04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਿੰਡ ਕਾਂਝਲਾ ਦੇ ਵਸਨੀਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਮੋਰਿੰਡਾ, 6 ਜੂਨ (ਤਰਲੋਚਨ ਸਿੰਘ ਕੰਗ)- ਅੱਜ ਇੱਥੇ ਜਸਵੀਰ ਸਿੰਘ, ਦਰਸ਼ਨ ਸਿੰਘ ਅਤੇ ਕੁਲਵੀਰ ਕੌਰ ਵਾਸੀ ਪਿੰਡ ਕਾਂਝਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ•ਾਂ ਵਲੋਂ 2014 ਵਿਚ ਪਿੰਡ ਵਿਚ ਲੱਗੀ ਪਾਣੀ ਦੀ ਟੈਂਕੀ 'ਚੋਂ ਕੁਨੈਕਸ਼ਨ ਲਿਆ ਗਿਆ ਸੀ, ਜੋ ਕਿ ਵਾਟਰ ਸਪਲਾਈ ਵਿਭਾਗ ਨੇ ਇਹ ਕਹਿ ਕੇ ਕੱਟ ਦਿੱਤਾ ਕਿ ਪਾਣੀ ਦੀ ਲੀਕੇਜ ਹੋਣ ਨਾਲ ਸੜਕ ਖਰਾਬ ਹੋ ਰਹੀ ਹੈ | ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਕਾਂਝਲਾ ਵਿਚ ਵਾਟਰ ਸਪਲਾਈ ਵਾਲਿਆਂ ਨੇ ਪੀਣ ਵਾਲੇ ਪਾਣੀ ਲਈ ਟੈਂਕੀ ਲਗਾ ਰੱਖੀ ਹੈ, ਜਿਸ ਤੋਂ ਉਨ•ਾਂ ਨੂੰ ਪੀਣ ਵਾਲਾ ਪਾਣੀ 2014 ਤੋਂ ਲੈ ਕੇ 2026 ਤੱਕ ਮਿਲਦਾ ਰਿਹਾ | ਉਨ•ਾਂ ਦੱਸਿਆ ਕਿ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਨੂੰ ਜਾ ਰਹੀ ਸੜਕ ਬਣਨ ਸਮੇਂ ਉਨ•ਾਂ ਦੇ ਘਰ ਨੂੰ ਜਾਣ ਵਾਲੇ ਪਾਣੀ ਦੇ ਕੁਨੈਕਸ਼ਨ 'ਚੋਂ ਪਾਣੀ ਲੀਕ ਹੋਣਾ ਸ਼ੁਰੂ ਹੋ ਗਿਆ ਸੀ, ਜਿਸ 'ਤੇ ਆਮ ਆਦਮੀ ਪਾਰਟੀ ਦੇ ਇੱਕ ਨੁਮਾਇੰਦੇ ਨੇ ਟੂਟੀਆਂ ਦਾ ਕੁਨੈਕਸ਼ਨ ਠੀਕ ਕਰਵਾਉਣ ਦੀ ਥਾਂ 'ਤੇ ਸਬੰਧਿਤ ਵਿਭਾਗ ਦੇ ਐੱਸ.ਡੀ.ਓ. ਤੋਂ ਟੂਟੀ ਦਾ ਕੁਨੈਕਸ਼ਨ ਹੀ ਕਟਵਾ ਦਿੱਤਾ | ਜਦਕਿ ਉਹ ਹਮੇਸ਼ਾ ਹੀ ਪਾਣੀ ਦਾ ਬਿੱਲ ਭਰਦੇ ਆ ਰਹੇ ਹਨ | ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਕਾਂਝਲਾ ਦੀ ਪੰਚਾਇਤ ਵਲੋਂ ਬੀ.ਡੀ.ਪੀ.ਓ. ਮੋਰਿੰਡਾ ਰਾਹੀਂ ਵਾਟਰ ਸਪਲਾਈ ਵਾਲਿਆਂ ਨੂੰ ਲਾਈਨਾਂ ਦੇ ਰੱਖ ਰਖਾਓ ਲਈ 424000 ਰੁਪਏ ਜਮ•ਾਂ ਕਰਵਾਏ ਗਏ ਸਨ | ਉਨ•ਾਂ ਦੱਸਿਆ ਕਿ ਮੋਰਿੰਡਾ ਇਲਾਕੇ ਵਿਚ ਜ਼ਮੀਨ ਦੇ ਉੱਪਰਲੀ ਤਹਿ ਵਾਲਾ ਪਾਣੀ ਬਿਲਕੁਲ ਗੰਧਲਾ ਹੋ ਚੁੱਕਿਆ ਹੈ, ਜੋ ਕਿ ਪੀਣ ਯੋਗ ਨਹੀਂ ਰਿਹਾ ਤਾਂ ਸਾਨੂੰ ਪੀਣ ਵਾਲਾ ਪਾਣੀ ਲੋਕਾਂ ਦੇ ਘਰਾਂ 'ਚੋਂ ਲਿਆਉਣਾ ਪੈਂਦਾ ਹੈ | ਉਨ•ਾਂ ਦੱਸਿਆ ਕਿ ਉਹਨਾਂ ਵਲੋਂ ਇਸ ਸਬੰਧੀ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਵੀ ਕਈ ਵਾਰੀ ਆਪਣੀ ਸਮੱਸਿਆ ਦੱਸੀ ਹੈ ਪਰ ਉਨ•ਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ | ਉਨ•ਾਂ ਕਿਹਾ ਕਿ ਉਨ•ਾਂ ਵਲੋਂ ਇਸੇ ਸਮੱਸਿਆ ਸੰਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਬੇਨਤੀ ਕੀਤੀ ਹੈ ਪਰ ਅਜੇ ਤੱਕ ਉਨ•ਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ | ਇਸੇ ਸਬੰਧ ਵਿਚ ਜਦੋਂ ਐਸ.ਡੀ.ਓ. ਵਾਟਰ ਸਪਲਾਈ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਨ•ਾਂ ਦੇ ਧਿਆਨ ਵਿਚ ਹੈ | ਉਹ ਲੋਕਾਂ ਦੀ ਇਸ ਜਾਇਜ਼ ਸਮੱਸਿਆ ਦਾ ਛੇਤੀ ਹੀ ਹੱਲ ਕਰਵਾ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਇੱਕਜੁੱਟਤਾ ਨਾਲ ਲੜੇਗੀ-ਅਵਿਨਾਸ਼ ਰਾਏ ਖੰਨਾ ਕਿਹਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ... ਅਗਲੀ ਖ਼ਬਰ ਮੋਟਰ ਤੋਂ ਕਰੰਟ ਲੱਗਣ ਕਾਰਨ 16 ਸਾਲਾ ਲੜਕੀ ਦੀ ਮੌਤ <br/>
Ad Position 24