03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਉੱਘੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਮੋਰਿੰਡਾ, 6 ਜੂਨ (ਤਰਲੋਚਨ ਸਿੰਘ ਕੰਗ)-ਬੀਤੇ ਦਿਨ ਇਲਾਕੇ ਦੇ ਉੱਘੇ ਸਮਾਜ ਸੇਵੀ, ਲੇਖਕ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦੀ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਵਲੋਂ ਚਲਾਏ ਜਾ ਰਹੇ ਚੈਰੀਟੇਬਲ ਸਕੂਲ ਬਸੀ ਗੁੱਜਰਾਂ ਵਿਚ ਰੱਖਿਆ ਗਿਆ | ਉਪਰੰਤ ਜਦੋਂ ਉਨ੍ਹਾਂ ਦੀ ਦੇਹ ਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰਵਾਨਾ ਕੀਤਾ ਤਾਂ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਲੋਕਾਂ ਨੇ ਪੂਰੇ ਰਸਤੇ ਵਿਚ ਆਪਣੇ ਰੰਗਲੇ ਸੱਜਣ ਦੀ ਦੇਹ 'ਤੇ ਫੁੱਲਾਂ ਦੀ ਵਰਖਾ ਕੀਤੀ | ਇੱਕ ਵੱਡਾ ਕਾਫ਼ਲਾ, ਜਿਸ ਵਿਚ ਉਨ੍ਹਾਂ ਦੀ ਪਤਨੀ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਕਲਾਕਾਰ ਮਲਕੀਤ ਸਿੰਘ ਰੌਣੀ, ਅਮਨਦੀਪ ਸਿੰਘ ਮਾਂਗਟ, ਉਨ੍ਹਾਂ ਦੇ ਬੇਟੇ ਬਾਗ਼ੀ ਨੇ ਖੁੱਲੇ੍ਹ ਵਾਹਨ ਵਿਚ ਲੋਕਾਂ ਦੀ ਭੰਗੂ ਸਾਬ ਪ੍ਰਤੀ ਅਥਾਹ ਸ਼ਰਧਾ ਨੂੰ ਹੱਥ ਜੋੜ ਕੇ ਕਬੂਲਿਆ | ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਚੌਕ ਵਿਚ ਸ਼ਹਿਰ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਆਪਣੇ ਰੰਗਲੇ ਸੱਜਣ ਨੂੰ ਅੰਤਿਮ ਵਿਦਾਇਗੀ ਦਿੱਤੀ | ਜਿਸ ਵਿਚ ਕਾਂਗਰਸੀ ਆਗੂ ਬਚਨ ਲਾਲ ਵਰਮਾ, ਵਰਿੰਦਰ ਸਿੰਘ ਹੈਪੀ, ਪ੍ਰਗਟ ਸਿੰਘ ਰੌਲੂਮਾਜਰਾ, ਅਕਾਲੀ ਆਗੂ ਅਸ਼ਵਨੀ ਸ਼ਰਮਾ, ਬਲਵੀਰ ਸਿੰਘ, ਪੱਤਰਕਾਰ ਲਖਵੀਰ ਸਿੰਘ ਲਵਲੀ, ਤਰਲੋਚਨ ਸਿੰਘ, ਮਨਜੀਤ ਸਿੰਘ ਮਾਵੀ, ਕਮਲਜੀਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਰਜਿੰਦਰ ਕੌਰ ਨੇ ਡੂਮੇਵਾਲ ਵਿਖੇ ਸੀ.ਐਚ.ਓ. ਦਾ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਛੱਤਬੀੜ ਚਿੜੀਆ ਘਰ 'ਚ 2500 ਤੋਂ ਵੱਧ ਸੈਲਾਨੀਆਂ ਨੇ 100 ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸੁਰੱਖਿਆ ਦਾ ਅਹਿਦ ਲਿਆ...
Ad Position 24