17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਥਾਨਕ ਸਰਕਾਰਾਂ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਲਈ 8 ਗਿਣਤੀ ਕੇਂਦਰ ਸਥਾਪਿਤ : ਜ਼ਿਲ੍ਹਾ ਚੋਣ ਅਫ਼ਸਰ <br/>

Ad Position 21
No active advertisement
ਅਜੀਤ ਡੈਸਕ 28-05-2026
ਐੱਸ. ਏ. ਐੱਸ. ਨਗਰ, 27 ਮਈ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ 26 ਮਈ ਨੂੰ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਵਾਸਤੇ ਨਗਰ ਨਿਗਮ ਮੁਹਾਲੀ ਸਮੇਤ ਨਗਰ ਕੌਂਸਲਾਂ ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਬਨੰੂੜ, ਨਵਾਂਗਰਾਓਾ ਤੇ ਕੁਰਾਲੀ ਲਈ 8 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਵੀਡੀਓ ਕੈਮਰਿਆਂ ਦੀ ਨਿਗਰਾਨੀ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਹੀ ਗਿਣਤੀ ਕੇਂਦਰਾਂ 'ਚ ਦਾਖ਼ਲੇ ਦੀ ਇਜਾਜ਼ਤ ਹੋਵੇਗੀ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ, ਬਨੰੂੜ ਲਈ ਦਫ਼ਤਰ ਮਾਰਕੀਟ ਕਮੇਟੀ ਬਨੰੂੜ, ਨਗਰ ਕੌਂਸਲ ਕੁਰਾਲੀ ਲਈ ਨਗਰ ਕੌਂਸਲ ਕੁਰਾਲੀ ਦੇ ਦਫ਼ਤਰ ਵਿਚਲੇ ਕਮਿਊਨਿਟੀ ਹਾਲ, ਨਗਰ ਕੌਂਸਲ ਨਵਾਂਗਰਾਓਾ ਲਈ ਸੈਂਚੁਰੀ ਪਬਲਿਕ ਸਕੂਲ ਕਰੌਰਾਂ, ਨਗਰ ਕੌਂਸਲ ਜ਼ੀਰਕਪੁਰ ਲਈ ਕਮਿਊਨਿਟੀ ਸੈਂਟਰ ਛੱਤ, ਨਗਰ ਕੌਂਸਲ, ਡੇਰਾਬੱਸੀ ਲਈ ਸਰਕਾਰੀ ਕਾਲਜ ਡੇਰਾਬੱਸੀ ਤੇ ਨਗਰ ਕੌਂਸਲ ਲਾਲੜੂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਨੂੰ ਗਿਣਤੀ ਕੇਂਦਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਨਗਰ ਨਿਗਮ ਮੁਹਾਲੀ ਦੇ ਵਾਰਡ ਨੰ. 1 ਤੋਂ 25 ਲਈ ਕਮਿਊਨਿਟੀ ਸੈਂਟਰ ਫੇਜ਼-7 ਮੁਹਾਲੀ ਤੇ ਵਾਰਡ ਨੰਬਰ 26 ਤੋਂ 50 ਲਈ ਕਮਿਊਨਿਟੀ ਸੈਂਟਰ ਸੈਕਟਰ-69 ਮੁਹਾਲੀ ਨੂੰ ਗਿਣਤੀ ਕੇਂਦਰ ਬਣਾਇਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਗਿਣਤੀ ਪ੍ਰਬੰਧਾਂ ਸੰਬੰਧੀ ਰਿਹਰਸਲ 28 ਮਈ ਨੂੰ ਸਵੇਰੇ 10 ਵਜੇ ਨਿਰਧਾਰਤ ਕੇਂਦਰਾਂ ਤੇ ਕਰਵਾਈ ਜਾਵੇਗੀ ਜਦਕਿ ਵੋਟਾਂ ਦੀ ਗਿਣਤੀ ਭਲਕੇ 29 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ |
ਬੇਕਾਬੂ ਕਾਰ ਸ਼ੋਅਰੂਮ 'ਚ ਵੜੀ
ਜ਼ੀਰਕਪੁਰ, 27 ਮਈ (ਹੈਪੀ ਪੰਡਵਾਲਾ)-ਚੰਡੀਗੜ੍ਹ-ਅੰਬਾਲਾ ਸੜਕ 'ਤੇ ਸਥਿਤ ਪੂਜਾ ਪਲਾਜ਼ਾ 'ਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ, ਜਦੋਂ ਇਕ ਮਹਿਲਾ ਵਲੋਂ ਚਲਾਈ ਜਾ ਰਹੀ ਕਾਰ ਬੇਕਾਬੂ ਹੋ ਕੇ ਸਿੱਧੀ ਇਕ ਸ਼ੋਅ ਰੂਮ 'ਚ ਜਾ ਵੜੀ | ਗਨੀਮਤ ਰਹੀ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸ਼ੋਅਰੂਮ ਦਾ ਕਾਫ਼ੀ ਨੁਕਸਾਨ ਹੋਇਆ | ਜਾਣਕਾਰੀ ਅਨੁਸਾਰ ਲੰਘੀ ਰਾਤ ਕਾਰ ਚਲਾਉਂਦੇ ਸਮੇਂ ਇਕ ਮਹਿਲਾ ਚਾਲਕ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕੀ ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸ਼ੋਅਰੂਮ ਦਾ ਸ਼ੀਸ਼ਾ ਤੋੜਦੀ ਹੋਈ ਅੰਦਰ ਦਾਖ਼ਲ ਹੋ ਗਈ | ਇਸ ਘਟਨਾ 'ਚ ਕਾਰ ਨੁਕਸਾਨੀ ਗਈ ਤੇ ਸ਼ੋਅ ਰੂਮ ਦੇ ਵੀ ਸ਼ੀਸ਼ੇ ਟੁੱਟ ਗਏ | ਇਸ ਦੌਰਾਨ ਹੋਰ ਸਾਮਾਨ ਵੀ ਨੁਕਸਾਨਿਆ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੋਡੀਫਾਈਡ ਸਾਇਲੰਸਰਾਂ ਤੇ ਗ਼ੈਰ-ਕਾਨੂੰਨੀ ਤਬਦੀਲੀਆਂ ਵਾਲੇ ਵਾਹਨਾਂ ਖ਼ਿਲਾਫ਼ ਮਨਾਹੀ ਦੇ ਹੁਕਮ ਜਾਰੀ ਅਗਲੀ ਖ਼ਬਰ ਪੰਚਕੂਲਾ ਵਿਖੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਫਰਜ਼ੀ ਜ਼ਮਾਨਤ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਗਿ੍ਫ਼ਤਾਰ...
Ad Position 24