ਨੂਰਪੁਰ ਬੇਦੀ, 30 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਪਿੰਡ ਸਰਥਲੀ ਵਿਖੇ ਪੁਰਾਤਨ ਇਤਿਹਾਸਕ ਧਾਰਮਿਕ ਸਥਾਨ ਬਾਬਾ ਚੁੱਪ ਸ਼ਾਹ ਵਿਖੇ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸ਼ਰਧਾ, ਉਤਸ਼ਾਹ ਤੇ ਧਾਰਮਿਕ ਮਾਹੌਲ ਵਿਚ ਸਮਾਪਤ ਹੋਇਆ | ਮੇਲੇ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਝੰਡਾ ਚੜ੍ਹਾਉਣ ਤੇ ਚਿਰਾਗ਼ ਰੌਸ਼ਨ ਕਰਨ ਦੀ ਰਸਮ ਨਾਲ ਕੀਤੀ ਗਈ | ਇਸ ਦੌਰਾਨ ਉੱਭਰਦੇ ਲੋਕ ਗਾਇਕ ਮੰਗੀ ਯਮਲਾ, ਬਲਜਿੰਦਰ ਬੈਂਸ ਤੇ ਰਾਜੂ ਪਿੰਜੌਰ ਨੇ ਆਪਣੀ ਸੁਰੀਲੀ ਆਵਾਜ਼ ਤੇ ਲੋਕ-ਗੀਤਾਂ ਰਾਹੀਂ ਸਮਾਗਮ ਵਿਚ ਪਹੁੰਚੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮੈਡਮ ਜਸਵਿੰਦਰ ਵਰਮਾ ਪ੍ਰਾਪਰਟੀ ਐਡਵਾਈਜ਼ਰ, ਚੰਡੀਗੜ੍ਹ ਨੇ ਮੇਲੇ ਦੀ ਸਫਲਤਾ ਲਈ ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੂੰ ਵਧਾਈ ਦਿੱਤੀ | ਮੇਲੇ ਲਈ ਮੱਖਣ ਖ਼ਾਨ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ ਕਾਕੂ, ਕਰਨੈਲ ਸਿੰਘ ਬਜਰੂੜ, ਪਿ੍ੰਸ ਕੁਮਾਰ, ਸੁੱਖਾ ਬਜਰੂੜ ਸਮੇਤ ਹੋਰ ਸੇਵਾਦਾਰਾਂ ਨੇ ਅਹਿਮ ਯੋਗਦਾਨ ਪਾਇਆ |