22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜ਼ਿਲ੍ਹਾ ਲਿਖਾਰੀ ਸਭਾ ਦੀ ਇਕੱਤਰਤਾ 'ਚ ਸਾਹਿਤਕਾਰ ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀ <br/>

Ad Position 21
No active advertisement
ਅਜੀਤ ਡੈਸਕ 09-06-2026
ਰੂਪਨਗਰ, 8 ਜੂਨ (ਯਸ਼ਵੰਤ ਬੱਸੀ)- ਜ਼ਿਲ੍ਹਾ ਲਿਖਾਰੀ ਸਭਾ ਦੀ ਸਾਹਿਤਕ ਇਕੱਤਰਤਾ ਐਡਵੋਕੇਟ ਸੁਰੇਸ਼ ਭਿਉਰਾ ਦੀ ਪਰਧਾਨਗੀ ਹੇਠ ਗਾਂਧੀ ਸਕੂਲ ਰੂਪਨਗਰ ਵਿਖੇ ਹੋਈ | ਸਾਹਿਤਕ ਮੀਟਿੰਗ ਦੇ ਆਰੰਭ ਵਿਚ ਉੱਘੇ ਪੱਤਰਕਾਰ ਤੇ ਸਾਹਿਤਕਾਰ ਮਰਹੂਮ ਸਵਰਨ ਸਿੰਘ ਭੰਗੂ ਦੀ ਬੇਵਕਤੀ ਮੌਤ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਤੋਂ ਬਾਅਦ ਗਿਆਨੀ ਇਸ਼ਰ ਸਿੰਘ ਦੇ ਕਹਾਣੀ ਸੰਗ੍ਰਹਿ 'ਚੰਗਾ ਹੋਇਆ, ਮਰ ਗਿਆ' ਅਤੇ ਹਰਜਿੰਦਰ ਹੇਮ ਦੀ ਹਿੰਦੀ ਪੁਸਤਕ 'ਐਨਾਕੋਂਡਾ' ਲੋਕ ਅਰਪਣ ਕੀਤੀਆਂ ਗਈਆਂ | ਹਰਜਿੰਦਰ ਹੇਮ ਨੇ ਅਪਣੇ ਸਾਹਿਤਕ ਜੀਵਨ ਵਿਚ ਜ਼ਿਲ੍ਹਾ ਲਿਖਾਰੀ ਸਭਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਇਸ਼ਰ ਸਿੰਘ ਵਲੋਂ ਆਪਣੀ ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਜਾਣਕਾਰੀ ਦਿਤੀ ਗਈ | ਪੁਸਤਕਾਂ ਦੇ ਲੋਕ ਅਰਪਣ ਉਪਰੰਤ ਚੱਲੇ ਸਾਹਿਤਕ ਦੌਰ 'ਚ ਹਰਜੀਤ ਕੌਰ ਨੇ ਗੀਤ, ਹਰਦੀਪ ਗਿੱਲ ਦੁਆਰਾ ਗੀਤ 'ਲੱਖ ਭਾਲ਼ਿਆਂ ਵੀ ਨਹੀਂ ਲੱਭਦੀ', ਜਸਵੰਤ ਸਿੰਘ ਵਲੋਂ ਕਵਿਤਾ 'ਪ੍ਰਦੂਸ਼ਣ', ਰਾਹੁਲ ਸ਼ੁਕਲਾ ਨੇ ਮਿੰਨੀ ਕਹਾਣੀ, ਕੁਲਵਿੰਦਰ ਖੈਰਾਬਾਦ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਸਭਿਆਚਾਰ ਗੀਤ, ਸੁਰਜਨ ਸਿੰਘ ਵਲੋਂ ਕਵਿਤਾ, ਸ਼ਾਮ ਸਿੰਘ ਤੇ ਹੋਰ ਸਾਹਿਤਕ ਪ੍ਰੇਮੀਆਂ ਦੁਆਰਾ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲੁਆਈ ਗਈ |

Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਤਰਨੀ 'ਤੇ ਹਮਲਾ, ਸਿਵਲ ਹਸਪਤਾਲ ਦਾਖ਼ਲ <br/> ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਾਡੇਸ਼ਨ ਦੀ ਹੋਈ ਮੀਟਿੰਗ <br/>
Ad Position 24