16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ ਲੰਬਿਤ ਲੋਕ ਮਸਲਿਆਂ ਦੇ ਹੱਲ ਲਈ 24 ਸਤੰਬਰ ਨੂੰ ਅਧਿਕਾਰੀਆਂ ਨਾਲ ਮੀਟਿੰਗ

ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਦੀ ਮੀਟਿੰਗ ਕਨਵੀਨਰ ਕਾਮਰੇਡ ਦਲੀਪ ਸਿੰਘ ਘਨੌਲਾ ਦੀ ਅਗਵਾਈ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਹੋਈ। ਮੀਟਿੰਗ ਦੌਰਾਨ 10 ਅਪ੍ਰੈਲ 2026 ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦੇ ਗਏ ਲੋਕ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-09-2026
ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਸਵੱਛ ਪ੍ਰਸ਼ਾਸਨ ਸਲਾਹਕਾਰ ਕਮੇਟੀ ਦੀ ਮੀਟਿੰਗ ਕਨਵੀਨਰ ਕਾਮਰੇਡ ਦਲੀਪ ਸਿੰਘ ਘਨੌਲਾ ਦੀ ਅਗਵਾਈ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਹੋਈ। ਮੀਟਿੰਗ ਦੌਰਾਨ 10 ਅਪ੍ਰੈਲ 2026 ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦੇ ਗਏ ਲੋਕ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਕਮੇਟੀ ਨੇ ਕਿਹਾ ਕਿ ਕੁੱਝ ਮਸਲੇ ਹੱਲ ਹੋਏ ਹਨ, ਪਰ ਕਈ ਮਸਲੇ ਅਜੇ ਵੀ ਲੰਬਿਤ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਕਮੇਟੀ ਨੇ ਦੱਸਿਆ ਕਿ ਇਨ੍ਹਾਂ ਮਸਲਿਆਂ ਸਬੰਧੀ 24 ਸਤੰਬਰ ਨੂੰ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਲੰਬਿਤ ਮਸਲਿਆਂ ਵਿਚ ਸਰਹੰਦ ਨਹਿਰ ਦੇ ਨਵੇਂ ਪੁਲ ਤੋਂ ਜਖੀਰੇ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ, ਕੂੜਾ ਪ੍ਰਬੰਧਨ, ਪੰਚਾਇਤੀ ਜ਼ਮੀਨਾਂ ਦੀ ਨਿਸ਼ਾਨਦੇਹੀ, ਅਵਾਰਾ ਅਤੇ ਹੀਰ-ਗੁੱਜਰਾਂ ਦੇ ਪਸ਼ੂਆਂ ਵਲੋਂ ਕੀਤੇ ਜਾਂਦੇ ਨੁਕਸਾਨ, ਨੈਸ਼ਨਲ ਹਾਈਵੇ ਨਾਲ ਸਰਵਿਸ ਰੋਡ ਦਾ ਅਧੂਰਾ ਕੰਮ, ਹੋਲੀ ਫੈਮਿਲੀ ਸਕੂਲ ਨੇੜੇ 2023 ਦੀ ਹੜ੍ਹ ਵਿਚ ਡਿੱਗੀ ਪੁਲੀ ਦੀ ਮੁੜ ਉਸਾਰੀ ਅਤੇ ਲੋਹਗੜ੍ਹ ਫਿੱਡੇ ਵਿਚ ਪਾਣੀ ਦੀ ਨਿਕਾਸੀ ਦੇ ਮਸਲੇ ਸ਼ਾਮਲ ਹਨ। ਇਸ ਤੋਂ ਇਲਾਵਾ ਖਟਾਣਾ ਵਿਚ ਜ਼ਮੀਨ ਵਿੱਚੋਂ ਕੱਢੀ ਸੜਕ, ਭਾਖੜਾ ਨਹਿਰ ਤੋਂ ਸਿੰਚਾਈ ਦਾ ਪਾਣੀ, ਪਿੰਡ ਹਵੇਲੀ ਦੇ ਤਲਾਬ ਨੇੜੇ ਖੁੱਲ੍ਹੇ ਮੇਨਹੋਲਾਂ ਨੂੰ ਢੱਕਣ ਅਤੇ ਪਿੰਡ ਚੱਕ ਕਰਮਾਂ ਦੀ ਵਿਧਵਾ ਔਰਤ ਨੂੰ ਕਰੀਬ ਛੇ ਸਾਲਾਂ ਤੋਂ ਅਸ਼ੀਰਵਾਦ ਸਕੀਮ ਦਾ ਲਾਭ ਨਾ ਮਿਲਣ ਦਾ ਮਾਮਲਾ ਵੀ ਵਿਚਾਰਿਆ ਗਿਆ। ਮੀਟਿੰਗ ਵਿਚ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਮੱਘਰ ਸਿੰਘ ਟਰਾਂਸਪੋਰਟਰ, ਰੁਪਿੰਦਰ ਸਿੰਘ ਰੂਪਾ ਖੁਆਸਪੁਰ, ਕੁਲਦੀਪ ਸਿੰਘ ਜੇ.ਈ. ਸਰਪੰਚ ਘਨੌਲੀ, ਸੁਖਵਿੰਦਰ ਸਿੰਘ ਦੁੰਮਣਾ, ਕੁਲਵਿੰਦਰ ਸਿੰਘ ਸੂਬੇਦਾਰ, ਪ੍ਰੇਮ ਸਿੰਘ ਲੋਹਗੜ੍ਹ ਫਿੱਡੇ ਅਤੇ ਗੁਰਬਚਨ ਸਿੰਘ ਢਿੱਲੋਂ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮਵਾ ਤੋਂ ਅੰਮ੍ਰਿਤਸਰ ਲਈ ਬੱਸ ਰਵਾਨਾ ਅਗਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਦਿੱਤਾ ਧਰਨਾ ਤੱਥਾਂ ਦੇ ਅਨੁਕੂਲ ਨਹੀਂ - ਰਾਜੂ ਸਤਿਆਲ
Ad Position 24