ਸ੍ਰੀ ਚਮਕੌਰ ਸਾਹਿਬ, 5 ਜੂਨ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਟੇਟ ਕਰਮਚਾਰੀ ਦਲ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਮਾਣੇਮਾਜਰਾ ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ 33 ਸਾਲ 7 ਮਹੀਨੇ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਬਤੌਰ ਸੇਵਾ-ਮੁਕਤ ਹੋਣ 'ਤੇ ਸਾਥੀਆਂ ਵਲੋਂ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਪ੍ਰਧਾਨ ਹਰੀ ਸਿੰਘ ਟੋਹੜਾ, ਗਿਆਨ ਸਿੰਘ ਘਨੌਲੀ ਪ੍ਰਧਾਨ ਰੂਪਨਗਰ ਸਨਦੀਪ ਸ਼ਰਮਾ ਐਸ.ਡੀ.ਓ. ਸ੍ਰੀ ਚਮਕੌਰ ਸਾਹਿਬ ਸਤਨਾਮ ਸਿੰਘ, ਐੱਸ.ਡੀ.ਓ. ਰੂਪਨਗਰ ਆਦਿ ਨੇ ਬਲਦੇਵ ਸਿੰਘ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਮਿਹਨਤੀ ਮੁਲਾਜ਼ਮਾਂ ਕਾਰਨ ਵਿਭਾਗੀ ਸਮੱਸਿਆਵਾਂ ਨੂੰ ਜਲਦੀ ਹੱਲ ਕਰਨੀਆਂ ਆਸਾਨ ਹੁੰਦੀਆਂ ਹਨ | ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਬਲਦੇਵ ਸਿੰਘ ਮਾਣੇਮਾਜਰਾ ਨੇ ਆਪਣੀਆਂ ਸੇਵਾਵਾਂ ਦੇ ਯਾਦਗਾਰੀ ਪਲਾਂ ਨੂੰ ਵੀ ਸਾਥੀਆਂ ਨਾਲ ਸਾਂਝਾ ਕੀਤਾ | ਇਸ ਮੌਕੇ ਰਮਨਦੀਪ ਸਿੰਘ ਐਸ. ਡੀ. ਓ. ਮੋਰਿੰਡਾ, ਸੁਖਵਿੰਦਰ ਸਿੰਘ ਐਸ.ਡੀ.ਓ., ਜੇ.ਈ. ਰਣਬੀਰ ਸਿੰਘ ਕੁਲਵੰਤ ਸਿੰਘ, ਆਯੂਸ ਸ਼ਰਮਾ, ਗੁਰਤੇਜ ਸਿੰਘ, ਮੁਕੇਸ਼ ਸੈਣੀ, ਮਨਮੀਤ ਕੁਮਾਰ, ਜਸਵਿੰਦਰ ਸਿੰਘ ਪ੍ਰਧਾਨ ਮੁਹਾਲੀ, ਤਲਵਿੰਦਰ ਸਿੰਘ ਪ੍ਰਧਾਨ ਫਤਿਹਗੜ ਸਾਹਿਬ, ਅਮਨਦੀਪ ਸਿੰਘ ਮਾਂਗਟ, ਭੁਪਿੰਦਰ ਸਿੰਘ ਭੂਰਾ, ਕੌਂਸਲਰ ਜਸਵਿੰਦਰ ਸਿੰਘ ਜੱਸਾ ਮਾਣੇਮਾਜਰਾ ਆਦਿ ਹਾਜ਼ਰ ਸਨ |