20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਰਤਾਰ ਬਿਰਧ ਆਸ਼ਰਮ ਤੋਂ ਸ੍ਰੀ ਪਟਨਾ ਸਾਹਿਬ ਲਈ 400 ਬੋਰੀ ਕਣਕ ਤੇ 65 ਬੋਰੀ ਚਾਵਲ ਭੇਜੇ <br/>

Ad Position 21
No active advertisement
ਅਜੀਤ ਡੈਸਕ 02-06-2026
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)- ਕਰਤਾਰ ਬਿਰਧ ਆਸ਼ਰਮ ਪਿੰਡ ਦੁਲਚੀ ਮਾਜਰਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਗਈ 400 ਬੋਰੀ ਕਣਕ ਤੇ 65 ਬੋਰੀਆਂ ਚਾਵਲ ਅਰਦਾਸ ਉਪਰੰਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਲਈ ਰਵਾਨਾ ਕੀਤੇ ਗਏ | ਇਸ ਮੌਕੇ ਸੰਤ ਬਾਬਾ ਸੁਖਪਾਲ ਸਿੰਘ ਭੈਰੋ ਮਾਜਰਾ ਵਾਲੇ, ਬਾਬਾ ਬਲਬੀਰ ਸਿੰਘ ਧਿਆਨੂੰ ਮਾਜਰਾ ਵਾਲੇ ਅਤੇ ਕਰਤਾਰ ਬਿਰਧ ਆਸ਼ਰਮ ਦੇ ਮੁਖੀ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਕਣਕ ਤੇ ਚਾਵਲਾਂ ਨਾਲ ਭਰਿਆ ਟਰੱਕ ਅਰਦਾਸ ਕਰਨ ਉਪਰੰਤ ਪਟਨਾ ਸਾਹਿਬ ਲਈ ਰਵਾਨਾ ਕੀਤਾ ਗਿਆ | ਮਹਾਂਪੁਰਸ਼ਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੇ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਪ੍ਰੀਤਮ ਸਿੰਘ ਪਪਰਾਲਾ, ਗੁਰਪ੍ਰੀਤ ਸਿੰਘ ਪਥਰੇੜੀ ਜੱਟਾਂ, ਸੁਰਜੀਤ ਸਿੰਘ ਰੂਪਨਗਰ, ਕਾਕਾ ਸਿੰਘ ਜਗਜੀਤ ਨਗਰ, ਜਸਵੰਤ ਸਿੰਘ ਰੂਪਨਗਰ, ਜੁਝਾਰ ਸਿੰਘ ਦੁਲਚੀ ਮਾਜਰਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਪੰਜਾਬ 'ਚ ਭੜਕਿਆ ਰੋਸ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ <br/>
Ad Position 24