29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਿਤਾਬਾਂ ਪੜ੍ਹਨ-ਲਿਖਣ ਦੀ ਰੁਚੀ ਨੌਜਵਾਨਾਂ ਲਈ ਵਰਦਾਨ-ਭਾਈ ਮਹਿਤਾਬ ਸਿੰਘ

Ad Position 21
No active advertisement
ਅਜੀਤ ਡੈਸਕ 14-06-2026

ਬੰਗਾ, 13 ਜੂਨ (ਸੁਰਿੰਦਰ ਸਿੰਘ ਕਰਮ)-ਪੰਥ ਪ੍ਰਸਿੱਧ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲਿਆਂ ਨੇ ਨੌਜਵਾਨ ਵਰਗ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਗਰ ਉਨ੍ਹਾਂ ਨੇ ਬੁਰਾਈਆਂ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਤੇ ਲਿਖਣ ਨਾਲ ਜੁੜਨਾ ਚਾਹੀਦਾ ਹੈ। ਭਾਈ ਸਾਹਿਬ ਨੇ ਦਾਅਵਾ ਕੀਤਾ ਕਿ ਕਿਤਾਬਾਂ ਪੜ੍ਹਨ ਨਾਲ ਬੌਧਿਕ ਪੱਧਰ ਬਹੁਤ ਉੱਚਾ ਹੋ ਜਾਂਦਾ ਹੈ। ਇਹ ਪ੍ਰਗਟਾਵਾ ਉਨ੍ਹਾਂ ਇਕ ਕੀਰਤਨ ਸਮਾਗਮ ਤੋਂ ਵਾਪਸੀ ਵੇਲੇ ਇੰਸ਼ੋਰੈਂਸ ਪੁਆਇੰਟ ਬੰਗਾ ਵਿਖੇ ਕੁਝ ਦੇਰ ਰੁਕਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉੱਘੇ ਲੇਖਕ ਬੌਬੀ ਰੱਲ੍ਹ ਦੀ ਲਿਖੀ ਚਰਚਿਤ ਪੁਸਤਕ ‘ਸਿੱਧੇ ਬੰਦੇ ਦੀਆਂ ਸਿੱਧੀਆਂ ਗੱਲਾਂ’ ਬਹੁਤ ਹੀ ਸਾਂਭਣ ਯੋਗ ਪੁਸਤਕ ਹੈ। ਮੈਂ ਖੁਦ ਇਸ ਪੁਸਤਕ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਜੇ ਅੱਜ ਦੀ ਨੌਜਵਾਨੀ ਨੇ ਨਸ਼ਾ ਰੂਪੀ ਕੋਹੜ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਇਸ ਮਾਣਮੱਤੇ ਨੌਜਵਾਨ ਲੇਖਕ ਬੌਬੀ ਰੱਲ੍ਹ ਵਾਂਗ ਕਿਤਾਬਾਂ ਪੜ੍ਹਨ ਦਾ ਸ਼ੌਕ ਪਾਲਣਾ ਚਾਹੀਦਾ ਹੈ। ਇਸ ਮੌਕੇ ਭਾਈ ਸਾਹਿਬ ਦੇ ਕੀਰਤਨੀ ਜਥੇ ਤੋਂ ਇਲਾਵਾ ਸ: ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ, ਗੁਰਪ੍ਰੀਤ ਸਿੰਘ ਪਾਬਲਾ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ, ਪਰਮਜੀਤ ਸਿੰਘ ਸੂਰਾਪੁਰੀ ਪ੍ਰਧਾਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ, ਗਿਆਨੀ ਰਣਜੀਤ ਸਿੰਘ ਬਿੰਜੋਂ, ਮਨਜੀਤ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਕੁਮਾਰ ਭੂੰਬਲਾ ਹਲਕਾ ਬਲਾਚੌਰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਵ-ਨਿਯੁਕਤ ਹਲਕਾ ਪ੍ਰਧਾਨਾਂ ਦਾ ਸਨਮਾਨ
Ad Position 24