29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਿਜਲੀ ਸਪਲਾਈ ਵੱਧ ਲੋਡ ਆਉਣ ਨਾਲ ਲੋਕਾਂ ਦੇ ਏ. ਸੀ., ਇਨਵਰਟਰ, ਪੱਖੇ, ਬੱਲਬ ਸੜੇ

Ad Position 21
No active advertisement
ਅਜੀਤ ਡੈਸਕ 14-06-2026

ਬਹਿਰਾਮ, 12 ਜੂਨ (ਨਛੱਤਰ ਸਿੰਘ ਬਹਿਰਾਮ)-ਬਿਜਲੀ ਘਰ ਬਹਿਰਾਮ ਤੋਂ ਆ ਰਹੀ ਬਿਜਲੀ ਸਪਲਾਈ ਦਾ ਲੋਡ ਵੱਧ ਆਉਣ ‘ਤੇ ਡਾਕਟਰ ਅੰਬੇਡਕਰ ਮਾਰਕੀਟ ਬਹਿਰਾਮ ‘ਚ ਦੁਕਾਨਦਾਰਾਂ ਤੇ ਘਰਾਂ ਵਿਚ ਲੱਗੇ ਬਿਜਲੀ ਯੰਤਰ ਸੜਨ ਦਾ ਸਮਾਚਾਰ ਮਿਲਿਆ। ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਜੋਗਿੰਦਰ ਮਾਰਬਲ 1 ਏ. ਸੀ,, 2 ਇਨਵਰਟਰ, 3 ਪੱਖੇ, 3 ਵੱਡੀਆਂ ਲਾਈਟਾਂ ਤੇ ਸਾਰੀਆਂ ਛੋਟੀਆਂ ਲਾਈਟਾਂ ਸੜ ਗਈਆਂ। ਨਿਰਮਲ ਪੰਚ ਮੱਲ੍ਹਾ ਸੋਢੀਆਂ ਦਾ ਇਨਵਰਟਰ, 2 ਬੱਲਬ ਵੱਡੇ ਸਮੇਤ ਹੋਲਡਰ ਤੇ ਸਾਰੀ ਵਾਈਰਿੰਗ ਸੜ ਗਈ। ਸਾਬਕਾ ਸੰਮਤੀ ਮੈਂਬਰ ਸੁਖਦੇਵ ਰਾਜ ਦਾ ਇਨਵਰਟਰ, 3 ਵੱਡੇ ਬਲਬ, 2 ਪੱਖੇ ਸੜ ਗਏ। ਇਸੇ ਤਰ੍ਹਾਂ ਬਿੰਦਰ ਕਵਾੜੀਏ ਦਾ 1 ਏ. ਸੀ., 1 ਇਨਵਰਟਰ, 4 ਪੱਖੇ ਤੇ 13 ਬੱਲਬ ਆਦਿ ਸੜ ਗਏ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਸਗੋਂ ਪਹਿਲਾਂ ਵੀ ਵੱਧ ਲੋਡ ਆਉਣ ਨਾਲ ਸਾਡੇ ਬਿਜਲੀ ਯੰਤਰ ਸੜ ਚੁੱਕੇ ਹਨ। ਸੰਬੰਧਤ ਐਸ. ਡੀ. �. ਨੂੰ ਕਈ ਵਾਰ ਇਸ ਸੰਬੰਧੀ ਜਾਣਕਾਰੀ ਦੇ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਥੋੜੇ ਦਿਨਾਂ ਵਿਚ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਣਗੇ, ਜਿਸ ਦੀ ਜਿੰਮੇਵਾਰੀ ਮਹਿਕਮਾਂ ਪਾਵਰਕਾਮ ਦੀ ਹੋਵੇਗੀ। ਸਬੰਧਤ ਜੇ. ਈ. ਨੇ ਕਿਹਾ ਕਿ ਮੌਕਾ ਦੇਖ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਕੇਵਲ ਰਾਮ, ਨਿਰਮਲ ਪੰਚ, ਸੁਖਦੇਵ ਰਾਜ, ਸ਼ਨੀ ਕੁਮਾਰ, ਜੋਗਿੰਦਰ ਸਿੰਘ, ਜਸਪਾਲ ਕੁਮਾਰ, ਮੰਗਤ ਰਾਮ, ਸੰਦੀਪ ਕੁਮਾਰ, ਜਸਪਾਲ ਰਾਮ, ਕੁਲਦੀਪ ਕੁਮਾਰ, ਜਸਵਿੰਦਰ ਕੁਮਾਰ ਆਦਿ ਹਾਜਰ ਸਨ।

Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਸੋਨ ਤਗਮੇ ਜੇਤੂ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਸੁਰਿੰਦਰ ਕੁਮਾਰ ਭੂੰਬਲਾ ਹਲਕਾ ਬਲਾਚੌਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ
Ad Position 24