17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਐਲ.ਪੀ.ਜੀ. ਖਪਤਕਾਰ ਹੁਣ ਪੀ.ਐਨ.ਜੀ. ਕੁਨੈਕਸ਼ਨ ਲੈਣ ਲਈ ਅੱਗੇ ਆਉਣ-ਢਕੋਲੀਆ <br/>

Ad Position 21
No active advertisement
ਅਜੀਤ ਡੈਸਕ 10-06-2026
ਰੂਪਨਗਰ, 9 ਜੂਨ (ਮਨਜੀਤ ਸਿੰਘ ਸੈਣੀ)-ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਵਲੋਂ ਰੂਪਨਗਰ ਜ਼ਿਲ੍ਹੇ ਵਿਚ ਖਪਤਕਾਰਾਂ ਨੂੰ ਘਰ-ਘਰ ਪੀ.ਐਨ.ਜੀ. ਗੈਸ (ਪਾਈਪਡ ਨੈਚੁਰਲ ਗੈਸ) ਦੀ ਸੁਰੱਖਿਅਤ, ਸੁਵਿਧਾਜਨਕ ਅਤੇ ਨਿਰੰਤਰ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਭਾਰਤ ਪੈਟਰੋਲੀਅਮ ਉੱਤਰ ਭਾਰਤ ਦੇ ਮੁਖੀ ਲਾਲਾ ਪ੍ਰਭੂ ਢਕੋਲੀਆ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮੌਜੂਦਾ ਸਮੇਂ ਰੂਪਨਗਰ ਸ਼ਹਿਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਲਗਭਗ ਸਾਢੇ ਛੇ ਹਜਾਰ ਤੋਂ ਵੱਧ ਘਰਾਂ ਵਿਚ ਪਾਈਪ ਲਾਈਨ ਰਾਹੀਂ ਰਸੋਈ ਗੈਸ ਦੀ ਸਫਲ ਸਪਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪੀ.ਐਨ.ਜੀ. ਗੈਸ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਬੀ.ਪੀ.ਸੀ.ਐਲ. ਵਲੋਂ ਇੱਕ ਆਕਰਸ਼ਕ ਅਤੇ ਸੀਮਿਤ ਸਮੇਂ ਲਈ ''ਜ਼ੀਰੋ ਕਨੈਕਸ਼ਨ ਯੋਜਨਾ'' ਸ਼ੁਰੂ ਕੀਤੀ ਗਈ ਹੈ | ਇਸ ਯੋਜਨਾ ਤਹਿਤ ਖਪਤਕਾਰਾਂ ਨੂੰ ਨਵਾਂ ਕਨੈਕਸ਼ਨ ਲੈਣ ਲਈ ਕੋਈ ਵਾਧੂ ਰਜਿਸਟਰੇਸ਼ਨ ਫੀਸ ਨਹੀਂ ਦੇਣੀ ਪਵੇਗੀ ਅਤੇ ਨਾ ਹੀ ਕੋਈ ਅਗਾਊਾ ਭੁਗਤਾਨ ਕਰਨਾ ਪਵੇਗਾ | ਇਸ ਤੋਂ ਇਲਾਵਾ ਖਪਤਕਾਰ ਆਪਣੇ ਬਿੱਲ ਵਿਚ ਕੇਵਲ 1 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ | ਉਨ੍ਹਾਂ ਨੇ ਕਿਹਾ ਕਿ ਪੀ.ਐਨ.ਜੀ. ਗੈਸ ਦੀ ਵਰਤੋਂ ਨਾਲ 24 ਘੰਟੇ ਨਿਰੰਤਰ ਗੈਸ ਸਪਲਾਈ ਦੀ ਸੁਵਿਧਾ ਮਿਲਦੀ ਹੈ ਅਤੇ ਇਹ ਐਲ.ਪੀ.ਜੀ. ਦੇ ਮੁਕਾਬਲੇ ਸਸਤੀ ਹੈ | ਇਸ ਨਾਲ ਨਾ ਸਿਲੰਡਰ ਬੁੱਕ ਕਰਵਾਉਣ, ਘਰ ਤੱਕ ਲਿਆਉਣ-ਲਿਜਾਣ ਅਤੇ ਵਾਧੂ ਸਿਲੰਡਰ ਸੰਭਾਲਣ ਦੀਆਂ ਮੁਸ਼ਕਲਾਂ ਤੋਂ ਵੀ ਰਾਹਤ ਮਿਲਦੀ ਹੈ | ਉਨ੍ਹਾਂ ਕਿਹਾ ਕਿ ਨੇਚੁਰਲ ਗੈਸ ਦੀ ਵਰਤੋਂ ਵਾਤਾਵਰਣ ਲਈ ਵੀ ਲਾਭਕਾਰੀ ਹੈ | ਉਨ੍ਹਾਂ ਕਿਹਾ ਕਿ ਖਪਤਕਾਰ ਜਦੋਂ ਪੀ.ਐਨ.ਜੀ. ਸਪਲਾਈ ਲਵੇਗਾ ਤਾਂ ਉਸ ਨੂੰ ਐਲ.ਪੀ.ਜੀ. ਗੈਸ ਕੂਨੈਕਸ਼ਨ ਬੰਦ ਕਰਵਾਉਣਾ ਪਵੇਗਾ | ਉਨ੍ਹਾਂ ਦੱਸਿਆ ਕਿ ਐਲ.ਪੀ.ਜੀ. ਗੈਸ ਕੂਨੈਕਸ਼ਨ ਬੰਦ ਕਰਵਾਉਣ ਵਾਲੇ ਖਪਤਕਾਰ ਲਈ ਸਰਕਾਰ ਨੇ ਇੱਕ ਨਵਾ ਆਦੇਸ਼ ਦਿੱਤਾ ਹੈ ਕਿ ਐਲ.ਪੀ.ਜੀ. ਡਿਸਟੀਬਿਊਟਰ ਉਸ ਨੂੰ ਟਰਾਸਫਰ ਵਾਊਚਰ ਦਵੇਗਾ ਤਾਂ ਕਿ ਜੇਕਰ ਖਪਤਕਾਰ ਨੇ ਕਿਤੇ ਹੋਰ ਜਾ ਕੇ ਰਹਿਣਾ ਹੈ, ਜਿੱਥੇ ਪੀ.ਐਨ.ਜੀ. ਸਪਲਾਈ ਨਾ ਹੋਵੇ | ਉੱਥੇ ਖਪਤਕਾਰ ਨੂੰ ਮੁੜ ਐਲ.ਪੀ.ਜੀ. ਕੂਨੈਕਸ਼ਨ ਪਹਿਲ ਦੇ ਅਧਾਰ 'ਤੇ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਪੀ.ਐਨ.ਜੀ. ਸਪਲਾਈ ਲੈਣ ਦੇ ਇੱਕ ਮਹੀਨੇ ਬਾਅਦ ਉਸ ਦਾ ਐਲ.ਪੀ.ਜੀ. ਆਨਲਾਇਨ ਵਾਊਚਰ ਨੰਬਰ ਆਟੋਮੈਟਿਕ ਤੌਰ 'ਤੇ ਬੰਦ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜਿਸ ਕਾਲੋਨੀ ਵਿਚ ਪੀ.ਐਨ.ਜੀ. ਪਾਇਪ ਲਾਇਨ ਪਈ ਹੋਈ ਹੈ ਉਸ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਬੀ.ਪੀ.ਸੀ.ਐਨ. ਦੀ ਨਵੀ ਯੋਜਨਾਂ ਵਿਚ ਸ਼ਾਮਲ ਹੋ ਕੇ ਪੀ.ਐਨ.ਜੀ. ਕੁਨੈਕਸ਼ਨ ਲੈਣ ਲਈ ਅਪਲਾਈ ਕਰਨ | ਇਸ ਮੌਕੇ 'ਤੇ ਖੇਤਰੀ ਪ੍ਰਬੰਧਕ ਮਾਯੂਰ ਚੋਵਾਤੀਆ, ਚੀਫ਼ ਮੈਨੇਜਰ ਸੇਲ ਮੁਕੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆ ਖਪਤਕਾਰਾਂ ਨੂੰ ਪੀ.ਐਨ.ਜੀ. ਗੈਸ ਦੇ ਕੂਨੈਕਸ਼ਨ ਲੈ ਕੇ ਸਿਲੰਡਰ ਭਰਾਉਣ ਦੇ ਝੰਜਟ ਤੋਂ ਮੁਕਤ ਹੋਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਰੂਪਨਗਰ ਦੇ ਨਾਲ ਲੰਗਦੇ ਹੂਸੈਨਪੁਰ, ਰੈਲੋਂ, ਖੈਰਾਬਾਦ ਆਦਿ ਪਿੰਡਾਂ ਵਿਚ ਪੀ.ਐਨ.ਜੀ. ਸਪਲਾਈ ਪਹੁੰਚਾਉਣ ਲਈ ਜਲਦ ਹੀ ਕੰਮ ਸ਼ੁਰੂ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਸੰਬੰਧੀ ਭੂਰੀ ਵਾਲੇ ਗੁਰਗੱਦੀ ਪ੍ਰਪੰਰਾ ਦੇ ਸੇਵਾਦਾਰਾਂ ਦੀ ਮੀਟ... ਅਗਲੀ ਖ਼ਬਰ ਘਰ-ਘਰ ਮੁੜ ਛਿੜੀ ਨੰਗਲ ਵਰਕਸ਼ਾਪ ਦੀ ਚਰਚਾ
Ad Position 24