19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕੈਪੀਟਲ ਸਮਾਲ ਫਾਈਨੈਂਸ ਬੈਂਕ ਨੇ ਆਜਮਪੁਰ ਵਿਖੇ ਖੋਲ੍ਹੀਆਂ ਨਵੀਆਂ ਬ੍ਰਾਂਚਾਂ <br/>

Ad Position 21
No active advertisement
ਅਜੀਤ ਡੈਸਕ 02-06-2026
ਨੂਰਪੁਰ ਬੇਦੀ, 1 ਜੂਨ (ਹਰਦੀਪ ਸਿੰਘ ਢੀਂਡਸਾ)- ਦਾ ਕੈਪੀਟਲ ਸਮਾਲ ਫਾਈਨੈਂਸ ਬੈਂਕ ਵਲੋਂ ਲੋਕਾਂ ਨੂੰ ਬਿਹਤਰ ਬੈਂਕਿੰਗ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਨੂਰਪੁਰ ਬੇਦੀ ਬਲਾਕ ਵਿਚ ਦੋ ਨਵੀਆਂ ਬ੍ਰਾਂਚਾਂ ਖੋਲ੍ਹੀਆਂ ਗਈਆਂ ਹਨ | ਇਨ੍ਹਾਂ ਵਿਚੋਂ ਇੱਕ ਪਿੰਡ ਆਜ਼ਮਪੁਰ ਤੇ ਦੂਜੀ ਪਿੰਡ ਪਚਰੰਡਾ ਵਿਚ ਸਥਾਪਿਤ ਕੀਤੀ ਗਈ ਹੈ | ਪਿੰਡ ਪਚਰੰਡਾ ਦੀ ਬ੍ਰਾਂਚ ਦਾ ਉਦਘਾਟਨ ਸਵਾਮੀ ਅਨਮੋਲਕਾ ਨੰਦ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਬੈਂਕ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਤਰ ਵਿਚ ਬੈਂਕਿੰਗ ਸਹੂਲਤਾਂ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ | ਹੁਣ ਇਨ੍ਹਾਂ ਸ਼ਾਖਾਵਾਂ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਦੂਰ-ਦੁਰਾਡੇ ਇਲਾਕਿਆਂ 'ਚ ਜਾਣ ਦੀ ਲੋੜ ਨਹੀਂ ਪਵੇਗੀ | ਸ਼ਿਵ ਕੁਮਾਰ ਨੇ ਦੱਸਿਆ ਕਿ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਇਲਾਕੇ ਵਿਚ ਹੀ ਬੈਂਕਿੰਗ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਸ਼ਾਖਾਵਾਂ ਖੋਲ੍ਹੀਆਂ ਗਈਆਂ ਹਨ | ਬੈਂਕ ਵਲੋਂ ਏ.ਟੀ.ਐਮ. ਸਹੂਲਤ ਵੀ ਉਪਲਬਧ ਕਰਵਾਈ ਗਈ ਹੈ | ਇਸ ਮੌਕੇ ਡੂਮੇਵਾਲ ਬ੍ਰਾਂਚ ਦੇ ਮੈਨੇਜਰ ਅਜੇ ਚੌਧਰੀ, ਆਜ਼ਮਪੁਰ ਦੇ ਮੈਨੇਜਰ ਸ਼ਿਵ ਕੁਮਾਰ, ਨਵਨੀਤ ਕੌਰ, ਜਸਪਾਲ ਸਿੰਘ, ਮਨਪ੍ਰੀਤ ਕੌਰ, ਮਨੀਸ਼ਾ, ਵਿਸ਼ਾਲੀ ਤੇ ਹੋਰ ਬੈਂਕ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਚਤਾਮਲਾ ਦੇ ਪ੍ਰਧਾਨ ਬਣੇ ਗੁਰਿੰਦਰ ਸਿੰਘ ਧਨੋਆ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਦੀ ਹੋਈ ਮਹੀਨਾਵਾਰ ਮੀਟਿੰਗ <br/>
Ad Position 24