ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਵਰਨ ਸਿੰਘ ਭੰਗੂ ਦੇ ਮਿ੍ਤਕ ਸਰੀਰ ਨੂੰ ਅੱਜ ਪੀ. ਜੀ. ਆਈ. ਦੇ ਸਪੁਰਦ ਕੀਤਾ ਜਾਵੇਗਾ <br/>

Ad Position 21
No active advertisement
ਅਜੀਤ ਡੈਸਕ 06-06-2026
ਸ੍ਰੀ ਚਮਕੌਰ ਸਾਹਿਬ, 5 ਜੂਨ (ਜਗਮੋਹਣ ਸਿੰਘ ਨਾਰੰਗ)- ਸਥਾਨਕ ਸ਼ਮਸ਼ਾਨ ਘਾਟ ਸਾਹਮਣੇ ਲੰਘਦੇ ਨਾਲੇ ਵਿਚ ਡਿਗ ਕੇ ਮੌਤ ਦੇ ਮੂੰਹ ਵਿਚ ਜਾ ਪਏ ਸਵਰਨ ਸਿੰਘ ਭੰਗੂ ਕੋਈ ਆਮ ਵਿਅਕਤੀ ਨਹੀਂ ਸੀ ਬਲਕਿ ਇੱਕ ਚੱਲਦੀ ਫਿਰਦੀ ਸੰਸਥਾ ਸੀ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਲੋਕ ਹਿਤਾਂ ਦੇ ਲੇਖੇ ਲਾਇਆ ਹੈ ਪਰ ਉਨ੍ਹਾਂ ਦੀ ਹੋਈ ਬੇਵਕਤੀ ਮੌਤ ਨੇ ਸਮੁੱਚੀ ਮਾਨਵਤਾ ਦੀ ਰੂਹ ਕੰਬਾ ਦਿੱਤੀ ਹੈ | ਸਵ: ਭੰਗੂ ਜੋ ਬੁੱਧਵਾਰ ਰਾਤ ਕਰੀਬ 9 ਵਜੇ ਸਾਈਕਲ 'ਤੇ ਬਾਜ਼ਾਰ ਆਉਂਦੇ ਹਨ, ਫ਼ੋਟੋ ਸਟੇਟ ਦੀ ਦੁਕਾਨ ਤੋਂ ਕੁੱਝ ਕਾਗ਼ਜ਼ ਲੈਂਦੇ ਹਨ, ਨੇੜੇ ਹੀ ਫਲਾਂ ਦੀ ਖ਼ਰੀਦ ਕਰਦੇ ਹਨ ਜੋ ਤੜਕੇ ਸੈਰ ਲਈ ਜਾਂਦਿਆਂ ਨਾਲ ਲੈ ਕੇ ਜਾਂਦੇ ਹਨ, ਰਾਤ ਕਰੀਬ 9.58 ਵਜੇ ਬਿਨਾਂ ਰੇਲਿੰਗ ਦੇ 8-9 ਫੁੱਟ ਡੂੰਘੇ ਬਰਸਾਤੀ ਨਾਲੇ ਵਿਚ ਸਾਈਕਲ ਸਮੇਤ ਡਿਗਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਵਿਚ ਵਿਖਾਈ ਦਿੰਦੇ ਹਨ | ਇਸ ਨਾਲੇ ਵਿਚ ਇੰਦਰਾ ਕਾਲੋਨੀ ਦਾ ਨਿਕਾਸੀ ਪਾਣੀ ਚੱਲ ਰਿਹਾ ਸੀ | ਸਵੇਰੇ ਜਦੋਂ ਉਨ੍ਹਾਂ ਦੀ ਮਿ੍ਤਕ ਦੇਹ ਮਿਲੀ ਉਦੋਂ ਸਰੀਰ ਵੀ ਕੁੱਝ ਫੁੱਲਿਆ ਹੋਇਆ ਸੀ ਤੇ ਇਹ ਉਹੀ ਬਿਨਾਂ ਰੇਲਿੰਗ ਦੀ ਪੁਲੀ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਬੱਚੇ/ਬਜ਼ੁਰਗ ਲੰਘਦੇ ਹਨ ਪਰ ਕਿਸੇ ਦਾ ਵੀ ਧਿਆਨ ਇਸ ਨਾਲੇ ਦੀ ਬਿਨਾਂ ਰੇਲਿੰਗ ਵਾਲੀ ਪੁਲੀ ਵਲ ਨਹੀਂ ਗਿਆ | ਸ. ਭੰਗੂ ਜਿਨ੍ਹਾਂ ਆਪਣੇ ਸਰੀਰ ਨੂੰ ਮੌਤ ਤੋਂ ਬਾਅਦ ਪੀ. ਜੀ. ਆਈ. ਨੂੰ ਡਾਕਟਰੀ ਖੋਜ ਕਾਰਜਾਂ ਲਈ ਦਾਨ ਕੀਤਾ ਹੋਇਆ ਸੀ | ਉਨ੍ਹਾਂ ਦੇ ਮਿ੍ਤਕ ਸਰੀਰ ਨੂੰ 6 ਜੂਨ ਨੂੰ ਸਵੇਰੇ 11.30 ਵਜੇ ਪੀ. ਜੀ. ਆਈ. ਦੀ ਟੀਮ ਦੇ ਸਪੁਰਦ ਕਰ ਦਿੱਤਾ ਜਾਵੇਗਾ | ਇਸ ਤੋਂ ਪਹਿਲਾ ਸਵੇਰੇ 8 ਵਜੇ ਤੋਂ 10 ਵਜੇ ਤੱਕ ਬੱਸੀ ਗੁੱਜਰਾਂ ਸਕੂਲਾਂ 'ਚ ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਰੱਖਿਆ ਜਾਵੇਗਾ, ਉਸ ਤੋਂ ਬਾਅਦ ਆਦਰਸ਼ ਭਵਨ ਸ੍ਰੀ ਚਮਕੌਰ ਸਾਹਿਬ ਵਿਖੇ ਲਿਆ ਕੇ ਉਥੋਂ ਹੀ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਦੇ ਸਪੁਰਦ ਕਰ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਖੇਤਰਾਂ ਦੇ ਵਿਕਾਸ, ਜਲ ਸਪਲਾਈ ਤੇ ਕੂੜਾ ਪ੍ਰਬੰਧਨ ਲਈ ਜ਼ਿਲ੍ਹਾ ਜਲ ਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਦੀ ਸਮੀਖਿਆ ਕੀਤੀ <br/>
Ad Position 24
No active advertisement