31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੁੱਲਾਂਪੁਰ ਵਿਖੇ ਪੁਆਧੀ ਗਾਇਕੀ ਦਾ ਖੱੁਲ੍ਹਾ ਅਖਾੜਾ ਅੱਜ

Ad Position 21
No active advertisement
ਅਜੀਤ ਡੈਸਕ 31-05-2026
ਮੁੱਲਾਂਪੁਰ ਗਰੀਬਦਾਸ, 30 ਮਈ (ਖੈਰਪੁਰ)- ਲੋਕ ਤੱਥਾਂ, ਕਿੱਸਿਆਂ ਤੇ ਛੰਦਾਂ ਨਾਲ ਰੰਗਿਆ ਲੋਕ-ਰੰਗ ਪੁਆਧੀ ਅਖਾੜਾ ਮੁੜ ਤੋਂ ਪੁਆਧ ਦੇ ਚੰਡੀਗੜ੍ਹ ਨੇੜਲੇ ਪਿੰਡਾਂ 'ਚ ਪ੍ਰਫੁੱਲਿਤ ਹੋ ਰਿਹਾ ਹੈ | ਪੁਆਧੀ ਅਖਾੜੇ ਦੇ ਸ਼ੌਕੀਨ ਬਜ਼ੁਰਗ ਹਰ ਸਾਲ ਪਿੰਡ ਪੱਧਰ 'ਤੇ ਉਪਰਾਲਾ ਕਰਕੇ ਪੁਆਧੀ ਕਲਾਕਾਰਾਂ ਨੂੰ ਸੱਦਦੇ ਹਨ | ਇਸੇ ਲੜੀ ਤਹਿਤ ਮੁੱਲਾਂਪੁਰ ਗਰੀਬਦਾਸ ਵਿਖੇ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਪੁਆਧੀ ਅਖਾੜਾ 31 ਮਈ ਨੂੰ 12 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਲਗਾਇਆ ਜਾਵੇਗਾ, ਜਿਸ ਦੌਰਾਨ ਭਗਤ ਸਮਰ ਸਿੰਘ ਸੰਮੀ ਦਾ ਜਥਾ ਲੋਕ-ਤੱਥਾਂ ਤੇ ਕਿੱਸਿਆਂ ਰਾਹੀਂ ਹਾਜ਼ਰੀਨਾਂ ਦਾ ਮਨੋਰੰਜਨ ਕਰੇਗਾ | ਪ੍ਰਬੰਧਕ ਅਮਰੀਕ ਸਿੰਘ, ਜਸਵੀਰ ਸਿੰਘ ਤੇ ਹੋਰਨਾਂ ਪਤਵੰਤਿਆਂ ਨੇ ਖੇਤਰ ਦੇ ਲੋਕਾਂ ਨੂੰ ਸਮੇਂ ਸਿਰ ਅਖਾੜੇ 'ਚ ਪੁੱਜਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਬਰ-ਜਨਾਹ ਦੇ ਮਾਮਲੇ 'ਚ ਇਕ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਭਾਜਪਾ ਆਗੂ ਨਰਿੰਦਰ ਰਾਣਾ ਨੇ ਭਾਜਪਾ ਦੇ ਹੱਕ 'ਚ ਫਤਵਾ ਦੇਣ ਬਦਲੇ ਵੋਟਰਾਂ ਦਾ ਕੀਤਾ ਧੰਨਵਾਦ <br/>
Ad Position 24