17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਘਰ-ਘਰ ਮੁੜ ਛਿੜੀ ਨੰਗਲ ਵਰਕਸ਼ਾਪ ਦੀ ਚਰਚਾ

Ad Position 21
No active advertisement
ਨੰਗਲ ਵਰਕਸ਼ਾਪ ਦਾ ਦਿ੍ਸ਼ | <br/> 10-06-2026
ਨੰਗਲ, 9 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਦੀ ਨੰਗਲ ਫੇਰੀ ਤੋਂ ਬਾਦ ਨੰਗਲ ਵਰਕਸ਼ਾਪ ਦੀ ਘਰ-ਘਰ ਚਰਚਾ ਹੋ ਰਹੀ ਹੈ | ਸ੍ਰੀ ਖੰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦੇ ਕੇ ਦਸਤਾਵੇਜ਼ਾਂ ਨਾਲ ਇਹ ਐਲਾਨ ਕੀਤਾ ਕਿ ਨੇੜ ਭਵਿੱਖ 'ਚ ਨੰਗਲ ਵਰਕਸ਼ਾਪ ਦੀਆਂ ਚਿਮਨੀਆਂ 'ਚੋਂ ਧੰੂਆਂ ਨਿਕਲੇਗਾ | ਚੇਤੇ ਰਹੇ ਕਿ ਇਹ ਵਰਕਸ਼ਾਪ ਕਿਸੇ ਸਮੇਂ ਏਸ਼ੀਆ ਦੀ ਸਭ ਤੋਂ ਵੱਡੀ ਵਰਕਸ਼ਾਪ ਸੀ | ਨੰਗਲ-ਭਾਖੜਾ ਪ੍ਰਾਜੈਕਟ ਦੀ ਉਸਾਰੀ 1948-1963 ਦਰਮਿਆਨ ਹੋਈ | ਭਾਖੜਾ ਡੈਮ ਦੀ ਉਸਾਰੀ ਇੰਜੀਨੀਅਰ ਐਮ.ਐਚ.ਸਲੋਕਮ ਦੀ ਅਗਵਾਈ 'ਚ ਹੋਈ | ਜਿਸ 'ਚ 30 ਵਿਦੇਸ਼ੀ ਮਾਹਿਰਾਂ, 300 ਇੰਜੀਨੀਅਰਾਂ, 13000 ਮਜ਼ਦੂਰਾਂ ਨੇ ਦਿਨ ਰਾਤ ਇੱਕ ਕਰਕੇ 740 ਫੁੱਟ ਉੱਚੇ ਭਾਖੜਾ ਡੈਮ ਅਤੇ 95 ਫੁੱਟ ਉੱਚੇ ਨੰਗਲ ਡੈਮ ਦੀ ਉਸਾਰੀ ਕੀਤੀ | ਨੰਗਲ ਵਰਕਸ਼ਾਪ ਦਾ ਪ੍ਰਾਜੈਕਟ ਦੀ ਉਸਾਰੀ 'ਚ ਅਹਿਮ ਰੋਲ ਸੀ | ਇਸ ਵਰਕਸ਼ਾਪ 'ਚ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ, ਪੁਰਜ਼ਿਆਂ ਦਾ ਉਤਪਾਦਨ ਹੁੰਦਾ ਸੀ ਅਤੇ ਹਜ਼ਾਰਾਂ ਵਰਕਰ ਕੰਮ ਕਰਦੇ ਸਨ | ਹੋਰ ਤਾਂ ਹੋਰ ਨੰਗਲ ਵਰਕਸ਼ਾਪ 'ਚ ਬੰਦੂਕਾਂ ਵੀ ਬਣਦੀਆਂ ਸਨ | ਕੋਰੋਨਾ ਕਹਿਰ ਸਮੇਂ ਜਦੋਂ ਹਰ ਪਾਸੇ ਆਕਸੀਜਨ ਦੀ ਕਿੱਲਤ ਹੋ ਗਈ ਸੀ ਤਾਂ ਬੀ.ਬੀ.ਐਮ.ਬੀ. ਨੇ ਦਿਨ ਰਾਤ ਮਿਹਨਤ ਕਰਕੇ ਇਸ ਵਰਕਸ਼ਾਪ 'ਚ ਬੰਦ ਪਿਆ ਆਕਸੀਜਨ ਪਲਾਂਟ ਚਲਾ ਦਿੱਤਾ ਸੀ | ਅੱਜ ਦੀ ਤਰੀਕ 'ਚ ਨੰਗਲ ਵਰਕਸ਼ਾਪ ਵੀਰਾਨ ਪਈ ਹੈ ਅਤੇ ਮੁਲਾਜ਼ਮਾਂ ਦੀ ਸੰਖਿਆ ਵੀ ਬਹੁਤ ਘੱਟ ਹੈ | ਅੱਜ ਵਰਕਸ਼ਾਪ ਬਾਂਦਰਾਂ ਦਾ ਘਰ ਹੈ ਅਤੇ ਕਬੂਤਰ/ ਉੱਲੂ ਬੋਰ ਰਹੇ ਹਨ | ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਵਰਕਸ਼ਾਪ ਦਾ ਦੌਰਾ ਕੀਤਾ ਸੀ ਅਤੇ ਇਹ ਸੰਭਾਵਨਾ ਬਣੀ ਸੀ ਕਿ ਵਰਕਸ਼ਾਪ 'ਚ ਇੱਕ ਵੱਡੇ ਨਿੱਜੀ ਇੰਜੀਨੀਅਰਿੰਗ ਕਾਲਜ ਦੀ ਭਾਗੀਦਾਰੀ ਹੋ ਜਾਵੇ ਪਰ ਕੋਈ ਸਿੱਟਾ ਨਹੀਂ ਨਿਕਲਿਆ | ਭਾਵੇਂ ਸਰਕਾਰੀ ਅਧਿਕਾਰੀ ਟਿੱਪਣੀ ਕਰਨੋਂ ਟਾਲ਼ਾ ਹੀ ਵੱਟ ਰਹੇ ਹਨ, ਪਰ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸ ਰਹੇ ਹਨ ਕਿ ਮਸ਼ੀਨਰੀ/ਤਕਨੀਕ ਬਹੁਤ ਹੀ ਪੁਰਾਣੀ ਹੈ ਅਤੇ ਹੁਣ ਜ਼ਮਾਨਾ ਬਹੁਤ ਅਗਾਂਹ ਲੰਘ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਜੀ. ਖਪਤਕਾਰ ਹੁਣ ਪੀ.ਐਨ.ਜੀ. ਕੁਨੈਕਸ਼ਨ ਲੈਣ ਲਈ ਅੱਗੇ ਆਉਣ-ਢਕੋਲੀਆ <br/> ਅਗਲੀ ਖ਼ਬਰ ਪੀ.ਜੀ.ਆਈ. ਲੋੜਵੰਦ ਸੇਵਾ ਮਿਸ਼ਨ ਦੇ ਸੇਵਾਦਾਰਾਂ ਨੇ ਲੋੜਵੰਦਾਂ ਨੂੰ ਰਾਸ਼ਨ ਤੇ ਦਵਾਈਆਂ ਵੰਡੀਆਂ <br/>
Ad Position 24