16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਸਰਾਂ ਦੀ ਤੀਜੀ ਮੰਜ਼ਿਲ ਦਾ ਪਾਇਆ ਲੈਂਟਰ

ਸ੍ਰੀ ਚਮਕੌਰ ਸਾਹਿਬ, 16 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਸੰਪਰਦਾ ਦੇ ਮੁਖੀ ਜਥੇਦਾਰ ਬਾਬਾ ਬਚਨ ਸਿੰਘ ਦੀ ਰਹਿਨੁਮਾਈ ਹੇਠ ਗ੍ਰੰਥੀਆਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਲਈ ਬਣਾਏ ਜਾ ਰਹੀ ਸਰਾਂ ਦੀ ਤੀਜੀ ਮੰਜ਼ਿਲ ਦਾ ਲੈਂਟਰ ਕਾਰ ਸੇਵਾ ਰਾਹੀਂ ਪਾਇਆ ਗਿਆ। ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਸੁਰਿੰਦਰ ਸਿੰਘ ਦਿੱਲੀ ਅਤੇ ਬਾਬਾ ਗੁਲਜਾਰ ਸਿੰਘ ਫਤਿਹਗੜ੍ਹ ਸਾਹਿਬ, ਮੈਨੇਜਰ ਭਾਈ ਗੁਰਮੱਖ ਸਿੰਘ ਢੋਲੇਵਾਲ ਸਮੇਤ ਹੋਰ ਸੰਤ ਮਹਾਂਪੁਰਸ਼, ਕਾਰ ਸੇਵਕ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਕਾਰ ਸੇਵਾ ਵਿਚ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 17-09-2026
ਸ੍ਰੀ ਚਮਕੌਰ ਸਾਹਿਬ, 16 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਕਾਰ ਸੇਵਾ ਸੰਪਰਦਾ ਦੇ ਮੁਖੀ ਜਥੇਦਾਰ ਬਾਬਾ ਬਚਨ ਸਿੰਘ ਦੀ ਰਹਿਨੁਮਾਈ ਹੇਠ ਗ੍ਰੰਥੀਆਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਲਈ ਬਣਾਏ ਜਾ ਰਹੀ ਸਰਾਂ ਦੀ ਤੀਜੀ ਮੰਜ਼ਿਲ ਦਾ ਲੈਂਟਰ ਕਾਰ ਸੇਵਾ ਰਾਹੀਂ ਪਾਇਆ ਗਿਆ। ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਸੁਰਿੰਦਰ ਸਿੰਘ ਦਿੱਲੀ ਅਤੇ ਬਾਬਾ ਗੁਲਜਾਰ ਸਿੰਘ ਫਤਿਹਗੜ੍ਹ ਸਾਹਿਬ, ਮੈਨੇਜਰ ਭਾਈ ਗੁਰਮੱਖ ਸਿੰਘ ਢੋਲੇਵਾਲ ਸਮੇਤ ਹੋਰ ਸੰਤ ਮਹਾਂਪੁਰਸ਼, ਕਾਰ ਸੇਵਕ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਕਾਰ ਸੇਵਾ ਵਿਚ ਹਿੱਸਾ ਲਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਬਣਾਈ ਜਾ ਰਹੀ 3 ਮੰਜਿਲਾਂ ਸਰਾਂ ਵਿਚ 12 ਰਿਹਾਇਸ਼ੀ ਫਲੈਟ ਹੋਣਗੇ ਜੋ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ, ਕੀਰਤਨੀਏ, ਕਥਾ ਵਾਚਕ ਆਦਿ ਨੂੰ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ 8000 ਵਰਗ ਫੁੱਟ ਖੇਤਰ ਵਿਚ ਪਾਏ ਗਏ ਲੈਂਟਰ 980 ਥੈਲੇ ਸੀਮੈਂਟ, 275 ਕੁਇੰਟਲ ਤੋਂ ਵੱਧ ਲੋਹਾ , 22000 ਵਰਗ ਫੁੱਟ ਤੋ ਵੱਧ ਬਜਰੀ ਅਤੇ ਰੇਤੇ ਦੇ ਮਿਸ਼ਰਨ ਦੀ ਵਰਤੋਂ ਕੀਤੀ ਗਈ ਹੈ। ਇਸ ਮੌਕੇ ਕਾਰ ਸੇਵਾ ਸੰਪਰਦ ਾ ਦੇ ਮੁਖੀ ਜਥੇਦਾਰ ਬਾਬਾ ਬਚਨ ਸਿੰਘ ਨੇ ਸੰਗਤ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਗੁਲਜ਼ਾਰ ਸਿੰਘ ਕਾਰ ਸੇਵਾ ਸ੍ਰੀ ਫ਼ਤਿਹਗੜ੍ਹ ਸਾਹਿਬ, ਬਾਬਾ ਕੁਲਦੀਪ ਸਿੰਘ ਕਾਰ ਸੇਵਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ , ਬਾਬਾ ਦੀਪ ਸਿੰਘ ਕਾਰ ਸੇਵਾ ਗੁਰਦੁਆਰਾ ਸ੍ਰੀ ਗੜੀ ਸਾਹਿਬ, ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ, ਬਾਬਾ ਅਵਤਾਰ ਸਿੰਘ ਭਾਉਵਾਲ ਵਾਲੇ, ਭਾਈ ਗੁਰਮੁੱਖ ਸਿੰਘ ਢੋਲੇਵਾਲ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ,ਭਾਈ ਗੁਰਬਾਜ ਸਿੰਘ ਕਥਾਵਾਚਕ, ਭਾਈ ਜਸਬੀਰ ਸਿੰਘ ਹੈਡ ਗ੍ਰੰਥੀ, ਜਗਜੀਤ ਸਿੰਘ ਕੋਟ ਗੁਰਦੁਆਰਾ ਇੰਸਪੈਕਟਰ, ਰਵਿੰਦਰ ਸਿੰਘ, ਨਰਿੰਦਰ ਸਿੰਘ ਸੋਲਖੀਆ, ਲਵਪ੍ਰੀਤ ਸਿੰਘ ਰਿਆ, ਦਿਲਬਰ ਸਿੰਘ ਕੰਗ, ਗੁਰਬਖਸ਼ ਸਿੰਘ ਲਾਪਰਾ, ਭਾਈ ਸਤਨਾਮ ਸਿੰਘ ਮੂਲਾ ਬੱਧਾ, ਨਿਧਾਨ ਸਿੰਘ ਬਾਠਾਂ, ਪ੍ਰਧਾਨ ਭਾਈ ਪਰਮਜੀਤ ਸਿੰਘ ਘੜੂੰਆਂ, ਭਾਈ ਕੁਲਦੀਪ ਸਿੰਘ ਗੋਗੀ, ਭਾਈ ਰਣਜੀਤ ਸਿੰਘ, ਭਾਈ ਸੰਦੀਪ ਸਿੰਘ, ਸੰਦੀਪ ਸਿੰਘ, ਜਗਤਾਰ ਸਿੰਘ ਸ੍ਰੀ ਚਮਕੌਰ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀਆਂ ਭਰੀਆਂ।
Ad Position 22
No active advertisement
ਪਿਛਲੀ ਖ਼ਬਰ ਰੈਵੇਨਿਊ ਪਟਵਾਰ ਯੂਨੀਅਨ ਵਲੋਂ ਤਹਿਸੀਲ ਕੰਪਲੈਕਸ ’ ਚ ਰੋਸ ਧਰਨਾ ਅਗਲੀ ਖ਼ਬਰ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਸਿਖਲਾਈ ਦਿੱਤੀ
Ad Position 24