04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਟੀ.ਐਸ.ਯੂ. ਤਖ਼ਤਗੜ੍ਹ ਤੇ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਰੋਸ ਰੈਲੀ

Ad Position 21
repet_subhas-goyals [Copy P29]
ਉਪ ਦਫ਼ਤਰ ਤਖਤਗੜ੍ਹ ਵਿਖੇ ਰੈਲੀ ਦੌਰਾਨ ਰੋਸ ਪ੍ਰਦਰਸ਼ਨ ਕਰਦੇ ਪਾਵਰਕਾਮ ਦੇ ਮੁਲਾਜ਼ਮ | ਤਸਵੀਰ : ਵਿੰਦਰਪਾਲ ਝਾਂਡੀਆਂ <br/> 07-06-2026
ਨੂਰਪੁਰ ਬੇਦੀ, 6 ਜੂਨ (ਵਿੰਦਰਪਾਲ ਝਾਂਡੀਆਂ)- ਟੀ.ਐਸ.ਯੂ. ਤਖਤਗੜ੍ਹ ਤੇ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਅੱਜ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਨੀਤੀਆਂ ਖ਼ਿਲਾਫ਼ ਸਾਂਝੇ ਤੌਰ 'ਤੇ ਉਪ ਦਫ਼ਤਰ ਤਖਤਗੜ੍ਹ ਵਿਖੇ ਰੋਸ ਰੈਲੀ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਪ੍ਰੈਂਟਿਸ ਲਾਈਨਮੈਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਗਿਆ | ਰੈਲੀ ਦੌਰਾਨ ਬੁਲਾਰਿਆਂ ਨੇ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ 'ਤੇ ਪੁਲਸ ਵਲੋਂ ਕੀਤੇ ਗਏ ਅੰਨੇ੍ਹਵਾਹ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਮੁਲਾਜ਼ਮ ਵਿਰੋਧੀ ਰਵੱਈਆ ਕਰਾਰ ਦਿੱਤਾ | ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਲਾਈਨਮੈਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਪੁਲਸ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੈਡੀ ਸੀਜ਼ਨ ਦੌਰਾਨ ਬਿਜਲੀ ਵਿਭਾਗ ਵਿਚ ਕਰਮਚਾਰੀਆਂ ਦੀ ਭਾਰੀ ਘਾਟ ਹੈ ਤੇ ਅਜਿਹੇ ਸਮੇਂ ਇਹ ਤਜਰਬੇਕਾਰ ਅਪ੍ਰੈਂਟਿਸ ਲਾਈਨਮੈਨ ਮਹਿਕਮੇ ਲਈ ਬਹੁਤ ਜ਼ਰੂਰੀ ਹਨ | ਇਸ ਲਈ ਉਨ੍ਹਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ | ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕਰਮਚਾਰੀਆਂ ਦੀ ਘਾਟ ਕਾਰਨ ਬਿਜਲੀ ਸਬੰਧੀ ਸ਼ਿਕਾਇਤਾਂ ਕਈ-ਕਈ ਘੰਟਿਆਂ ਤੱਕ ਹੱਲ ਨਹੀਂ ਹੋ ਰਹੀਆਂ | ਇਸ ਦੇ ਬਾਵਜੂਦ ਪਾਵਰਕਾਮ ਮੈਨੇਜਮੈਂਟ ਵਲੋਂ ਮੋਬਾਈਲ ਫ਼ੋਨ ਜਾਰੀ ਕਰਕੇ ਅਤੇ ਕੰਪਲੇਂਟਾਂ ਦਾ ਸਮਾਂ ਨਿਰਧਾਰਿਤ ਕਰਕੇ ਕਰਮਚਾਰੀਆਂ 'ਤੇ ਹੋਰ ਵਾਧੂ ਦਬਾਅ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕਾਰਨ ਮੁਲਾਜ਼ਮ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਤੇ ਡਿਊਟੀ ਦੌਰਾਨ ਘਾਤਕ ਅਤੇ ਗੈਰ-ਘਾਤਕ ਹਾਦਸਿਆਂ ਵਿਚ ਵੀ ਵਾਧਾ ਹੋ ਰਿਹਾ ਹੈ | ਰੈਲੀ ਦੌਰਾਨ ਆਗੂਆਂ ਨੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਅਪ੍ਰੈਂਟਿਸ ਲਾਈਨਮੈਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਭਾਗ ਸਿੰਘ ਭਾਓਵਾਲ ਡਵੀਜ਼ਨ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਇੰਜੀਨੀਅਰ ਰਾਮ ਕਿ੍ਸ਼ਨ ਬੈਂਸ, ਇੰਜੀਨੀਅਰ ਹਰਮਿੰਦਰ ਸਿੰਘ ਬੈਂਸ, ਪ੍ਰੀਤਮ ਸਿੰਘ, ਨਿਰਮਲ ਸਿੰਘ, ਪਾਲ ਸਿੰਘ, ਜਗਦੀਪ ਚੰਦ ਅਤੇ ਧਰਮ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ |
Ad Position 22
No active advertisement
ਪਿਛਲੀ ਖ਼ਬਰ ਟਾਂਡਾ ਵਿਖੇ ਝਾੜੂ ਖਿਲਾਰਨ ਵਿਰੁੱਧ ਨੌਜਵਾਨ 'ਤੇ ਕੀਤੇ ਪਰਚੇ ਦੇ ਵਿਰੋਧ 'ਚ ਰੋਪੜ ਕਾਂਗਰਸ ਵਲੋਂ ਵਿਧਾਇਕ ਦੇ ਘਰ ਅੱਗੇ ਰ... ਅਗਲੀ ਖ਼ਬਰ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਇੱਕਜੁੱਟਤਾ ਨਾਲ ਲੜੇਗੀ-ਅਵਿਨਾਸ਼ ਰਾਏ ਖੰਨਾ ਕਿਹਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ...
Ad Position 24