17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੀ.ਜੀ.ਆਈ. ਲੋੜਵੰਦ ਸੇਵਾ ਮਿਸ਼ਨ ਦੇ ਸੇਵਾਦਾਰਾਂ ਨੇ ਲੋੜਵੰਦਾਂ ਨੂੰ ਰਾਸ਼ਨ ਤੇ ਦਵਾਈਆਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 10-06-2026
ਨੂਰਪੁਰ ਬੇਦੀ, 9 ਜੂਨ (ਵਿੰਦਰਪਾਲ ਝਾਂਡੀਆਂ)-ਪੀ.ਜੀ.ਆਈ.ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾਸਟਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਚੱਲ ਰਹੀਆਂ ਸਮਾਜਿਕ ਸੇਵਾਵਾਂ ਦੀ ਲੜੀ ਤਹਿਤ ਇਲਾਕੇ ਦੇ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇੱਥੇ ਦੱਸਦੀਏ ਹੈ ਕਿ ਮਿਸ਼ਨ ਦੇ ਸੇਵਾਦਾਰ ਪਿਛਲੇ ਕਰੀਬ 8 ਸਾਲਾਂ ਤੋਂ ਹਰ ਮਹੀਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰ ਸੇਵਾ ਭੇਜਣ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਦੇ ਕੰਮ ਨਿਰੰਤਰ ਕਰ ਰਹੇ ਹਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜ ਸੇਵੀ ਮਾਸਟਰ ਗੁਰਦਿਆਲ ਸਿੰਘ ਸਮੀਰੋਵਾਲ ਵਲੋਂ ਸੰਸਥਾ ਦੇ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਕੀਤਾ ਜਾ ਰਿਹਾ ਇਹ ਯਤਨ ਕਾਬਿਲ-ਏ-ਤਾਰੀਫ਼ ਹੈ | ਮਿਸ਼ਨ ਦੇ ਮੁੱਖ ਸੇਵਾਦਾਰ ਮਾਸਟਰ ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਸੰਸਥਾ ਵਲੋਂ ਭਵਿੱਖ 'ਚ ਵੀ ਅਜਿਹੇ ਨੇਕ ਕੰਮ ਸੰਗਤ ਦੇ ਸਹਿਯੋਗ ਨਾਲ ਜਾਰੀ ਰੱਖੇ ਜਾਣਗੇ | ਇਸ ਮੌਕੇ ਰਾਜੀਵ ਮਾਲੀਆ, ਰੂਬੀ ਭੁੱਲਰ, ਅਰਸ਼ਦੀਪ, ਡਾ. ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਜੱਟਪੁਰ, ਆਸ਼ੂ ਜੱਟਪੁਰ, ਅਤਿੰਦਰ ਸਿੰਘ, ਅਮਨ ਸਿੰਘ, ਸਤਵਿੰਦਰ ਸਿੰਘ, ਨਾਜ਼ਰ ਸਿੰਘ, ਕਰਨੈਲ ਸਿੰਘ ਏ.ਐਸ.ਆਈ., ਦਿਲਬਾਗ ਸਿੰਘ ਰਾਮਾ ਲੈਬ, ਗੁਰਭਾਗ ਨੱਢਾ, ਜੈਵੀਰ, ਕੌਸ਼ਲ, ਖ਼ੁਸ਼ਹਾਲ ਕਾਲਾ, ਲੈਕਚਰਾਰ ਪਾਖਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਰ-ਘਰ ਮੁੜ ਛਿੜੀ ਨੰਗਲ ਵਰਕਸ਼ਾਪ ਦੀ ਚਰਚਾ ਅਗਲੀ ਖ਼ਬਰ ਮੋਠਾਪੁਰ ਵਿਖੇ ਨੌਜਵਾਨਾਂ ਨੇ ਲਗਾਈ ਛਬੀਲ <br/>
Ad Position 24