31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰ ਦੇ ਇਸ਼ਾਰੇ 'ਤੇ ਚੋਣਾਂ ਲਈ ਰੱਦ ਕੀਤੀਆਂ ਵੋਟਾਂ ਤੇ ਪੁਲਿਸ ਦਬਾਅ ਵੀ ਭਾਜਪਾ ਨੂੰ ਨਹੀਂ ਰੋਕ ਸਕਿਆ <br/>

Ad Position 21
No active advertisement
ਅਜੀਤ ਡੈਸਕ 31-05-2026
ਰੂਪਨਗਰ, 30 ਮਈ (ਸਤਨਾਮ ਸਿੰਘ ਸੱਤੀ)- ਭਾਰਤੀ ਜਨਤਾ ਪਾਰਟੀ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਰੋਪੜ ਵਿਚ ਪਾਰਟੀ ਦੇ ਉਮੀਦਵਾਰਾਂ ਨਾਲ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਗਰ ਕੌਂਸਲ ਚੋਣਾਂ ਨੂੰ 'ਟੇਲਰਡ ਚੋਣਾਂ' ਕਰਾਰ ਦਿੰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਦੋਸ਼ ਲਗਾਏ | ਲਾਲਪੁਰਾ ਨੇ ਰੋਪੜ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਹਰ ਤਰ੍ਹਾਂ ਦੇ ਦਬਾਅ ਅਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਦੇ ਬਾਵਜੂਦ ਸੱਚ ਅਤੇ ਇਮਾਨਦਾਰੀ ਦਾ ਸਾਥ ਦਿੱਤਾ | ਉਨ੍ਹਾਂ ਕਿਹਾ ਕਿ ਭਾਜਪਾ ਦੇ ਸਾਰੇ 21 ਉਮੀਦਵਾਰ ਪਾਰਟੀ ਦੇ ਸਿਪਾਹੀਆਂ ਵਾਂਗ ਮੈਦਾਨ ਵਿਚ ਡਟੇ ਰਹੇ ਅਤੇ ਹਰ ਵਾਰਡ ਵਿਚ ਲੋਕਾਂ ਦੀ ਆਵਾਜ਼ ਬਣੇ | ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰਡਾਂ ਵਿਚ ਭਾਜਪਾ ਦੇ ਹੱਕ ਵਿਚ ਪਈਆਂ ਪਰ ਵੈਧ ਵੋਟਾਂ ਨੂੰ ਚੋਣ ਅਧਿਕਾਰੀਆਂ ਵਲੋਂ ਜ਼ਬਰਦਸਤੀ ਰੱਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਚੋਣਾਂ ਨਿਰਪੱਖ ਨਹੀਂ ਸਨ, ਸਗੋਂ ਪਹਿਲਾਂ ਤੋਂ ਹੀ 'ਟੇਲਰਡ' ਕੀਤੀਆਂ ਹੋਈਆਂ ਸਨ ਤਾਂ ਜੋ ਭਾਜਪਾ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਲਾਲਪੁਰਾ ਨੇ ਕਿਹਾ ਕਿ ਜੇਕਰ ਦੁਬਾਰਾ ਚੋਣਾਂ ਪੁਲਿਸ, ਪ੍ਰਸ਼ਾਸਨ ਤੇ ਸਰਕਾਰੀ ਦਬਾਅ ਤੋਂ ਬਿਨਾਂ ਕਰਵਾਈਆਂ ਜਾਣ ਤਾਂ ਭਾਜਪਾ ਰੋਪੜ ਦੀਆਂ ਸਾਰੀਆਂ 21 ਸੀਟਾਂ ਜਿੱਤ ਕੇ ਦਿਖਾਏਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਭਾਜਪਾ ਦੇ ਵਧਦੇ ਜਨ ਆਧਾਰ ਤੋਂ ਘਬਰਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 12 ਤੋਂ ਭਾਜਪਾ ਦੀ ਇੱਕ ਮਹਿਲਾ ਉਮੀਦਵਾਰ ਨੂੰ ਚੋਣ ਪ੍ਰਚਾਰ ਦੌਰਾਨ ਧਮਕੀਆਂ ਦਿੱਤੀਆਂ ਗਈਆਂ ਅਤੇ ਕੁੱਝ ਅਸਮਾਜਿਕ ਅਨਸਰਾਂ ਵਲੋਂ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਭਾਜਪਾ ਦੇ ਕਾਰਕੁਨ ਪਿੱਛੇ ਨਹੀਂ ਹਟੇ | ਉਨ੍ਹਾਂ ਹਲਕਾ ਰੋਪੜ ਦੇ ਵਿਧਾਇਕ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਣ ਕਿਉਂਕਿ ਆਉਣ ਵਾਲੇ ਸਮੇਂ ਵਿਚ ਰੋਪੜ ਦੀ ਜਨਤਾ ਵੱਡਾ ਰਾਜਨੀਤਿਕ ਬਦਲਾਅ ਲਿਆਵੇਗੀ |
ਇਸ ਮੌਕੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਵਾਰਡ ਨੰਬਰ 2 ਤੋਂ ਜੇਤੂ ਕਰਮਜੀਤ ਕੌਰ, ਵਾਰਡ ਨੰਬਰ 8 ਤੋਂ ਜਸਬੀਰ ਕੌਰ ਕਾਬੜਵਾਲ, ਵਾਰਡ ਨੰਬਰ 10 ਤੋਂ ਕਿਰਨ ਗੁਪਤਾ ਤੇ ਵਾਰਡ ਨੰਬਰ 11 ਤੋਂ ਹਰਮਿੰਦਰਪਾਲ ਸਿੰਘ ਆਹਲੂਵਾਲੀਆ ਸਮੇਤ ਹੋਰ ਭਾਜਪਾ ਆਗੂ ਅਤੇ ਕਾਰਕੁਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ 2843 ਕਾਂਗਰਸ ਨੂੰ ਅਤੇ 1886 ਵੋਟ ਆਪ ਨੂੰ ਹੋਈ ਪੋਲ <br/> ਅਗਲੀ ਖ਼ਬਰ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮਾਤਾ ਹਰਦੇਵ ਕੌਰ ਦੀ ਮੌਤ 'ਤੇ ਦੁੱਖ ਪ੍ਰਗਟ
Ad Position 24