪਹਿਲਾਂ ਹੀ ਰਸਮੀ ਤੌਰ 'ਤੇ ਇਜ਼ਰਾਈਲ ਨੂੰ ਮਾਨਤਾ ਦੇ ਚੁੱਕੇ ਹਨ ਅਤੇ ਦੇਸ਼ ਨਾਲ ਲੰਬੇ ਸਮੇਂ ਤੋਂ ਚੱਲ ਰਹੀਆਂ ਸ਼ਾਂਤੀ ਸੰਧੀਆਂ ਹਨ¢ ਤੁਰਕੀ ਨੇ ਪਹਿਲੀ ਵਾਰ 1949 ਵਿਚ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ¢
ਅਮਰੀਕਾ ਵਲੋਂ ਈਰਾਨ 'ਚ ਮਿਜ਼ਾਈਲ ਲਾਂਚ ਸਾਈਟਾਂ ਸਮੇਤ ਕਈ ਥਾਵਾਂ 'ਤੇ ਹਮਲੇ
ਅਜੀਤ ਡੈਸਕ
27-05-2026