19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੀਜਨ ਗਰੁੱਪ ਘਨੌਲੀ ਨੇ ਕਬੂਤਰ ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-06-2026
ਘਨੌਲੀ, 10 ਜੂਨ (ਜਸਵੀਰ ਸਿੰਘ ਸੈਣੀ)- ਪੀਜ਼ਨ ਗਰੁੱਪ ਘਨੌਲੀ ਵਲੋਂ ਦੂਜਾ ਕਬੂਤਰ ਮੁਕਾਬਲਾ ਕਰਵਾਇਆ ਗਿਆ | ਮੁੱਖ ਪ੍ਰਬੰਧਕ ਫੌਜੀ ਸੁਰਿੰਦਰ ਸਿੰਘ ਛਿੰਦੂ ਨੇ ਦੱਸਿਆ ਕਿ ਮੁਕਾਬਲੇ ਦੌਰਾਨ 127 ਪ੍ਰਤੀਯੋਗੀਆਂ ਨੇ ਇਸ ਟੂਰਨਾਮੈਂਟ 'ਚ ਭਾਗ ਲਿਆ | ਸਵੇਰੇ 7 ਵਜੇ ਕਬੂਤਰਾਂ ਦੀ ਉਡਾਨ ਭਰੀ ਗਈ | ਉਨ੍ਹਾਂ ਨੇ ਕਿਹਾ ਕਿ ਜਿਹੜਾ ਕਬੂਤਰ ਸਭ ਤੋਂ ਬਾਅਦ ਪ੍ਰਬੰਧਕਾਂ ਵਲੋਂ ਦਿੱਤੇ ਹੋਏ ਸਮੇਂ ਵਿੱਚੋਂ ਵਾਪਿਸ ਆਪਣੀ ਮੰਜ਼ਿਲ 'ਤੇ ਆਇਆ, ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ | ਉਨ੍ਹਾਂ ਨੇ ਦੱਸਿਆ ਕਿ ਟੂਰਨਾਮੈਂਟ ਦਾ ਮੁੱਖ ਮੰਤਵ ਨਵੀਂ ਪੀੜੀ ਨੂੰ ਪੁਰਾਣੇ ਰੀਤੀ ਰਿਵਾਜਾਂ ਰਾਹੀਂ ਜਾਣੂ ਕਰਾਉਣਾ ਹੈ | ਉਨ੍ਹਾਂ ਨੇ ਕਿਹਾ ਕਿ ਜਿੱਥੇ ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਨਕਦ ਰਾਸ਼ੀ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਬਲਵੀਰ ਸਿੰਘ ਸਾਬਕਾ ਸੈਕਟਰੀ, ਗਿਆਨ ਸਿੰਘ ਘਨੌਲੀ, ਸੰਦੀਪ ਪਰਜਾਪਤ, ਸਵਰਨਜੀਤ ਸਿੰਘ ਬੋਬੀ ਬਹਾਦਰਪੁਰ, ਬਿਕਰਮਜੀਤ ਸਿੰਘ ਵਿੱਕੀ, ਕੁਲਦੀਪ ਸਿੰਘ ਦੀਪਾ ਘਨੌਲੀ, ਸਾਬਕਾ ਪੰਚ ਦਲਵਾਰਾ ਸਿੰਘ, ਗੁਰ ਮਹਿੰਦਰ ਸਿੰਘ, ਹਰਿੰਦਰ ਸਿੰਘ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸਿੰਘਜ਼ ਕਲੱਬ ਵਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਐਥਲੈਟਿਕਸ ਦੀ ਸਿਖਲਾਈ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਬੂਟੇ ਲਗਾਏ <br/>
Ad Position 24