16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੌਂਸਲ ਚੋਣਾਂ ਨੂੰ ਲੈ ਕੇ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕੀਤੀ ਕਰੜੀ ਨੁਕਤਾਚੀਨੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨੰਗਲ, 27 ਮਈ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਨੰਗਲ ਵਿਖੇ ਪੈੱ੍ਰਸ ਕਾਨਫ਼ਰੰਸ ਕਰਕੇ ਬੀਤੇ ਕੱਲ੍ਹ ਨੇਪਰੇ ਚੜ੍ਹੀਆਂ ਨੰਗਲ ਨਗਰ ਕੌਂਸਲ ਚੋਣਾਂ ਜਿੱਤਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਖ਼ਾਸ ਤੌਰ 'ਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਕਾਰਜਸ਼ੈਲੀ ਦੀ ਕਰੜੀ ਨਿੰਦਿਆ ਕਰ ਕੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ | ਰਾਣਾ ਨੇ ਕਿਹਾ ਕਿ ਸਰਕਾਰ ਵਲੋਂ ਨਗਰ ਕੌਂਸਲ ਚੋਣ ਜਿੱਤਣ ਲਈ ਸ਼ਹਿਰ ਵਿਚ ਜ਼ਬਰਦਸਤ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਤੇ ਕੋਈ ਸਰਕਾਰੀ ਅਫ਼ਸਰ ਜਾਂ ਮੁਲਾਜ਼ਮ ਨਹੀਂ ਜਿਸ ਨੂੰ ਧਮਕੀ ਨਹੀਂ ਆਈ ਤੇ ਹਰ ਹੱਥ ਕੰਡਾ ਅਪਣਾਉਂਦਿਆਂ ਅਪਰਾਧਿਕ ਪਿਛੋਕੜ ਵਾਲੇ ਅਨਸਰਾਂ ਰਾਹੀਂ ਸ਼ਹਿਰ 'ਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਸਰਕਾਰ ਵਲੋਂ ਅਪਣਾਏ ਗਏ ਹਰ ਹੱਥਕੰਡੇ ਦੇ ਬਾਵਜੂਦ ਸ਼ਹਿਰ ਵਾਸੀਆਂ ਨੇ ਬੇਖ਼ੌਫ ਹੋ ਕੇ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਸਰਕਾਰ ਨੇ ਇਲੈੱਕਸ਼ਨ ਲੁੱਟਣ ਵਾਸਤੇ ਸਭ ਤੋਂ ਪਹਿਲਾਂ ਰਿਜ਼ਰਵੇਸ਼ਨ ਦਾ ਜਿਹੜਾ ਮੁੱਢਲਾ ਕਾਨੂੰਨ ਸੀ, ਦੀਆਂ ਧੱਜੀਆਂ ਉਡਾਈਆਂ ਕਿਉਂਕਿ ਜਿੰਨੇ ਚੰਗੇ-ਚੰਗੇ ਲੀਡਰ ਇਸ ਸ਼ਹਿਰ 'ਚ ਜਿਹੜੇ ਮੋਹਰੀ ਕਿਰਦਾਰ ਬਣਾਉਂਦੇ ਸੀ ਤੇ ਜਿਹੜੇ ਨਗਰ ਕੌਂਸਲ 'ਚ ਮਹੱਤਵਪੂਰਨ ਰੋਲ ਅਦਾ ਕਰਦੇ ਸੀ, ਉਨ੍ਹਾਂ ਦੇ ਵਾਰਡਾਂ ਨੂੰ ਰਿਜ਼ਰਵ ਕਰ ਕੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਤੋਂ ਲਾਂਭੇ ਕਰ ਕੇ ਨੰਗਲ ਸ਼ਹਿਰ ਦਾ ਵੱਡਾ ਨੁਕਸਾਨ ਕੀਤਾ | ਸਾਬਕਾ ਸਪੀਕਰ ਨੇ ਆਖਿਆ ਕਿ ਮੰਤਰੀ ਸਾਹਿਬ ਨੇ ਪਿੰਡਾਂ ਦੇ ਲੋਕਾਂ ਦੀਆਂ ਵੱਡੀ ਗਿਣਤੀ 'ਚ ਸ਼ਹਿਰ 'ਚ ਵੋਟਾਂ ਬਣਾ ਕੇ ਸ਼ਹਿਰ ਦੇ ਮੇਨ ਡੇਟਾ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਹਿਰ ਦੇ ਲੋਕਾਂ ਦੀ ਇੱਛਾ ਤੋਂ ਉਲਟ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ 'ਤੇ ਥੋਪਣ ਦੀ ਕੋਸ਼ਿਸ਼ ਕਰਦਿਆਂ ਹਰ ਵਾਰਡ 'ਚ 100 ਤੋਂ ਲੈ ਕੇ 250 ਤੱਕ ਵੋਟਾਂ ਬਣਾ ਕੇ ਵੋਟਰ ਲਿਸਟ ਸਪਲਾਈ ਕੀਤੀ | ਰਾਣਾ ਨੇ ਆਖਿਆ ਕਿ ਵਾਰਡ ਇੱਕ 'ਚ ਉਮੀਦਵਾਰ ਵੀ ਤਲਵਾੜੇ ਪਿੰਡ ਦਾ, ਵੋਟਰ ਵੀ ਤਲਵਾੜੇ ਪਿੰਡ ਦੇ ਅਤੇ ਕਰੀਬ 270 ਵੋਟਾਂ ਤਲਵਾੜੇ ਪਿੰਡ ਦੇ ਲੋਕਾਂ ਦੀਆਂ ਨੰਗਲ 'ਚ ਬਣਾ ਕੇ ਉਹ ਜ਼ਬਰਦਸਤੀ ਪੁਲਿਸ ਬਲ ਦੇ ਨਾਲ ਪਵਾਈਆਂ ਗਈਆਂ ਤੇ ਇੰਨੀ ਹੜਬੜੀ ਮੱਚ ਗਈ ਕਿ ਇੱਕ ਨੰਬਰ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਉਹਦੀ ਵੋਟ ਤਲਵਾੜੇ ਪਿੰਡ 'ਚ ਸੀ | ਜਲਦਬਾਜ਼ੀ 'ਚ ਇੱਕ ਵੋਟ ਬਣਾਉਣ ਦੀ ਜਗ੍ਹਾ ਉਹਦੀਆਂ ਦੋ ਵੋਟਾਂ ਬਣਾ ਲਈਆਂ | ਉਨ੍ਹਾਂ ਆਖਿਆ ਕਿ ਤਲਵਾੜਾ ਪਿੰਡ ਦੇ ਮੌਜੂਦਾ ਸਰਪੰਚ ਜਿਸ ਨੇ ਛੇ ਮਹੀਨੇ ਪਹਿਲਾਂ ਪਿੰਡ ਵਿਚ ਵੋਟਾਂ ਪਾਈਆਂ, ਬੀਤੇ ਕੱਲ੍ਹ ਨਗਰ ਕੌਂਸਲ ਚੋਣਾਂ 'ਚ ਵੀ ਵੋਟਾਂ ਪਾਈਆਂ | ਇਸ ਮੌਕੇ ਉਨ੍ਹਾਂ ਨਾਲ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਇੰਪਰੂਵਮੈਂਟ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰੱਖ ਕੇਸ਼ ਨਈਅਰ, ਸਾਬਕਾ ਕੌਂਸਲਰ ਸੁਰਿੰਦਰ ਪੰਮਾ, ਰਮਨ ਕੁਮਾਰ ਆਰਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਰ 'ਚ ਦਾਖਲ ਹੋ ਕੇ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ <br/> ਅਗਲੀ ਖ਼ਬਰ ਤਨਖ਼ਾਹਾਂ 'ਚ ਵਾਧਾ ਕਰਨ ਅਤੇ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਕਲਮ ਛੋੜ...
Ad Position 24