ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 11 ਦੇ ਕੌਂਸਲਰ ਦੀਪਕ ਆਗਰਾ ਵਲੋਂ ਧੰਨਵਾਦੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 06-06-2026
ਸ੍ਰੀ ਅਨੰਦਪੁਰ ਸਾਹਿਬ, 5 ਜੂਨ (ਜੇ ਐਸ ਨਿੱਕੂਵਾਲ)- ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਵਪਾਰ ਵਿੰਗ ਦੇ ਪ੍ਰਧਾਨ ਦੀਪਕ ਆਗਰਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਰੌਡੀਵਾਲਾ ਸ਼ਿਵਾਲਾ ਮੰਦਰ ਵਿਖੇ ਧੰਨਵਾਦੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਾਤਾ ਬਲਵਿੰਦਰ ਕੌਰ ਬੈਂਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ, ਪੰਚਾਇਤ ਸਕੱਤਰ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਜਪਾਲ ਆਗਰਾ ਆਦਿ ਨੇ ਕਿਹਾ ਕਿ ਦੀਪਕ ਆਂਗਰਾ ਨੂੰ ਵਾਰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਹ ਜਿੱਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ਹਿਰ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਜਿੱਤ ਹੈ | ਅੰਤ ਵਿਚ ਨਵੇਂ ਚੁਣੇ ਗਏ ਕੌਂਸਲਰ ਦੀਪਕ ਆਗਰਾ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਿਣਗੇ ਤੇ ਵਾਰਡ 'ਚ ਰਹਿੰਦੇ ਵਿਕਾਸ ਕਾਰਜਾਂ ਨੂੰ ਬਹੁਤ ਜਲਦ ਮੁਕੰਮਲ ਕਰਵਾਇਆ ਜਾਵੇਗਾ | ਇਸ ਮੌਕੇ ਭਾਜਪਾ ਆਗੂ ਕੇ.ਕੇ. ਬੇਦੀ, ਮੁਨੀਸ਼ ਕੇਅਰਪਾਲ, ਆਸ਼ੂ ਧੀਮਾਨ, ਜਸਪ੍ਰੀਤ ਸਿੰਘ ਅਰੋੜਾ, ਕੌਂਸਲਰ ਜਤਿਨ ਕੌਸ਼ਲ, ਕੌਂਸਲਰ ਅਰਸ਼ਵਰਿੰਦਰ ਕੌਰ, ਅਖਿਲ ਕੌਸ਼ਲ, ਹਰੀ ਓਮ ਨਰਗਿਸ, ਨਰਿੰਦਰ ਸ਼ਰਮਾ, ਕਮਲਜੀਤ ਭੱਟੀ, ਅਭੀਜੀਤ ਸਿੰਘ ਅਲੈਕਸੀ, ਤਰਸੇਮ ਲਾਲ, ਭਗਵੰਤ ਸਿੰਘ ਧਨੌਆ, ਰਕੇਸ਼ ਆਂਗਰਾ, ਸਚਿਨ ਕੌਂਸਲ, ਵਿਜੇ ਬਜਾਜ, ਗੋਪਾਲ ਬੇਦੀ, ਪੂਰਨ ਚੰਦ ਬੇਦੀ, ਦਿਨੇਸ਼ ਆਂਗਰਾ, ਰਕੇਸ਼ ਬੇਦੀ, ਮੰਗੂ ਲਾਦੀ, ਸ਼ਿਵ ਨਾਥ ਆਂਗਰਾ, ਮੁਨੀਸ਼ ਕੌਸ਼ਲ, ਜੱਗਾ ਨਿੱਕੂਵਾਲ, ਪਵਨ ਚੀਟੂ, ਮੁਕੇਸ਼ ਛੱਨੂ, ਨਰੇਣ ਦੱਤ ਨਰਗਿਸ, ਨਿਰਮਲ ਨਰਗਿਸ, ਅਮਿਤ ਬਸੀ, ਲੱਕੀ ਕਪਿਲਾ, ਪ੍ਰੇਮ ਅਚਾਰਿਆ, ਰਜਤ ਬੇਦੀ, ਹਰਅਵਤਾਰ ਬੇਦੀ, ਚਿਰਾਗ ਆਂਗਰਾ, ਸੰਜੇ ਮਹਾਜਨ, ਰਾਜੂ ਮਹਾਜਨ, ਅਸੋਕ ਨੰਦਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸੁੱਖੂ ਨੇ 'ਖ਼ਾਲਸਾ ਟੈਕਸ' ਦਾ ਮੁੱਦਾ ਭਗਵੰਤ ਮਾਨ ਕੋਲ ਚੁੱਕਿਆ <br/> ਅਗਲੀ ਖ਼ਬਰ ਪੇਂਡੂ ਖੇਤਰਾਂ ਦੇ ਵਿਕਾਸ, ਜਲ ਸਪਲਾਈ ਤੇ ਕੂੜਾ ਪ੍ਰਬੰਧਨ ਲਈ ਜ਼ਿਲ੍ਹਾ ਜਲ ਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ
Ad Position 24
No active advertisement