ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਤਰਕਸ਼ੀਲ ਸੁਸਾਇਟੀ ਨੇ ਸਵਰਨ ਸਿੰਘ ਭੰਗੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਬੰਧਿਤ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਇਆ-'ਕਾਰਵਾਈ ਦੀ ਮੰਗ' <br/>

Ad Position 21
No active advertisement
ਅਜੀਤ ਡੈਸਕ 06-06-2026
ਸ੍ਰੀ ਚਮਕੌਰ ਸਾਹਿਬ, 5 ਜੂਨ (ਜਗਮੋਹਣ ਸਿੰਘ ਨਾਰੰਗ) - ਤਰਕਸ਼ੀਲ ਸੁਸਾਇਟੀ ਪੰਜਾਬ ਨੇ ਇਨਕਲਾਬੀ ਤਰਕਸ਼ੀਲ ਜਮਹੂਰੀ ਲਹਿਰ ਦੇ ਨਾਮਵਰ ਕਾਰਕੁਨ, ਸਿੱਖਿਆ ਮਾਹਿਰ, ਸਮਾਜ ਸੇਵੀ ਤੇ ਉੱਘੇ ਲੇਖਕ ਸਾਥੀ ਸਵਰਨ ਸਿੰਘ ਭੰਗੂ ਦੀ ਮੌਜੂਦਾ ਲੋਕ ਵਿਰੋਧੀ ਤੇ ਭਿ੍ਸ਼ਟ ਰਾਜ ਪ੍ਰਬੰਧ ਕਾਰਣ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ | ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਸੁਮਿਤ ਅੰਮਿ੍ਤਸਰ, ਜਸਵੰਤ ਮੁਹਾਲੀ ਤੇ ਚੰਡੀਗੜ੍ਹ ਜ਼ੋਨ ਦੇ ਆਗੂਆਂ ਅਜੀਤ ਪਰਦੇਸੀ ਤੇ ਪਿ੍ੰਸੀਪਲ ਗੁਰਮੀਤ ਖਰੜ ਨੇ ਸਾਥੀ ਸਵਰਨ ਸਿੰਘ ਭੰਗੂ ਦੀ ਹੋਈ ਬੇਵਕਤੀ ਮੌਤ ਨੂੰ ਅਗਾਂਹਵਧੂ ਵਿੱਦਿਅਕ, ਜਮਹੂਰੀ, ਤਰਕਸ਼ੀਲ ਅਤੇ ਜਨਤਕ ਲਹਿਰ ਲਈ ਬਹੁਤ ਵੱਡਾ ਘਾਟਾ ਦੱਸਦਿਆਂ ਮੌਜੂਦਾ ਲੋਕ ਵਿਰੋਧੀ ਤੇ ਨਿਕੰਮੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਇਸ ਨਾ ਮੁਆਫੀਯੋਗ ਅਪਰਾਧ ਲਈ ਜ਼ਿੰਮੇਵਾਰ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ | ਤਰਕਸ਼ੀਲ ਸੁਸਾਇਟੀ ਨੇ ਸਾਥੀ ਸਵਰਨ ਭੰਗੂ ਦੀ ਵਿਗਿਆਨਕ ਸੋਚ ਤਹਿਤ ਪਰਿਵਾਰ ਵਲੋਂ ਉਨ੍ਹਾਂ ਦਾ ਮਿ੍ਤਕ ਸਰੀਰ ਪੀ. ਜੀ. ਆਈ. ਚੰਡੀਗੜ੍ਹ ਨੂੰ ਡਾਕਟਰੀ ਖੋਜ ਕਾਰਜਾਂ ਲਈ ਪ੍ਰਦਾਨ ਕਰਨ ਦੇ ਫ਼ੈਸਲੇ ਦੀ ਵੱਡੀ ਪ੍ਰਸੰਸਾ ਕਰਦਿਆਂ ਇਸ ਮਨੁੱਖਤਾ ਪੱਖੀ ਕਾਰਜ ਨੂੰ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਕਿਹਾ ਹੈ ਤੇ ਹਰ ਵਰਗ ਦੇ ਲੋਕਾਂ ਨੂੰ ਰੂੜ੍ਹੀਵਾਦੀ ਰਸਮਾਂ ਦੀ ਥਾਂ ਅਜਿਹੀ ਇਨਸਾਨੀਅਤ ਪੱਖੀ ਵਿਗਿਆਨਕ ਸੋਚ ਅਪਣਾਉਣ ਦੀ ਅਪੀਲ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਲਦੇਵ ਸਿੰਘ ਮਾਣੇਮਾਜਰਾ ਦੀ ਸੇਵਾ-ਮੁਕਤੀ 'ਤੇ ਕਰਵਾਇਆ ਵਿਦਾਇਗੀ ਸਮਾਰੋਹ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ <...
Ad Position 24
No active advertisement