20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕੇਂਦਰੀ ਵਿਦਿਆਲਾ ਖਾਨਪੁਰ ਦੇ ਪਿ੍ੰਸੀਪਲ ਵਲੋਂ ਮੁਲਾਜ਼ਮਾਂ ਨਾਲ ਕੀਤੇ ਜਾਂਦੇ ਗ਼ਲਤ ਵਿਵਹਾਰ ਦੀ ਸਖ਼ਤ ਨਿਖੇਧੀ <br/>

Ad Position 21
No active advertisement
ਅਜੀਤ ਡੈਸਕ 02-06-2026
ਪੁਰਖਾਲੀ, 1 ਜੂਨ (ਅੰਮਿ੍ਤਪਾਲ ਸਿੰਘ ਬੰਟੀ)- ਕੇਂਦਰੀ ਵਿਦਿਆਲਿਆ ਖਾਨਪੁਰ ਦੇ ਪਿ੍ੰਸੀਪਲ ਦਾ ਮੁਲਾਜ਼ਮਾਂ ਪ੍ਰਤੀ ਰਵੱਈਆ ਪਿਛਲੇ ਕੁੱਝ ਮਹੀਨਿਆਂ ਤੋਂ ਖੂਬ ਚਰਚਾ ਹੈ | ਪਿ੍ੰਸੀਪਲ ਦੇ ਗਲਤੀ ਵਿਵਹਾਰ ਤੋਂ ਤੰਗ ਹੋ ਕੇ ਕੇਂਦਰੀ ਵਿਦਿਆਲਿਆ ਖਾਨਪੁਰ ਵਿਖ਼ੇ ਪਿਛਲੇ ਕਰੀਬ 10 ਸਾਲਾਂ ਤੋਂ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਇੱਕ ਮੁਲਾਜ਼ਮ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐਸ. ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਸ਼ਿਕਾਇਤ ਭੇਜਣੀ ਪਈ | ਇਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ•ਾ ਪ੍ਰਧਾਨ ਗੋਲਡੀ ਪੁਰਖਾਲੀ ਅਤੇ ਸਮਾਜਿਕ ਆਗੂ ਗੁਰਮੁਖ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਕੇਂਦਰੀ ਵਿਦਿਆਲਿਆ ਖਾਨਪੁਰ ਦੇ ਸਕਿਉਰਟੀ ਗਾਰਡ ਬਲਵੀਰ ਸਿੰਘ ਅਤੇ ਹੋਰ ਮੁਲਾਜ਼ਮਾਂ ਨਾਲ ਕੀਤੀ ਵਧੀਕੀ ਦਾ ਸਖ਼ਤ ਨੋਟਿਸ ਲਿਆ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਉਨ•ਾਂ ਕਿਹਾ ਕਿ ਸ਼ਿਕਾਇਤ ਕਰਤਾ ਵਲੋਂ ਪਿ੍ੰਸੀਪਲ ਉਪਰ ਉਸ ਦੀ ਡਿਊਟੀ ਤੋਂ ਇਲਾਵਾ ਹੋਰ ਵਾਧੂ ਕੰਮ ਲੈਣ, ਉਸ ਨਾਲ ਅਪਮਾਨਜਨਕ ਵਿਵਹਾਰ ਕਰਨ, ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਨੌਕਰੀ ਤੋਂ ਹਟਾਉਣ ਦੀਆਂ ਧਮਕੀਆਂ ਦੇਣ, ਜਾਤੀ ਸੂਚਕ ਤੇ ਧਾਰਮਿਕ ਆਧਾਰ 'ਤੇ ਟਿੱਪਣੀਆਂ ਦੇ ਦੋਸ਼ ਵੀ ਲਗਾਏ ਗਏ ਹਨ, ਜੋ ਕਿ ਕਰਮਚਾਰੀਆਂ ਦੇ ਹੱਕਾਂ ਦੀ ਉਲੰਘਣਾ ਹੈ |
ਉਨਾਂ ਐਸ. ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਈ ਜਾਵੇ | ਜਦ ਇਸ ਸਬੰਧੀ ਕੇਂਦਰੀ ਵਿਦਿਆਲਿਆ ਖਾਨਪੁਰ ਦੇ ਪਿ੍ੰਸੀਪਲ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਚੋਣ ਇੱਕ ਏਜੰਸੀ ਵਲੋਂ ਕੀਤੀ ਹੋਈ ਹੈ, ਸਕਿਉਰਟੀ ਗਾਰਡ ਵਲੋਂ ਕੀਤੀ ਸ਼ਿਕਾਇਤ 'ਤੇ ਲਗਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਕਤ ਸਕਿਉਰਟੀ ਗਾਰਡ ਸ਼ਰਾਬ ਪੀ ਕੇ ਡਿਊਟੀ ਆਉਂਦਾ ਸੀ, ਜਦ ਪਿ੍ੰਸੀਪਲ ਨੂੰ ਇਹ ਪੁੱਛਿਆ ਕਿ ਜੇਕਰ ਸਕਿਉਰਟੀ ਗਾਰਡ ਸ਼ਰਾਬ ਪੀ ਕੇ ਡਿਊਟੀ ਆਉਂਦਾ ਸੀ ਤਾਂ ਇਸ ਨੂੰ ਲੈ ਕੇ ਤੁਸੀਂ ਕਿਤੇ ਸ਼ਿਕਾਇਤ ਕੀਤੀ ਤਾਂ ਪਿ੍ੰਸੀਪਲ ਨੇ ਕਿਹਾ ਕਿ ਮੈਂ ਇਸ ਸੰਬੰਧੀ ਸ਼ਿਕਾਇਤ ਤਾਂ ਕਿਤੇ ਕੀਤੀ ਨਹੀਂ |

Ad Position 22
No active advertisement
ਪਿਛਲੀ ਖ਼ਬਰ ਟੈਕਸ ਵਸੂਲੀ ਵਿਰੋਧ 'ਚ ਸੰਘਰਸ਼ੀ ਯੋਧਿਆਂ ਨੇ ਦਭੋਟਾ ਤੇ ਪੰਜੈਹਰਾ ਰਾਜ ਮਾਰਗਾਂ 'ਤੇ 4 ਘੰਟਿਆਂ ਲਈ ਵਾਹਨ ਆਵਾਜਾਈ ਕੀਤੀ... ਅਗਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੌਂਸਲ ਨੰਗਲ ਵਿਖੇ 'ਆਪ' ਦੇ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼...
Ad Position 24