22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸ੍ਰੀ ਅਨੰਦਪੁਰ ਸਾਹਿਬ ਨੂੰ ਵੱਡੀ ਸੌਗਾਤ, ਵਾਈਲਡ ਲਾਈਫ ਸੈਂਚੂਰੀ ਦਾ ਹੋਵੇਗਾ ਵਿਸਤਾਰ-ਬੈਂਸ <br/>

Ad Position 21
No active advertisement
ਅਜੀਤ ਡੈਸਕ 09-06-2026
ਸ੍ਰੀ ਅਨੰਦਪੁਰ ਸਾਹਿਬ, 8 ਜੂਨ (ਜੇ. ਐਸ. ਨਿੱਕੂਵਾਲ)- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲਗਭਗ 6 ਕਿੱਲੋਮੀਟਰ ਦੂਰ ਸਥਿਤ 'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਈਲਡ ਲਾਈਫ ਸੈਂਚੂਰੀ' ਨੂੰ ਈਕੋ-ਟੂਰਿਜ਼ਮ ਪ੍ਰੋਜੈਕਟ ਅਧੀਨ ਨਵੀਂ ਪਛਾਣ ਦਿੱਤੀ ਜਾ ਰਹੀ ਹੈ | ਇਸ ਪ੍ਰੋਜੈਕਟ 'ਤੇ ਕੁੱਲ 5.36 ਕਰੋੜ ਰੁਪਏ ਦੀ ਲਾਗਤ ਆਏਗੀ ਜਿਸ ਨਾਲ ਇਸ ਸੈਂਚੂਰੀ ਨੂੰ ਆਧੁਨਿਕ ਤੇ ਆਕਰਸ਼ਕ ਬਣਾਇਆ ਜਾਵੇਗਾ | ਇਹ ਕਦਮ ਨਾ ਸਿਰਫ਼ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ, ਸਗੋਂ ਪੰਜਾਬ ਦੇ ਵਾਤਾਵਰਣ ਸੁਰੱਖਿਆ ਉਪਰਾਲਿਆਂ ਨੂੰ ਵੀ ਮਜ਼ਬੂਤੀ ਦੇਵੇਗਾ | ਇਸ ਪ੍ਰੋਜੈਕਟ ਤਹਿਤ ਕਈ ਨਵੀਆਂ ਤੇ ਵਿਸ਼ੇਸ਼ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ | ਖਾਸ ਤੌਰ 'ਤੇ ਲੀਓਪਰਡ ਸਫਾਰੀ ਦੀ ਸਥਾਪਨਾ ਕੀਤੀ ਜਾਵੇਗੀ, ਜੋ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਵਾਈਲਡ ਲਾਈਫ ਸੈਂਚੂਰੀ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਵਾਚ ਟਾਵਰ ਤੇ ਨੇਚਰ ਟਰੇਲਸ ਵੀ ਬਣਾਏ ਜਾਣਗੇ ਤਾਂ ਜੋ ਸੈਲਾਨੀ ਜੰਗਲੀ ਜੀਵਨ ਨੂੰ ਸੁਰੱਖਿਅਤ ਤੇ ਨੇੜੇ ਤੋਂ ਵੇਖ ਸਕਣ | ਇਹ ਸਹੂਲਤਾਂ ਪ੍ਰਾਕਿ੍ਤਿਕ ਸੁੰਦਰਤਾ ਦੇ ਦਰਸ਼ਨ ਨੂੰ ਹੋਰ ਵੀ ਰੁਚਿਕਰ ਤੇ ਯਾਦਗਾਰ ਬਣਾਉਣਗੀਆਂ | ਉਨ੍ਹਾਂ ਦੱਸਿਆ ਕਿ ਮਾਤਾ ਨੈਣਾ ਦੇਵੀ ਮੰਦਰ ਜਾਣ ਵਾਲੇ ਰਸਤੇ 'ਤੇ ਸਥਿਤ ਇਹ ਸੈਂਚੂਰੀ ਪਹਿਲਾਂ ਹੀ ਭੂਗੋਲਿਕ ਤੌਰ 'ਤੇ ਮਹੱਤਵਪੂਰਨ ਹੈ ਤੇ ਹੁਣ ਇਸ ਦੇ ਵਿਕਾਸ ਨਾਲ ਇਹ ਸੈਲਾਨੀਆਂ ਲਈ ਹੋਰ ਵੀ ਆਕਰਸ਼ਕ ਬਣੇਗੀ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣ ਦੀ ਸੰਭਾਵਨਾ ਹੈ | ਸੈਰ-ਸਪਾਟੇ ਵਿਚ ਵਾਧੇ ਨਾਲ ਹੋਟਲ, ਗਾਈਡ ਸੇਵਾਵਾਂ, ਟਰਾਂਸਪੋਰਟ ਤੇ ਹੋਰ ਸਬੰਧਤ ਖੇਤਰਾਂ 'ਚ ਕੰਮ ਦੇ ਮੌਕੇ ਵਧਣਗੇ | ਇਸ ਨਾਲ ਇਲਾਕੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ ਤੇ ਨੌਜਵਾਨਾਂ ਨੂੰ ਆਪਣੇ ਹੀ ਇਲਾਕੇ ਵਿਚ ਰੁਜ਼ਗਾਰ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਕੈਂਪ ਦੀਆਂ ਤਿਆਰੀਆਂ ਮੁਕੰਮਲ-ਜਥੇਦਾਰ ਸੁਰਿੰਦਰ ਸਿੰਘ ਮਟੌਰ ਅਗਲੀ ਖ਼ਬਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਤਰਨੀ 'ਤੇ ਹਮਲਾ, ਸਿਵਲ ਹਸਪਤਾਲ ਦਾਖ਼ਲ <br/>
Ad Position 24