ਰੂਪਨਗਰ, 1 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ ਮਿਤੀ 02 ਜੂਨ ਨੂੰ ਸਵੇਰੇ 9.00 ਵਜੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸਬੰਧੀ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਪ੍ਰਭਜੋਤ ਸਿੰਘ, ਨੇ ਦੱਸਿਆ ਕਿ ਇਸ ਕੈਂਪ ਵਿਚ ਪੇ.ਟੀ.ਐਮ. ਸੇਵਾਵਾਂ ਅਤੇ ਐਸ.ਐਮ.ਐਲ ਕੰਪਨੀ ਵਲੋਂ ਵੱਖ-ਵੱਖ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪੇ.ਟੀ.ਐਮ ਸੇਵਾਵਾਂ ਕੰਪਨੀ ਵਲੋਂ 1. ਫੀਲਡ ਮਾਰਕੀਟਿੰਗ ਐਗਜ਼ੀਕਿਊਟਿਵ ਦੀਆਂ ਅਸਾਮੀਆਂ ਲਈ 10ਵੀਂ, 12ਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਇਸ ਅਸਾਮੀ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15,000 ਤੋਂ 23,000 ਤੱਕ ਪ੍ਰਤੀ ਮਹੀਨਾ ਤਨਖਾਹ ਮਿਲੇਗੀ | 2. ਸੀਨੀਅਰ ਸੇਲਜ਼ ਐਗਜ਼ੀਕਿਊਟਿਵ ਦੀਆਂ ਅਸਾਮੀਆਂ ਲਈ 12ਵੀਂ ਅਤੇ ਇਸ ਤੋਂ ਵੱਧ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਇਸ ਅਸਾਮੀ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 18,000/- ਤੋਂ 23,000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ | 3.ਵਿਅਕਤੀਗਤ ਗਰੁੱਪ ਲੀਡਰ ਦੀਆਂ ਅਸਾਮੀਆਂ ਲਈ 12ਵੀਂ ਅਤੇ ਇਸ ਤੋਂ ਵੱਧ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 22,000/- ਤੋਂ 25,000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ | ਨੌਕਰੀ ਦਾ ਸਥਾਨ: ਕੇਸਗੜ੍ਹ ਸਾਹਿਬ, ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ, ਨੰਗਲ ਹੈ | ਇਨ੍ਹਾਂ ਅਸਾਮੀਆਂ ਲਈ ਕੇਵਲ ਪੁਰਸ਼ ਉਮੀਦਵਾਰ ਇੰਟਰਵਿਊ ਲਈ ਆ ਸਕਦੇ ਹਨ | ਉਮੀਦਵਾਰ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ | 2.) ਐਸ.ਐਮ.ਐਲ, ਆਸਰੋਂ ਕੰਪਨੀ ਵਲੋਂ ਅਪ੍ਰੈਟਿਸ ਦੀਆਂ ਅਸਾਮੀਆਂ ਲਈ 10ਵੀਂ, 12ਵੀਂ, ਆਈ.ਟੀ.ਆਈ ਅਤੇ ਡਿਪਲੋਮਾ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ | 10ਵੀਂ ਪਾਸ ਉਮੀਦਵਾਰਾਂ ਨੂੰ 12500/-, 12ਵੀਂ ਪਾਸ ਨੂੰ -12,500/-, ਆਈ.ਟੀ.ਆਈ ਪਾਸ ਨੂੰ 13,500/- ਤੇ ਡਿਪਲੋਮਾ ਪਾਸ ਨੂੰ 20,400/- ਪ੍ਰਤੀ ਮਹੀਨਾ ਵਜੀਫਾ ਮਿਲੇਗਾ | ਡਿਊਟੀ 8 ਘੰਟੇ ਦੀ ਹੋਵੇਗੀ, ਇਸ ਤੋਂ ਇਲਾਵਾ ਵੱਖਰੇ ਤੌਰ 'ਤੇ ਦੁੱਗਣਾ ਓਵਰਟਾਈਮ ਮਿਲੇਗਾ | ਡਿਊਟੀ ਦੌਰਾਨ 8 ਘੰਟਿਆਂ ਵਿਚ ਦੋ ਵਾਰ ਚਾਹ ਅਤੇ ਦੋ ਵਾਰ ਖਾਣਾ ਮਿਲੇਗਾ ਜੋ ਕੰਪਨੀ ਵਲੋਂ ਦਿੱਤਾ ਜਾਵੇਗਾ, ਐਤਵਾਰ ਤੇ ਸਰਕਾਰੀ ਛੁੱਟੀਆਂ ਵੀ ਮਿਲਣਗੀਆਂ, ਇੱਕ ਸਾਲ ਵਿਚ 7 ਐਸ.ਐਲ., 7 ਸੀ. ਐਲ. ਛੁੱਟੀਆਂ ਮਿਲਣਗੀਆਂ ਅਤੇ ਵਰਦੀ ਅਤੇ ਸਕਿਓਰਿਟੀ ਬੂਟ ਵੀ ਕੰਪਨੀ ਵਲੋਂ ਪ੍ਰਦਾਨ ਕੀਤੇ ਜਾਣਗੇ | ਇੰਟਰਵਿਊ ਦਾ ਸਮਾਂ ਠੀਕ 09 ਵਜੇ ਤੋਂ 1 ਵਜੇ ਤੱਕ ਹੈ ਅਤੇ ਸਥਾਨ ਗਰਾਊਾਡ ਫਲੋਰ, ਡੀਸੀ ਕੰਪਲੈਕਸ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈੱਲਪਲਾਈਨ ਨੰਬਰ 01881-222104 ਤੇ ਸੰਪਰਕ ਕੀਤਾ ਜਾ ਸਕਦਾ ਹੈ |