19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਦੀ ਹੋਈ ਮਹੀਨਾਵਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-06-2026
ਨੰਗਲ, 1 ਜੂਨ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਪੈਨਸ਼ਨਰ ਐਸੋਸੀਏਸਨ ਨੰਗਲ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਰੱਕੜ ਦੀ ਪ੍ਰਧਾਨਗੀ 'ਚ ਕੀਤੀ ਗਈ | ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਆਗੂਆਂ ਨੇ ਹਿੱਸਾ ਲਿਆ | ਜਥੇਬੰਦੀ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਭਨਾਮ ਤੇ ਬਾਕੀ ਆਗੂਆਂ ਵਲੋਂ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਗਈ | ਦੱਸਿਆ ਗਿਆ ਕਿ ਜਿੱਥੇ ਸਰਕਾਰ ਵਾਅਦੇ ਕਰਕੇ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕਰ ਰਹੀ, ਠੇਕਾ ਮੁਲਾਜ਼ਮਾਂ ਨੂੰ ਮਹਿਕਮੇ ਵਿਚ ਨਹੀਂ ਲਿਆ ਜਾ ਰਿਹਾ, ਪੁਰਾਣੀ ਪੈਨਸ਼ਨ ਲਾਗੂ ਨਹੀਂ ਕਰ ਰਹੀ ਹੈ ਉੱਥੇ ਇਹ ਸਰਕਾਰ ਪੈਨਸ਼ਨਰਾਂ ਨਾਲ ਵੀ ਧੱਕਾ ਕਰ ਰਹੀ ਹੈ | ਪੈਨਸ਼ਨਰਾਂ ਨੂੰ 2016 ਦੇ ਪੇ-ਕਮਿਸ਼ਨ ਦਾ ਬਕਾਇਆ ਨਹੀਂ ਦੇ ਰਹੀ | ਇੱਥੋਂ ਤੱਕ ਕਿ ਹੁਣ ਤਾਂ ਇਹ ਸਰਕਾਰ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18% ਡੀ.ਏ. ਵੀ ਨਹੀਂ ਦੇਣਾ ਚਾਹੁੰਦੀ ਤੇ ਪਿਛਲਾ ਬਕਾਇਆ ਵੀ ਨਹੀਂ ਦੇਣਾ ਚਾਹੁੰਦੀ | ਪੈਨਸ਼ਨਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਮੁਲਾਜ਼ਮ ਤੇ ਪੈਨਸ਼ਨਰ 2027 ਵਿਚ ਇਸਨੂੰ ਚਲਦਾ ਕਰ ਦੇਣਗੇ | ਮੀਟਿੰਗ 'ਚ ਸਟੇਜ ਸਕੱਤਰ ਹਰਨਾਮ ਸਿੰਘ ਪਲ੍ਹਾਸੀ, ਵਿੱਤ ਸਕੱਤਰ ਗੁਰਚਰਨ ਕੁਮਾਰ, ਦੌਲਤ ਰਾਮ ਮਲ੍ਹਾਸੀ, ਪਿ੍ੰ. ਦੇਵ ਰਾਜ ਧਾਮੀ, ਸੁਖਦੇਵ ਰਾਮ, ਭਜਨ ਸਿੰਘ, ਫਕੀਰ ਚੰਦ ਬਾਂਸਲ, ਭੁਪਿੰਦਰ ਕੁਮਾਰ, ਰਾਮ ਪਾਲ ਸ਼ਰਮਾ, ਮੀਤ ਪ੍ਰਧਾਨ ਗੰਗਾ ਪ੍ਰਸਾਦ, ਗੁਰਮੇਲ ਸਿੰਘ, ਰਾਜ ਕੁਮਾਰ, ਦਵਿੰਦਰ ਨਾਥ, ਰੌਸ਼ਨ ਚੇਅਰਮੈਨ ਭੁਪਿੰਦਰ ਕੁਮਾਰ, ਪਰਮਜੀਤ ਸਿੰਘ ਪਲ੍ਹਾਸੀ, ਅਜੀਤ ਸਿੰਘ ਮਾਨ, ਜਰਨੈਲ ਸਿੰਘ ਪਲ੍ਹਾਸੀ, ਸੁਭਾਸ਼ ਚੰਦ ਸਨੌਲੀ, ਵੀਰ ਸਿੰਘ ਸੰਗਤਪੁਰ , ਗੁਰਦੀਪ ਸਿੰਘ ਬੇਲਾ, ਹਰੀਸ਼ ਚੰਦਰ ਮਹਿਲਵਾਂ, ਬਲਦੇਵ ਰਾਜ ਮੋਜੋਵਾਲ ਆਦਿ ਆਗੂਆਂ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਕੈਪੀਟਲ ਸਮਾਲ ਫਾਈਨੈਂਸ ਬੈਂਕ ਨੇ ਆਜਮਪੁਰ ਵਿਖੇ ਖੋਲ੍ਹੀਆਂ ਨਵੀਆਂ ਬ੍ਰਾਂਚਾਂ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਵਲੋਂ ਮਹਿੰਗਾਈ ਭੱਤਾ ਜਾਰੀ ਕਰਨ ਦੀ ਕੀਤੀ ਮੰਗ <br/>
Ad Position 24