03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਛੱਤਬੀੜ ਚਿੜੀਆ ਘਰ 'ਚ 2500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸੁਰੱਖਿਆ ਦਾ ਅਹਿਦ ਲਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜ਼ੀਰਕਪੁਰ, 6 ਜੂਨ (ਹੈਪੀ ਪੰਡਵਾਲਾ)- ਛੱਤਬੀੜ ਚਿੜੀਆਘਰ ਪ੍ਰਸ਼ਾਸਨ ਨੇ ਇਕ ਵਿਲੱਖਣ ਪਹਿਲ ਕਰਦਿਆਂ 'ਵਿਸ਼ਵ ਵਾਤਾਵਰਨ ਦਿਵਸ' ਮਨਾਇਆ | ਇਸ ਦੌਰਾਨ ਚਿੜੀਆਘਰ ਦੇ ਕਰਮੀਆਂ ਦੀ ਥਾਂ ਆਮ ਸੈਲਾਨੀਆਂ ਦੇ ਹੱਥਾਂ 'ਚ ਬੇਲਚੇ ਦੇਖਣ ਨੂੰ ਮਿਲੇ | ਪੰਜਾਬ ਤੇ ਹੋਰਨਾਂ ਰਾਜਾਂ ਤੋਂ ਆਏ ਸੈਲਾਨੀਆਂ ਨੇ ਚਿੜੀਆਘਰ ਦੀ ਜ਼ਮੀਨ 'ਤੇ 100 ਤੋਂ ਵੱਧ ਬੂਟੇ ਲਗਾ ਕੇ ਆਪਣੀ ਫੇਰੀ ਨੂੰ ਵਾਤਾਵਰਨ ਸੰਭਾਲ ਦੇ ਵਿਵਹਾਰਿਕ ਉੱਦਮ 'ਚ ਤਬਦੀਲ ਕਰ ਦਿੱਤਾ | ਬੂਟੇ ਲਗਾਉਣ ਦੀ ਮੁਹਿੰਮ ਤੋਂ ਬਾਅਦ ਸਾਰਿਆਂ ਵੱਲੋਂ ਸਮੂਹਿਕ ਤੌਰ 'ਤੇ ਵਾਤਾਵਰਨ ਦੀ ਸੰਭਾਲ ਦਾ ਅਹਿਦ ਲਿਆ ਗਿਆ | ਇਸ ਮੌਕੇ 2500 ਤੋਂ ਵੱਧ ਸੈਲਾਨੀਆਂ ਨੇ ਆਪਣੇ ਰੋਜ਼ਾਨਾ ਜੀਵਨ 'ਚ ਵਾਤਾਵਰਨ ਦੀ ਸੁਰੱਖਿਆ ਤੇ ਇਸ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਲਿਆ | ਇਸ ਪਹਿਲਕਦਮੀ ਦੀ ਅਗਵਾਈ ਫ਼ੀਲਡ ਡਾਇਰੈਕਟਰ ਨਲਿਨ ਯਾਦਵ ਤੇ ਐਜੂਕੇਸ਼ਨ-ਕਮ-ਪੀ. ਆਰ. ਓ. ਹਰਪਾਲ ਸਿੰਘ ਨੇ ਕੀਤੀ | ਆਮ ਜਨਤਾ ਨੂੰ ਸਿੱਧੇ ਤੌਰ 'ਤੇ ਵਾਤਾਵਰਨ ਸੰਭਾਲ ਦੇ ਕਾਰਜ 'ਚ ਸ਼ਾਮਿਲ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਸੈਲਾਨੀਆਂ ਵੱਲੋਂ ਕਾਫ਼ੀ ਸਰਾਹਿਆ ਗਿਆ | ਫ਼ੀਲਡ ਡਾਇਰੈਕਟਰ ਨਲਿਨ ਯਾਦਵ ਨੇ ਕਿਹਾ ਕਿ ਵਾਤਾਵਰਨ ਸੁਰੱਖਿਆ ਕੋਈ ਇਕ ਦਿਨ ਦਾ ਕਾਰਜ ਨਹੀਂ | ਉਨ੍ਹਾਂ ਕਿਹਾ ਕਿ ਜਦੋਂ ਲੋਕ ਆਪਣੇ ਹੱਥਾਂ ਨਾਲ ਕੋਈ ਬੂਟਾ ਲਗਾਉਂਦੇ ਹਨ ਤਾਂ ਉਸ ਨਾਲ ਉਨ੍ਹਾਂ ਦਾ ਜੀਵਨ ਭਰ ਦਾ ਬੰਧਨ ਬੱਝ ਜਾਂਦਾ ਹੈ | ਉਨ੍ਹਾਂ ਕਿਹਾ ਕਿ ਚਿੜੀਆਘਰ ਦੀ ਮੈਨੇਜਮੈਂਟ ਵਾਤਾਵਰਨ ਸੰਭਾਲ 'ਚ ਜਨਤਕ ਭਾਗੀਦਾਰੀ ਨੂੰ ਆਪਣੀ ਨਿਯਮਿਤ ਵਿਸ਼ੇਸ਼ਤਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਜੋ ਕਿ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਵਾਤਾਵਰਨ ਸੰਭਾਲ ਹਰ ਨਾਗਰਿਕ ਤੋਂ ਸ਼ੁਰੂ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਝਾਰਮੜੀ ਨੰੂ ਮਿਲਿਆ ਸੀ. ਟੀ. ਯੂ. ਬੱਸ ਸਟਾਪ ਦਾ ਤੋਹਫ਼ਾ
Ad Position 24