ਘਨੌਲੀ, 12 ਜੂਨ (ਜਸਵੀਰ ਸਿੰਘ ਸੈਣੀ)- ਬੀਤੀ ਰਾਤ ਨੇੜਲੇ ਪਿੰਡ ਘਨੌਲਾ ਦੇ ਦੋ ਜਿਗਰੀ ਦੋਸਤਾਂ ਦੀ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਮਨੀ (27) ਉਰਫ਼ (ਮਨੀ ਮਹਾਦੇਵ ਅਤੇ ਉਸ ਦਾ ਦੋਸਤ ਕੀਰਤ ਸਿੰਘ ਹੈਰੀ (25) ਪੁੱਤਰ ਪਰਮਿੰਦਰ ਗੁੱਡੂ ਦੋਨੋਂ ਜਣੇ ਆਪਣੇ ਬੁਲਟ ਮੋਟਰਸਾਈਕਲ ਨੰ ਪੀ ਬੀ 12 ਏ ਕੇ 6358 ‘ਤੇ ਤਕਰੀਬਨ ਸ਼ਾਮ ਨੂੰ ਕਿਸੇ ਕੰਮ ਲਈ ਰੂਪ ਨਗਰ ਵੱਲ ਨੂੰ ਗਏ ਜਦੋਂ ਬੀਤੀ ਰਾਤ ਹਨੇਰੀ ਝੱਖੜ ਸ਼ੁਰੂ ਹੋ ਗਿਆ ਉਦੋਂ ਇਹ ਘਰ ਵਾਪਸ ਆਉਣ ਲੱਗੇ ਤਾਂ ਮਲਿਕਪੁਰ ਨੇੜੇ ਫੁਲਾਈ �ਵਰ ਤੇ ਖੜੇ ਹੋਏ ਟਰਾਲੇ ਐਚਪੀ 12 ਐਫ 8839 ਤੇ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਾਈਵੇ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਤੇ ਉਹਨਾ ਦੀ ਟੀਮ ਦੁਆਰਾ ਰਾਹਗੀਰਾਂ ਦੀ ਮਦਦ ਨਾਲ ਇਲਾਜ ਲਈ ਰੂਪਨਗਰ ਲਿਆਂਦਾ ਗਿਆ ਪਰ ਡਾਕਟਰਾਂ ਨੇ ਦੋਨਾਂ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜ਼ਿਕਰਯੋਗ ਹੈ ਕਿ ਮਨੀ ਮਹਾਦੇਵ ਨੇ ਆਪਣਾ ਸੈਲੂਨ ਖੋਲ੍ਹਿਆ ਹੋਇਆ ਸੀ ਤੇ ਉਸੇ ਤਰ੍ਹਾਂ ਦੂਜਾ ਨੌਜਵਾਨ ਕੀਰਤ ਮੇਕ �ਵਰ ਦਾ ਕੰਮ ਕਰਦਾ ਸੀ । ਅਚਾਨਕ ਦੋਨਾਂ ਨੌਜਵਾਨਾਂ ਦੀ ਮੌਤ ‘ਤੇ ਪੂਰੇ ਘਨੌਲੇ ਪਿੰਡ ਸਮੇਤ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ । ਉਧਰ ਪੋਸਟਮਾਰਟਮ ਉਪਰੰਤ ਅੱਜ ਦੋਨਾਂ ਨੌਜਵਾਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।