ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੇਂਡੂ ਖੇਤਰਾਂ ਦੇ ਵਿਕਾਸ, ਜਲ ਸਪਲਾਈ ਤੇ ਕੂੜਾ ਪ੍ਰਬੰਧਨ ਲਈ ਜ਼ਿਲ੍ਹਾ ਜਲ ਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 06-06-2026
ਰੂਪਨਗਰ, 5 ਜੂਨ (ਮਨਜੀਤ ਸਿੰਘ ਸੈਣੀ)- ਸਾਲ 2026 ਦੀ ਜ਼ਿਲ੍ਹਾ ਜਲ ਤੇ ਸੈਨੀਟੇਸ਼ਨ ਮਿਸ਼ਨ ਦੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ, ਡਾ. ਸੰਜੀਵ ਗੌਤਮ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਤਿੰਦਰ ਕੌਰ, ਜ਼ਿਲ੍ਹੇ ਦੀਆਂ ਪੰਜ ਬਲਾਕ ਸੰਮਤੀਆਂ ਦੇ ਚੇਅਰਪਰਸਨ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਗਿਆ ਕਿ (ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ 611 ਗ੍ਰਾਮ ਪੰਚਾਇਤਾਂ ਲਈ 2,242.98 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ | 232 ਪਿੰਡਾਂ ਵਿਚ ਕੰਮ ਮੁਕੰਮਲ ਹੋ ਚੁੱਕੇ ਹਨ ਤੇ ਬਾਕੀ ਪਿੰਡਾਂ 'ਚ ਕੰਮ ਸਾਲ ਦੇ ਅੰਤ ਤੱਕ ਪੂਰੇ ਕਰਨ ਲਈ ਯਤਨ ਜਾਰੀ ਹਨ | ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜ਼ਿਲ੍ਹੇ ਵਿਚ ਸਥਾਪਿਤ ਪਲਾਸਟਿਕ ਕੂੜਾ ਪ੍ਰਬੰਧਨ ਯੂਨਿਟਾਂ ਨੂੰ ਜਲਦੀ ਚਾਲੂ ਕਰਨ ਪੇਂਡੂ ਬਲਾਕ ਅਤੇ ਵਿਕਾਸ ਅਫ਼ਸਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ | ਸ੍ਰੀ ਚੱਢਾ ਨੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ ਨੂੰ ਤਰਲ ਕੂੜਾ ਪ੍ਰਬੰਧਨ ਅਧੀਨ ਬਣਾਏ ਗਏ ਸਾਰੇ ਸਕ੍ਰੀਨਿੰਗ-ਕਮ-ਡੀਸਿਲਟਿੰਗ ਚੈਂਬਰਾਂ ਦੀ ਵਿਸਤਿ੍ਤ ਜਾਂਚ ਕਰਨ ਲਈ ਕਿਹਾ | ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਸੈਨੀਟੇਸ਼ਨ ਅਤੇ ਪਾਣੀ ਸਪਲਾਈ ਬੁਨਿਆਦੀ ਢਾਂਚੇ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਕਾਰਜਕਾਰੀ ਇੰਜੀਨੀਅਰ-ਕਮ-ਮੈਂਬਰ ਸਕੱਤਰ, ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ, ਇੰਜੀ. ਹਰਜੀਤ ਪਾਲ ਸਿੰਘ ਨੇ ਦੱਸਿਆ ਕਿ ਤਰਲ ਕੂੜਾ ਪ੍ਰਬੰਧਨ ਥਾਪਰ ਮਾਡਲ ਆਧਾਰਿਤ ਕੰਮ 48 ਪਿੰਡਾਂ 'ਚ ਮੁਕੰਮਲ ਹੋ ਚੁੱਕੇ ਹਨ | 518 ਪਿੰਡਾਂ ਵਿਚ ਸਕ੍ਰੀਨਿੰਗ-ਕਮ-ਡੀਸਿਲਟਿੰਗ ਚੈਂਬਰ ਬਣਾਏ ਜਾ ਚੁੱਕੇ ਹਨ ਤੇ ਪੂਰੇ ਜ਼ਿਲ੍ਹੇ 'ਚ ਇਸ ਮਾਡਲ ਨੂੰ ਲਾਗੂ ਕਰਨ ਲਈ ਹੋਰ ਕੰਮ ਜਾਰੀ ਹਨ | ਹਰਜੀਤ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 178 ਪਿੰਡਾਂ ਨੂੰ ਪਹਿਲਾਂ ਹੀ ਖੁੱਲੇ੍ਹ ਵਿਚ ਪਖਾਨਾ ਮੁਕਤ ਐਲਾਨਿਆ ਜਾ ਚੁੱਕਾ ਹੈ ਜਦਕਿ ਬਾਕੀ 417 ਪਿੰਡਾਂ ਨੂੰ 31 ਦਸੰਬਰ 2026 ਤੱਕ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 11 ਦੇ ਕੌਂਸਲਰ ਦੀਪਕ ਆਗਰਾ ਵਲੋਂ ਧੰਨਵਾਦੀ ਸਮਾਗਮ <br/> ਅਗਲੀ ਖ਼ਬਰ ਸਵਰਨ ਸਿੰਘ ਭੰਗੂ ਦੇ ਮਿ੍ਤਕ ਸਰੀਰ ਨੂੰ ਅੱਜ ਪੀ. ਜੀ. ਆਈ. ਦੇ ਸਪੁਰਦ ਕੀਤਾ ਜਾਵੇਗਾ <br/>
Ad Position 24
No active advertisement