29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੁਰਿੰਦਰ ਕੁਮਾਰ ਭੂੰਬਲਾ ਹਲਕਾ ਬਲਾਚੌਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 14-06-2026

ਬਲਾਚੌਰ, 13 ਜੂਨ (ਨਰੇਸ਼ ਧੌਲ)-ਹਲਕਾ ਬਲਾਚੌਰ ਦੀ ਜਾਣੀ-ਪਛਾਣੀ ਸ਼਼ਖ਼ਸੀਅਤ ਤੇ ਬੰਬੇ ਟਰਾਂਸਪੋਰਟ ਦੇ ਪ੍ਰਮੁੱਖ ਸੁਰਿੰਦਰ ਕੁਮਾਰ ਭੂੰਬਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਇਕ ਅਹਿਮ ਸੰਗਠਨਾਤਮਕ ਫੇਰਬਦਲ ਤਹਿਤ ਹਲਕਾ ਬਲਾਚੌਰ ਦੇ ਬੀ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਹਲਕੇ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਪਣੀ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸੁਰਿੰਦਰ ਕੁਮਾਰ ਭੂੰਬਲਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬੀ. ਸੀ. ਵਿੰਗ ਦੇ ਰਾਸ਼ਟਰੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਤੇ ਹਲਕਾ ਬਲਾਚੌਰ ਦੇ ਮੁੱਖ ਇੰਚਾਰਜ ਸੰਦੀਪ ਚੌਧਰੀ (ਹਨੀ ਟੋਂਸਾ) ਦਾ ਵਿਸ਼ੇਸ਼ ਤੌਰ ‘ਤੇ ਸ਼ੁਕਰੀਆ ਅਦਾ ਕੀਤਾ ਕਿ ਉਨ੍ਹਾਂ ਨੇ ਇੱਕ ਨਿਮਾਣੇ ਵਰਕਰ ‘ਤੇ ਭਰੋਸਾ ਜਤਾ ਕੇ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਨਵ-ਨਿਯੁਕਤ ਪ੍ਰਧਾਨ ਸੁਰਿੰਦਰ ਕੁਮਾਰ ਭੂੰਬਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਮੈਨੂੰ ਜੋ ਮਾਣ-ਸਨਮਾਨ ਦਿੱਤਾ ਗਿਆ ਹੈ, ਮੈਂ ਉਸ ਦੀ ਮਰਿਯਾਦਾ ਨੂੰ ਸਦਾ ਹੀ ਕਾਇਮ ਰੱਖਾਂਗਾ। ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਬੀ.ਸੀ. ਭਾਈਚਾਰੇ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਨੂੰ ਪਾਰਟੀ ਦੀ ਉੱਚ ਲੀਡਰਸ਼ਿਪ ਤੱਕ ਪਹੁੰਚਾ ਕੇ ਹੱਲ ਕਰਵਾਉਣਗੇ ਅਤੇ ਅਕਾਲੀ ਦਲ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾ ਕੇ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਬੁਲੰਦੀਆਂ ‘ਤੇ ਲੈ ਕੇ ਜਾਣਗੇ। ਇਸ ਮੌਕੇ ਸੁਰਿੰਦਰ ਕੁਮਾਰ ਭੂੰਬਲਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਉਨ੍ਹਾਂ ਨੇ ਆਪਣੀ ਹੌਂਸਲਾ ਅਫਜਾਈ ਕਰਨ ਲਈ ਡਾ. ਯਸ਼ਪਾਲ, ਰਾਕੇਸ਼ ਭੂੰਬਲਾ, ਸੋਨੂੰ ਦੇਧੜ, ਪ੍ਰਿੰਸੀਪਲ ਵਿਜੇ ਕੁਮਾਰ, ਰੋਸ਼ਨ ਭਗਤ, ਮਾਸਟਰ ਰਘੂਵੀਰ ਕਟਾਰੀਆ, ਅਮਰਜੀਤ ਦੇਧੜ, ਭਗਤ ਰਾਮ ਦੇਧੜ, ਚਰਨਜੀਤ ਦੇਧੜ, ਰਾਹੁਲ ਦੇਧੜ, ਚਰਨਜੀਤ ਹੈਪੀ (ਸਰਪੰਚ), ਮਨੀਸ਼ ਭੂੰਬਲਾ, ਅਸ਼ਨੀ ਭੂੰਬਲਾ, ਦੀਪੂ ਭੂੰਬਲਾ ਤੇ ਸਚਿਨ ਭੂੰਬਲਾ ਸਮੇਤ ਸਾਰੇ ਨਜ਼ਦੀਕੀ ਸਾਥੀਆਂ ਤੇ ਹਲਕੇ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਸਹਿਯੋਗ ਤੇ ਟੀਮ ਵਰਕ ਸਦਕਾ ਹੀ ਹਲਕੇ ਅੰਦਰ ਇਕ ਨਵੀਂ ਸਿਆਸੀ ਮਜ਼ਬੂਤੀ ਦੇਖਣ ਨੂੰ ਮਿਲੇਗੀ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਵੱਧ ਲੋਡ ਆਉਣ ਨਾਲ ਲੋਕਾਂ ਦੇ ਏ. ਸੀ., ਇਨਵਰਟਰ, ਪੱਖੇ, ਬੱਲਬ ਸੜੇ ਅਗਲੀ ਖ਼ਬਰ ਕਿਤਾਬਾਂ ਪੜ੍ਹਨ-ਲਿਖਣ ਦੀ ਰੁਚੀ ਨੌਜਵਾਨਾਂ ਲਈ ਵਰਦਾਨ-ਭਾਈ ਮਹਿਤਾਬ ਸਿੰਘ
Ad Position 24