ਨੂਰਪੁਰ ਬੇਦੀ, 8 ਜੂਨ (ਵਿੰਦਰਪਾਲ ਝਾਂਡੀਆਂ)-ਸਿੰਘਪੁਰ ਨੂਰਪੁਰ ਬੇਦੀ ਵਿਖੇ 'ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਾਡੇਸ਼ਨ' ਦੀ ਮੀਟਿੰਗ ਹੋਈ | ਸੰਸਥਾ ਦੇ ਸੂਬਾ ਯੂਥ ਪ੍ਰਧਾਨ ਡਾ. ਜੋਤ ਵੰਸ ਸਿੰਘ ਦੀ ਅਗਵਾਈ ਹੇਠ ਕੀਤੀ ਮੀਟਿੰਗ ਵਿਚ ਸਮਾਜ ਵਿਚ ਫੈਲੇ ਭਿ੍ਸ਼ਟਾਚਾਰ, ਅਤਿਆਚਾਰ ਤੇ ਨਸ਼ਿਆਂ ਦੇ ਖ਼ਾਤਮੇ ਲਈ ਜਾਗਰੂਕਤਾ ਮੁਹਿੰਮ ਵਿੱਢਣ ਬਾਰੇ ਗੰਭੀਰ ਵਿਚਾਰ-ਚਰਚਾ ਕੀਤੀ ਗਈ | ਸੰਸਥਾ ਦੇ ਸੂਬਾ ਚੇਅਰਮੈਨ ਹੁਸਨ ਚੰਦ ਸੈਣੀ ਤੇ ਸੂਬਾ ਸਕੱਤਰ ਡਾ. ਅਵਿਨਾਸ਼ ਸ਼ਰਮਾ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ | ਡਾ. ਅਵਿਨਾਸ਼ ਸ਼ਰਮਾ ਨੇ ਮੀਟਿੰਗ ਵਿਚ ਪਹੁੰਚੇ ਸਾਰਿਆ ਦਾ ਨਿੱਘਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਨ ਲਈ ਸਾਡਾ ਸਾਰਿਆਂ ਦਾ ਇੱਕ ਮੰਚ 'ਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ | ਸੂਬਾ ਚੇਅਰਮੈਨ ਹੁਸਨ ਚੰਦ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਨੈਸ਼ਨਲ ਚੇਅਰਮੈਨ ਗਣੇਸ਼ ਸਿੰਘ ਰਾਜਪ੍ਰੋਹਿਤ ਦੀ ਅਗਵਾਈ ਹੇਠ ਪੂਰੇ ਦੇਸ਼ ਵਿਚ ਭਿ੍ਸ਼ਟਾਚਾਰ, ਅੱਤਿਆਚਾਰ ਤੇ ਨਸ਼ਾ ਮੁਕਤ ਅਭਿਆਨ ਚਲਾ ਰਹੀ ਹੈ | ਇਸ ਲਈ ਸਾਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ | ਸੂਬਾ ਯੂਥ ਪ੍ਰਧਾਨ ਡਾ. ਜੋਤਵੰਸ ਸਿੰਘ ਨੇ ਨੌਜਵਾਨਾਂ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਤੇ ਸਮਾਜ ਦਾ ਸਰਮਾਇਆ ਹੁੰਦੇ ਹਨ | ਅੱਜ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦਨ ਵਰਮਾ, ਯੂਥ ਜ਼ਿਲ੍ਹਾ ਪ੍ਰਧਾਨ ਨੀਲੋਹਿਤ ਸਿੰਘ, ਮੀਤ ਪ੍ਰਧਾਨ ਅਰਸ਼ਇੰਦਰ ਸਿੰਘ, ਡਾਕਟਰ ਪੁਨੀਤ ਕੁਮਾਰ, ਨਿਖਿਲ ਸਿੰਘ, ਗੁਰਦੀਪ ਸਿੰਘ, ਗੁਰਨਾਇਬ ਸਿੰਘ ਬਲਾਕ ਪ੍ਰਧਾਨ ਨੂਰਪੁਰ ਬੇਦੀ, ਰਾਮ ਪ੍ਰਤਾਪ, ਸੁੰਮਨ, ਅਮਨਦੀਪ ਕੌਰ, ਆਰਤੀ, ਬਿਕ੍ਰਮ ਮੰਡਲ, ਸੀਮਾ ਰਾਣੀ ਆਦਿ ਸ਼ਾਮਿਲ ਸਨ |