20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਹਿਮਾਚਲ ਐਂਟਰੀ ਟੈਕਸ ਵਿਰੁੱਧ ਕਿਸਾਨ ਆਗੂਆਂ ਤੇ ਪਿੰਡਾਂ ਦੇ ਵਾਸੀਆਂ ਵੱਲੋਂ ਟੋਲ ਟੈਕਸ ਦਾ ਤਿੱਖਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 02-06-2026
ਘਨੋਲੀ, 1 ਜੂਨ (ਜਸਵੀਰ ਸਿੰਘ ਸੈਣੀ)- ਪੰਜਾਬ-ਹਿਮਾਚਲ ਸਰਹੱਦ ਉੱਤੇ ਢੇਰੋਵਾਲ ਨੇੜੇ ਘਨੌਲੀ ਨਾਲਾਗੜ• ਮਾਰਗ 'ਤੇ ਸੰਘਰਸ਼ਕਾਰੀ ਜਥੇਬੰਦੀਆਂ ਵਲੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂਆਂ ਤੇ ਪਤਵੰਤੇ ਸੱਜਣਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਿਮਾਚਲ ਨਾਲ ਲੱਗਦੇ 55 ਐਂਟਰੀ ਟੋਲ ਟੈਕਸ ਬੰਦ ਕਰਕੇ ਹਿਮਾਚਲ ਦੀ ਸੁੱਖੂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸ ਰੋਸ ਪ੍ਰਦਰਸ਼ਨ ਦਾ ਮੁੱਖ ਮਸਲਾ ਹਿਮਾਚਲ ਸਰਕਾਰ ਵਲੋਂ ਐਂਟਰੀ ਟੋਲ ਟੈਕਸ ਨੂੰ ਲੈ ਕੇ ਹੈ, ਜਿਸ ਨੂੰ ਆਗੂਆਂ ਨੇ 'ਜਜ਼ੀਆ ਲੁੱਟ' ਕਰਾਰ ਦਿੱਤਾ ਹੈ | ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ ਸਮੇਤ ਕਈ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਹਿਮਾਚਲ ਸਰਕਾਰ ਨੇ ਕਾਨੂੰਨਾਂ ਅਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟੈਕਸ ਵਾਧਾ ਕਰ ਦਿੱਤਾ ਹੈ, ਜੋ ਕਿ ਨਾ ਸਿਰਫ਼ ਟਰਾਂਸਪੋਰਟਰਾਂ ਲਈ, ਸਗੋਂ ਆਮ ਲੋਕਾਂ ਲਈ ਵੀ ਵੱਡਾ ਬੋਝ ਹੈ ਸੰਘਰਸ਼ਕਾਰੀ ਆਗੂਆਂ ਨੇ ਕਿਹਾ ਕਿ ''ਸਾਡੇ ਵਿੱਚੋਂ ਨਿਕਲਿਆ ਹੋਇਆ ਸੂਬਾ ਹਿਮਾਚਲ ਹੈ, ਇੱਥੇ ਇਸ ਤਰ੍ਹਾਂ ਦੇ ਟੈਕਸ ਲਾਗੂ ਕਰਨਾ ਕਿਸੇ ਵੀ ਤਰ•ਾਂ ਜਾਇਜ਼ ਨਹੀਂ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਹਿਮਾਚਲ ਸਰਕਾਰ ਇਹ ਐਂਟਰੀ ਟੋਲ ਟੈਕਸ ਜਰੂਰ ਬੰਦ ਕਰੇ ਨਹੀਂ ਤਾਂ ਤੇ ਤਿੱਖੇ ਸੰਘਰਸ਼ ਕੀਤੇ ਜਾਣਗੇ | ਜਿਸ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਪੂਰੀ ਜ਼ਿੰਮੇਵਾਰੀ ਹਿਮਾਚਲ ਦੀ ਸੁੱਖੂ ਸਰਕਾਰ ਉੱਤੇ ਹੋਵੇਗੀ | ਉਧਰ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ ਰੋਸ ਜਾਹਿਰ ਕੀਤਾ ਕਿ ਜਦੋਂ ਹਿਮਾਚਲ ਸਰਕਾਰ ਪੰਜਾਬ ਅਤੇ ਹੋਰ ਸੂਬਿਆਂ ਦੇ ਵਾਹਨਾਂ ਤੇ ਐਂਟਰੀ ਟੈਕਸ ਲਗਾ ਸਕਦੇ ਹੋ ਤੁਸੀਂ ਕਿਉਂ ਦੇਰੀ ਕਰੀ ਜਾਂਦੇ ਹਨ | ਉਹਨਾਂ ਨੇ ਕਿਹਾ ਕਿ ਜੋ ਹਿਮਾਚਲ ਸਰਕਾਰ 1975 ਦੇ ਟੋਲ ਟੈਕਸ ਦਾ ਹਵਾਲਾ ਦੇ ਰਹੀ ਹੈ ਉਹ ਗਲਤ ਹੈ ਉਹਨਾਂ ਨੇ ਕਿਹਾ ਕਿ ਇੱਕੋ ਮਾਰਗ 'ਤੇ ਟੋਲ ਪਲਾਜਾ ਕੰਪਨੀ ਅਲੱਗ ਤੋਂ ਟੋਲ ਵਸੂਲ ਰਹੀਆਂ ਨੇ ਉੱਥੇ ਹੀ ਹਿਮਾਚਲ ਸਰਕਾਰ ਅਲੱਗ ਤੋਂ ਐਂਟਰੀ ਟੋਲ ਵਸੂਲ ਰਹੇ ਹਨ | ਇੱਕੋ ਮਾਰਗ ਤੇ ਦੋ ਦੋ ਟੋਲ ਟੈਕਸ ਲਗਾਉਣੇ ਕਿੰਨੇ ਕੁ ਵਾਜਿਬ ਹੈ | ਉਹਨਾਂ ਨੇ ਕਿਹਾ ਕਿ ਜਦੋਂ ਦੇਸ਼ ਇੱਕ ਹੈ ਤਾਂ ਵੱਖਰਾ ਐਂਟਰੀ ਟੋਲ ਟੈਕਸ ਕਿਉਂ ਦਈਏ | ਉਹਨਾਂ ਨੇ ਕਿਹਾ ਕਿ ਜੇਕਰ ਸੁੱਖੂ ਸਰਕਾਰ ਆਪਣੇ ਅੜੀਅਲ ਸੁਭਾਅ ਤੋਂ ਬਾਜ਼ ਨਹੀਂ ਆਈ ਆਉਣ ਦਿਨਾਂ ਵਿਚ ਤਿੱਖੇ ਸੰਘਰਸ਼ ਕੀਤੇ ਜਾਣਗੇ | ਪ੍ਰਦਰਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਜ਼ਿਲ•ਾ ਪ੍ਰਧਾਨ ਅਵਤਾਰ ਸਿੰਘ, ਵਾਈਸ ਪ੍ਰਧਾਨ ਕਰਨਵੀਰ ਸਿੰਘ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਦਲਜੀਤ ਸਿੰਘ ਗਿੱਲ, ਕਿਰਤੀ ਕਿਸਾਨ ਮੋਰਚਾ ਦੇ ਆਗੂ ਜਗੀਰ ਸਿੰਘ ਮਗਰੋੜ ਅਤੇ ਬਹਾਦਰ ਸਿੰਘ ਬਿੱਕੋ ਸਮੇ ਸਥਾਨਕ ਟਰਾਂਸਪੋਰਟਰਾਂ ਵਲੋਂ ਵੀ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਕਾਰਨ 25 ਤੋਂ 28 ਜੂਨ ਤੱਕ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਰਹਿਣਗੇ ਬੰਦ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ <br/>
Ad Position 24