03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਝਾਰਮੜੀ ਨੰੂ ਮਿਲਿਆ ਸੀ. ਟੀ. ਯੂ. ਬੱਸ ਸਟਾਪ ਦਾ ਤੋਹਫ਼ਾ

Ad Position 21
repet_subhas-goyals [Copy P29]
ਝਾਰਮੜੀ ਬੱਸ ਅੱਡੇ 'ਤੇ ਸੀ. ਟੀ. ਯੂ. ਦੀ ਬੱਸ ਰੁਕਣ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਭਾਜਪਾ ਆਗੂ ਤੇ ਪਿੰਡ ਵਾਸੀ | ਤਸਵੀਰ : ਰਾਜਬੀਰ ਸਿੰਘ <br/> 07-06-2026
ਲਾਲੜੂ, 6 ਜੂਨ (ਰਾਜਬੀਰ ਸਿੰਘ)- ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਦੇ ਯਤਨਾਂ ਸਦਕਾ ਝਾਰਮੜੀ ਖੇਤਰ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋਕਲ ਬੱਸ ਸਟਾਪ ਦੀ ਮੰਗ ਪੂਰੀ ਹੋ ਗਈ ਹੈ | ਹੁਣ ਚੰਡੀਗੜ੍ਹ-ਅੰਬਾਲਾ ਰੂਟ 'ਤੇ ਚੱਲਣ ਵਾਲੀਆਂ ਸੀ. ਟੀ. ਯੂ. ਦੀਆਂ 24 ਬੱਸਾਂ ਝਾਰਮੜੀ ਬੱਸ ਅੱਡੇ 'ਤੇ ਰੁਕਿਆ ਕਰਨਗੀਆਂ | ਇਸ ਸੰਬੰਧੀ ਸੀ. ਟੀ. ਯੂ. ਵੱਲੋਂ ਸਮਾਂ-ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ | ਇਸ ਮੌਕੇ ਬੰਨੀ ਸੰਧੂ ਨੇ ਦੱਸਿਆ ਕਿ ਝਾਰਮੜੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਖ਼ਾਸ ਕਰ ਕੇ ਚੰਡੀਗੜ੍ਹ ਅਤੇ ਅੰਬਾਲਾ 'ਚ ਪੜਦੇ ਵਿਦਿਆਰਥੀਆਂ ਨੂੰ ਬੱਸ ਸਹੂਲਤ ਦੀ ਘਾਟ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਬੱਸਾਂ ਦੇ ਨਾ ਰੁਕਣ ਕਾਰਨ ਉਨ੍ਹਾਂ ਨੂੰ ਡੇਰਾਬਸੀ ਜਾਂ ਅੰਬਾਲਾ ਤੋਂ ਸਫ਼ਰ ਸ਼ੁਰੂ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਉਨ੍ਹਾਂ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਭਾਜਪਾ ਦੇ ਜਨਰਲ ਸਕੱਤਰ ਤੇ ਡੇਰਾਬਸੀ ਦੇ ਇੰਚਾਰਜ ਪਰਮਿੰਦਰ ਸਿੰਘ ਬਰਾੜ ਦੇ ਧਿਆਨ 'ਚ ਲਿਆਂਦਾ ਸੀ | ਉਨ੍ਹਾਂ ਲੋਕਾਂ ਦੀ ਇਸ ਅਹਿਮ ਲੋੜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦੇ ਵਿਜ਼ਨ ਨਾਲ ਜੋੜਦਿਆਂ ਮਸਲੇ ਦੇ ਹੱਲ ਲਈ ਪੈਰਵਾਈ ਕੀਤੀ ਸੀ | ਬੰਨੀ ਸੰਧੂ ਮੁਤਾਬਿਕ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ. ਟੀ. ਯੂ. ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਚੰਡੀਗੜ੍ਹ ਅਤੇ ਅੰਬਾਲਾ ਦਰਮਿਆਨ ਆਉਣ-ਜਾਣ ਵਾਲੀਆਂ 24 ਬੱਸਾਂ ਨੂੰ ਝਾਰਮੜੀ ਵਿਖੇ ਸਟਾਪ ਦੇਣ ਦਾ ਫ਼ੈਸਲਾ ਲਿਆ ਗਿਆ | ਇਸ ਦੌਰਾਨ ਝਾਰਮੜੀ ਵਿਖੇ ਪਹਿਲੀ ਸੀ. ਟੀ. ਯੂ. ਬੱਸ ਦੇ ਰੁਕਣ 'ਤੇ ਸਥਾਨਕ ਮਹਿਲਾਵਾਂ ਅਤੇ ਵਿਦਿਆਰਥੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਨਪ੍ਰੀਤ ਸਿੰਘ ਬੰਨੀ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ | ਖੇਤਰ ਦੇ ਵਸਨੀਕਾਂ ਨੇ ਆਸ ਜਤਾਈ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦੀ ਆਵਾਜਾਈ ਸੰਬੰਧੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ | ਇਸ ਮੌਕੇ ਬੰਨੀ ਸੰਧੂ ਨੇ ਝਾਰਮੜੀ ਤੋਂ ਲੈ ਕੇ ਲਾਲੜੂ ਤੱਕ ਸੀ. ਟੀ. ਯੂ. ਦੀ ਬੱਸ 'ਚ ਸਫ਼ਰ ਵੀ ਕੀਤਾ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਵਿੰਦਰ ਵੈਸ਼ਨਵ, ਬਬਲੀ ਸ਼ਰਮਾ, ਕਮਲਜੀਤ ਸਿੰਘ, ਹਰਨੇਕ ਸਿੰਘ, ਰਾਧੇ ਸ਼ਿਆਮ, ਬੰਟੀ ਸ਼ਰਮਾ, ਪਵਨ ਧੀਮਾਨ ਪੰਮਾ, ਮੱਖਣ ਸਿੰਘ, ਰਿੰਕੂ ਪੰਡਿਤ, ਸਤਬੀਰ ਰਾਣਾ, ਰਿੰਕੂ ਜੜੌਤ ਤੇ ਕਰਨ ਰਾਣਾ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੱਤਬੀੜ ਚਿੜੀਆ ਘਰ 'ਚ 2500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸੁਰੱਖਿਆ ਦਾ ਅਹਿਦ ਲਿਆ... ਅਗਲੀ ਖ਼ਬਰ ਐਕਸਾਈਜ਼ ਵਿਭਾਗ ਤੇ ਪੁਲਿਸ ਨੇ ਮਹਿਮਦਪੁਰ ਰੋਡ 'ਤੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ <br/>
Ad Position 24