03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਮਿੱਟ ਯਾਦਾਂ ਛੱਡਦਾ ਹੋਇਆ ਪਿੰਡ ਖੇੜੀ ਦਾ ਵਿਸ਼ਾਲ ਭਗਵਤੀ ਜਾਗਰਣ ਸਮਾਪਤ

Ad Position 21
No active advertisement
ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੂੰ ਸਨਮਾਨਿਤ ਕਰਦੇ ਹੋਏ ਜਾਗਰਣ ਕਮੇਟੀ ਦੇ ਅਹੁਦੇਦਾਰ ਅਤੇ ਜਾਗਰਣ ਦੌਰਾਨ ਹਾਜ਼ਰ ਸੰਗਤਾਂ | ਤਸਵੀਰਾਂ : ਵਿੰਦਰਪਾਲ ਝਾਂਡੀਆਂ <br/> 08-06-2026
ਨੂਰਪੁਰ ਬੇਦੀ, 7 ਜੂਨ (ਵਿੰਦਰਪਾਲ ਝਾਂਡੀਆਂ)-ਸ਼ਿਵ ਸ਼ਕਤੀ ਜਾਗਰਣ ਕਲੱਬ ਖੇੜੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਸੰਪੰਨ ਹੋ ਗਿਆ | ਮਾਤਾ ਨੈਣਾਂ ਦੇਵੀ ਤੋਂ ਲਿਆਂਦੀ ਗਈ ਪਵਿੱਤਰ ਜੋਤ ਸਮਾਗਮ ਦੌਰਾਨ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣੀ ਰਹੀ | ਬਾਬਾ ਉਮੇਦ ਗਿਰ ਦੇ ਅਸ਼ੀਰਵਾਦ ਅਤੇ ਕਿਰਪਾ ਸਦਕਾ ਪ੍ਰਬੰਧਕਾਂ ਵਲੋਂ ਇਹ ਧਾਰਮਿਕ ਕਾਰਜ ਪੂਰੀ ਸ਼ਰਧਾ ਭਾਵਨਾ ਅਤੇ ਸੇਵਾ ਜਜ਼ਬੇ ਨਾਲ ਕਰਵਾਇਆ ਗਿਆ | ਸਮਾਗਮ 'ਚ ਜਗਤਾਰ ਸਿੰਘ ਬੱਟੂ ਦੀ ਮਾਤਾ ਸ਼੍ਰੀਮਤੀ ਊਸ਼ਾ ਦੇਵੀ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਬ੍ਰਜੇਸ਼ ਕੁਮਾਰ ਹੈਪੀ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ | ਜਾਗਰਣ ਦਾ ਉਦਘਾਟਨ ਸ੍ਰੀਮਤੀ ਊਸ਼ਾ ਦੇਵੀ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਜਾਗਰਣ ਦੌਰਾਨ ਪ੍ਰਸਿੱਧ ਗਾਇਕਾਂ ਵਲੋਂ ਸੁਰੀਲੀਆਂ ਭੇਟਾਂ ਪੇਸ਼ ਕੀਤੀਆਂ ਗਈਆਂ | ਜਾਗਰਣ ਦੇ ਪ੍ਰਬੰਧਕਾਂ ਵਲੋਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੂੰ ਇਲਾਕੇ ਦਾ ਮਾਣ ਦੱਸਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸ਼੍ਰੀਮਤੀ ਊਸ਼ਾ ਦੇਵੀ, ਬ੍ਰਜੇਸ਼ ਕੁਮਾਰ ਹੈਪੀ ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਬੀਰੂ ਸ਼ਰਮਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਾਗਰਣ ਦੇ ਸਫਲ ਪ੍ਰਬੰਧ 'ਚ ਜਸਵੀਰ ਸਿੰਘ ਪ੍ਰਧਾਨ, ਬਨਾਰਸੀ ਦਾਸ, ਮੈਕੀ ਰਾਣਾ ਸਮੇਤ ਸ਼ਿਵ ਸ਼ਕਤੀ ਜਾਗਰਣ ਕਲੱਬ ਦੇ ਸਮੂਹ ਮੈਂਬਰਾਂ, ਪਿੰਡ ਵਾਸੀਆਂ ਤੇ ਨਗਰ ਖੇੜੀ ਦੇ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ |
Ad Position 22
No active advertisement
ਪਿਛਲੀ ਖ਼ਬਰ ਬੇਲਾ ਕਾਲਜ 'ਚ ਸਵਰਨ ਸਿੰਘ ਭੰਗੂ ਨਮਿਤ ਸ਼ੋਕ ਸਭਾ ਕਰਵਾਈ <br/> ਅਗਲੀ ਖ਼ਬਰ ਦਕਸ਼ ਦੇਵਤਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24
No active advertisement